ਜਲੰਧਰ: ਜਵਾਹਰ ਨਵੋਦਿਆ ਵਿਦਿਆਲਾ ’ਚ ਛੇਵੀਂ ਜਮਾਤ ਦੇ ਦਾਖਲੇ ਲਈ ਹੁਣ 29 ਦਸੰਬਰ ਤੱਕ ਭਰੇ ਜਾ ਸਕਦੇ ਫਾਰਮ

ਜਲੰਧਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵਲੋਂ ਚਲਾਏ ਜਾ ਰਹੇ ਆਧੁਨਿਕ ਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਾਲੇ ਸਹਿ ਸਿੱਖਿਆ ਰਿਹਾਇਸ਼ੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਦੇ ਵਿਦਿਅਕ ਵਰ੍ਹੇ 2021-22 ਲਈ 6ਵੀਂ ਜਮਾਤ ਦੇ ਦਾਖਲੇ ਲਈ ਆਨਲਾਈਨ ਦਾਖਲਾ ਫਾਰਮ ਹੁਣ 29 ਦਸੰਬਰ 2020 ਤੱਕ ਭਰੇ ਜਾ ਸਕਦੇ ਹਨ।

Advertisements

ਸ੍ਰੀ ਥੋਰੀ ਨੇ ਦੱਸਿਆ ਕਿ ਮੌਜੂਦਾ ਵਿਦਿਅਕ ਵਰ੍ਹੇ ਵਿੱਚ ਸਰਕਾਰੀ, ਸਰਕਾਰੀ ਮਾਨਤਾ ਪ੍ਰਾਪਤ, ਰਾਸ਼ਟਰੀ ਓਪਨ ਸਕੂਲ ਸੰਸਥਾ ਜਾਂ ਸਰਵ ਸਿੱਖਿਆ ਅਭਿਆਨ ਤਹਿਤ ਸਕੂਲਾਂ ਦੇ ਪੰਜਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਵੈਬਸਾਈਟ www.navodaya.gov.in  ’ਤੇ http://navodaya.gov.in/nvs/en/admission-JNVS“-class ’ਤੇ ਉਪਲਬੱਧ ਪ੍ਰਾਸਪੈਕਟ ਵਿਚੋਂ ਸਰਟੀਫਿਕੇਟ ਨੁੂੰ ਪ੍ਰਿੰਟ ਕਰਕੇ ਆਪਣੇ ਸਕੂਲ ਤੋਂ ਭਰਵਾ ਕੇ ਇਨਾਂ ਵੈਬਸਾਈਟ ’ਤੇ ਆਨ ਲਾਈਨ ਫਾਰਮ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨੇ ਤੀਜ਼ੀ, ਚੌਥੀ, ਲਗਾਤਾਰ ਪੜ੍ਹੀ ਹੋਵੇ ਤੇ ਪੰਜਵੀਂ ਜਮਾਤ ਵਿੱਚ ਪੜ੍ਹ ਰਿਹਾ ਹੋਵੇ । ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦਾ ਜਨਮ 01.05.2008 ਤੋਂ 30.04.2012 ਤੱਕ ਹੋਇਆ ਹੋਵੇ।

ਉਨ੍ਹਾਂ ਦੱਸਿਆ ਕਿ ਫਾਰਮ ਆਨਲਾਈਨ ਭਰਨ ਤੋਂ ਪਹਿਲਾਂ ਵਿਦਿਆਰਥੀ ਦੀ ਫੋਟੋ, ਵਿਦਿਆਰਥੀ ਦੇ ਦਸਤਖਤ, ਮਾਤਾ/ਪਿਤਾ/ਸਰਪ੍ਰਸਤ ਦੇ ਦਸਤਖਤ ਦੀ ਦਸ ਤੋਂ ਸੌ ਕੇਬੀ ਸਾਈਜ਼ ਅਤੇ ਸਰਟੀਫਿਕੇਟ ਨੂੰੰ ਪੰਜਾਹ ਤੋਂ ਤਿੰਨ ਸੌ ਕੇਬੀ ਸਾਈਜ਼ ਦੇ ਕਰ ਕੇ ਰੱਖ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਜਵਾਹਰ ਨਵੋਦਿਆ ਚੋਣ ਪ੍ਰੀਖਿਆ 2021 ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ 10 ਅਪੈ੍ਰਲ 2021 ਨੂੰ ਹੋਵੇਗੀ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ 9ਵੀਂ ਜਮਾਤ ਦੀਆਂ ਖ਼ਾਲੀ ਸੀਟਾਂ ’ਤੇ ਦਾਖਲਾ ਫਾਰਮ ਆਨ ਲਾਈਨ ਭਰਨ ਦੀ ਮਿਤੀ ਨੂੰ ਵੀ 15 ਦਸੰਬਰ ਤੋਂ ਵਧਾ ਕੇ 31 ਦਸੰਬਰ 2020 ਤੱਕ  ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲੇਟਰਲ ਐਂਟਰੀ ਟੈਸਟ 13 ਫਰਵਰੀ 2021 ਨੂੰ ਹੋਵੇਗਾ।

ਸ੍ਰੀ ਥੋਰੀ ਨੇ ਅੱਗੇ ਦੱਸਿਆ ਕਿ ਅੱਠਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਵੈਬਸਾਈਟ www.nvsadmissioncalssnine.in ’ਤੇ ਉਪਲਬੱਧ ਪ੍ਰਾਸਪੈਕਟਸ ਵਿਚੋਂ ਜਾਣਕਾਰੀ ਪੜ੍ਹ ਕੇ ਆਨਲਾਈਨ ਦਾਖਲਾ ਫਾਰਮ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦਾ ਜਨਮ 01.05.2005 ਤੋਂ 30.04.2009 ਤੱਕ ਹੋਇਆ ਹੋਵੇ। ਉਨ੍ਹਾਂ ਇਹ ਵੀ ਦੱਸਿਆ ਕਿ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਵਿਦਿਆਰਥੀ ਦੀ ਫੋਟੋ, ਵਿਦਿਆਰਥੀ ਦੇ ਦਸਤਖਤ, ਮਾਤਾ ਜਾਂ ਪਿਤਾ ਦੇ ਦਸਤਖਤ ਸਕੈਨ ਕਰਕੇ ਦਸ ਤੋਂ ਸੌ ਕੇ.ਬੀ ਤੱਕ ਸਾਈਜ਼ ਕਰਕੇ ਰੱਖ ਲਏ ਜਾਣ।
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਵਿਦਿਆਰਥੀ ਨੂੰ ਦਾਖਲਾ ਫਾਰਮ ਭਰਨ ਵਿੱਚ ਦਿੱਕਤ ਆਵੇ ਤਾਂ ਕੰਮ ਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵਿਦਿਆਲਾ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here