ਮੱਛੀ ਪਾਲਣ ਦੇ ਕਿੱਤੇ ‘ਚ ਉਤਪਾਦਨ ਵਧਾਉਣ ਲਈ ਬਾਉਫਲਾਕ ਤੇ ਰਾਸ ਤਕਨੀਕ ਵਧੇਰੇ ਲਾਹਵੰਦ: ਵਸ਼ਿਸਟ

ਜਲੰਧਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਖੇਤੀਬਾੜੀ  ਦੇ ਨਾਲ ਨਾਲ ਹੋਰ ਸਹਾਇਕ ਧੰਦਿਆਂ ਵੱਲ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਦੀ ਕੜੀ ਨੂੰ ਅੱਗੇ ਤੋਰਦਿਆਂ ਮੱਛੀ ਪਾਲਣ ਵਿਭਾਗ ਵਲੋਂ ਕਿਸਾਨਾਂ ਨੂੰ ਨਵੀਂ ਤਕਨੀਕ ਨਾਲ ਘੱਟ ਪਾਣੀ ਅਤੇ ਘੱਟ ਜਗਾ ਵਿੱਚ ਮੱਛੀ ਪਾਲਣ ਦੇ ਕਿੱਤੇ ਵੱਲ ਉਤਸ਼ਾਹਿਤ ਕਰਨ ਲਈ ਨਵੀਂ ਪੁਲਾਂਘ ਪੁੱਟੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਕਾਰਜਕਾਰੀ ਅਫ਼ਸਰ ਮੱਛੀ ਪਾਲਕ ਵਿਕਾਸ ਏਜੰਸੀ ਜਲੰਧਰ ਸੰਦੀਪ ਵਸ਼ਿਸ਼ਟ ਨੇ ਦੱਸਿਆ ਕਿ ਬਾਉਫਲਾਕ ਅਤੇ ਰਾਸ ਤਕਨੀਕੀ ਨਾਲ ਘੱਟ ਪਾਣੀ ਅਤੇ ਘੱਟ ਜਗਾ ਵਿੱਚ ਮੱਛੀ ਪਾਲਣ ਦਾ ਕਿੱਤਾ ਅਪਣਾਇਆ ਜਾ ਸਕਦਾ ਹੈ ਜਿਸ ਤਹਿਤ ਲਾਗਤ ਵੀ ਘੱਟ ਆਉਂਦੀ ਹੈ ਅਤੇ ਮੁਨਾਫ਼ਾ ਵੀ ਜ਼ਿਆਦਾ ਹੁੰਦਾ ਹੈ। ਉਹਨਾਂ ਦੱਸਿਆ ਕਿ ਬਾਉਫਲਾਕ ਇਕ ਨਵੀਂ ਤਕਨੀਕ ਹੈ ਜਿਸ ਰਾਹੀਂ ਟੈਂਕਾਂ ਵਿੱਚ ਮੱਛੀਆਂ ਪਾਲੀਆਂ ਜਾਂਦੀਆਂ ਹਨ ਅਤੇ ਜੋ ਵੇਸਟ ਟੈਂਕਾਂ ਵਿੱਚ ਮੱਛੀਆਂ ਰਾਹੀਂ ਕੱਢਿਆ ਜਾਂਦਾ ਹੈ ਉਸ ਨੂੰ ਬੈਕਟੀਰੀਆ ਰਾਹੀਂ ਸਾਫ਼ ਕਰਕੇ ਪ੍ਰੋਟੀਨ ਯੁਕਤ ਬਣਾਕੇ ਮੱਛੀਆਂ ਦੇ ਖਾਣ ਲਈ ਤਿਆਰ ਕੀਤਾ ਜਾਂਦਾ ਹੈ।

Advertisements

ਉਹਨਾਂ ਦੱਸਿਆ ਕਿ ਇਸ ਤਕਨੀਕੀ ਨਾਲ ਪਾਣੀ ਅਤੇ ਜਗਾ ਦੀ ਬੱਚਤ ਤਾਂ ਹੁੰਦੀ ਹੀ ਹੈ ਨਾਲ ਹੀ ਮੱਛੀ ਦੀ 1/3 ਫੀਡ ਦੀ ਵੀ ਬੱਚਤ ਹੁੰਦੀ ਹੈ। ਉਹਨਾਂ ਦੱਸਿਆ ਕਿ ਮੱਛੀ ਜੋ ਖਾਂਦੀ ਹੈ ਉਸਦਾ ਤਕਰੀਬਨ 75 ਫੀਸਦ ਵੇਸਟ ਨੂੰ ਸ਼ੁੱਧ ਕਰਨ ਲਈ ਬਾਉਫਲਾਕ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਬੈਕਟੀਰੀਆ ਹੁੰਦਾ ਹੈ ਅਤੇ ਇਹ ਵੇਸਟ ਨੂੰ ਪ੍ਰੋਟੀਨ ਵਿੱਚ ਤਬਦੀਲ ਕਰ ਦਿੰਦਾ ਹੈ। ਸ਼੍ਰੀ ਵਸ਼ਿਸਟ ਨੇ ਅੱਗੇ ਦੱਸਿਆ ਕਿ ਲਾਕਡਾਊਨ ਦੌਰਾਨ ਮੱਛੀ ਪਾਲਣ ਦੇ ਖੇਤਰ ਵਿੱਚ ਨੀਲੀ ਕ੍ਰਾਂਤੀ ਲਿਆਉਣ ਦੇ ਮੰਤਵ ਤਹਿਤ ਮਤੱਸਆ ਸੰਪਦਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਲੋਕਾਂ ਨੂੰੰ ਸਾਫ਼-ਸੁਥਰੀ ਮੱਛੀ ਮੁਹੱਈਆ ਕਰਵਾਉਣ ਲਈ ਰੈਫਰੀਜਰੇਟਰ ਵੈਨ, ਆਟੋ ਅਤੇ ਸਾਈਕਲ ਆਦਿ ਵੀ ਮੁਹੱਈਆ ਕਰਵਾਏ ਜਾਣਗੇ।

ਉਹਨਾਂ ਦੱਸਿਆ ਕਿ ‘ਪਹਿਲਾਂ ਆਓ, ਪਹਿਲਾਂ ਪਾਓ’ ਤਹਿਤ ਬੈਂਕਾਂ ਵਲੋਂ ਕਰਜ਼ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ‘ਤੇ 40 ਤੋਂ 60 ਫੀਸਦ ਸਬਸਿਡੀ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਮੱਛੀ ਪਾਲਣ ਵੱਲ ਕਿਸਾਨਾਂ ਅਤੇ ਆਮ ਲੋਕਾ ਨੂੰ ਉਤਸ਼ਾਹਿਤ ਕਰਨ ਲਈ ਮੱਛੀ ਪਾਲਕ ਵਿਕਾਸ ਏਜੰਸੀ ਵਲੋਂ ਸਹਾਇਕ ਡਾਇਰੈਕਟਰ ਮੱਛੀ ਪਾਲਣ ਜਲੰਧਰ ਦੇ ਦਫ਼ਤਰ ਵਿਖੇ 7 ਤੋਂ 11 ਦਸੰਬਰ 2020, 4 ਤੋਂ 8 ਜਨਵਰੀ 2021, 8 ਤੋਂ 12 ਫਰਵਰੀ 2021 ਅਤੇ 8 ਤੋਂ 12 ਮਾਰਚ 2020 ਤੱਕ ਮੁਫ਼ਤ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਉਹਨਾਂ ਜਿਲਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਸਵੈ ਰੋਜ਼ਗਾਰ ਨੂੰ ਅਪਣਾਉਣ ਲਈ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।

LEAVE A REPLY

Please enter your comment!
Please enter your name here