ਹੈੱਡ ਮਾਸਟਰ ਜਗਤਾਰ ਸਿੰਘ ਦਾ ਪਿੰਡ ਮਾਨਾ ਵਿਖੇ ਹੋਇਆ ਨਿੱਘਾ ਸਵਾਗਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪ੍ਰਾਇਮਰੀ ਸਕੂਲ ਪਿੰਡ ਮਾਨਾ ਵਿਖੇ ਮਾਸਟਰ ਜਗਤਾਰ ਸਿੰਘ ਨੇ ਬਤੌਰ ਇੰਚਾਰਜ ਦਾ ਅਹੁਦਾ ਸੰਭਾਲਿਆ। ਇਸ ਉਪਰੰਤ ਵਿਸ਼ੇਸ਼ ਤੌਰ ਤੇ ਐਡਵੋਕੇਟ ਪਲਵਿੰਦਰ ਲਾਡੀ ਬਸਪਾ ਪ੍ਰਧਾਨ ਅਤੇ ਸਰਪੰਚ ਬਲਬੀਰ ਸਿੰਘ ਠੇਕੇਦਾਰ ਨੇ ਨੌਜਵਾਨ ਸਾਥੀਆਂ ਨੂੰ ਨਾਲ ਲੈ ਕੇ ਮਾਸਟਰ ਜਗਤਾਰ ਸਿੰਘ ਦਾ ਨਿੱਘਾ ਸਵਾਗਤ ਕੀਤਾ ਅਤੇ ਮਾਸਟਰ ਜੀ ਵਲੋ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਣਗੇ। ਬਚਿਆ ਦੀ ਪੜਾਈ ਦੇ ਨਾਲ-ਨਾਲ ਸਕੂਲ ਦਾ ਵਾਤਾਵਰਨ ਵੀ ਸਾਫ ਸੁਥਰਾ ਰੱਖਣ ਲਈ ਵੀ ਕੰਮ ਕਰਨਗੇ।

Advertisements

ਇਹ ਵੀ ਦਸਨ ਜੋਗ ਹੈ ਕਿ ਪਿੰਡ ਮਾਨਾ ਦੀ ਇਕ ਸੁਸਾਇਟੀ ਡਾਕਟਰ ਅੰਬੇਡਕਰ ਯੂਥ ਕਲੱਬ ਪੜ੍ਹਨ ਵਾਲੇ ਗਰੀਬ ਬੱਚਿਆਂ ਦਾ ਬੱਡੇ ਪੱਧਰ ਤੇ ਖਿਆਲ ਰੱਖਦੇ ਹਨ ਤੇ ਗਰੀਬ ਬੱਚਿਆਂ ਨੂੰ ਹਰ ਸਾਲ ਕਾਪੀਆਂ, ਕਿਤਾਬਾਂ, ਸਕੂਲ ਬੈਗ, ਪੈਂਸਲਾ ਅਤੇ ਲੋੜ ਬੰਦ ਬਚਿਆ ਦਾ ਦਾਖਲਾ ਵੀ ਭੇਜਦੇ ਹਨ ਤੇ ਗਰੀਬ ਪਰਿਵਾਰਾਂ ਨੂੰ ਮੁਫ਼ਤ ਦੁਵਾਇਆ ਵੀ ਦਿਵਾਉਂਦੇ ਹਨ। ਨੌਜਵਾਨ ਪੀੜੀ ਲਈ ਇਕ ਵਧੀਆ ਸੰਦੇਸ਼ ਅਤੇ ਸੇਧ ਦੇ ਰਹੇ ਹਨ ਡਾਕਟਰ ਅੰਬੇਡਕਰ ਯੂਥ ਕਲੱਬ ਪਿੰਡ ਮਾਨਾ ਦੇ ਮੈਂਬਰ ਮਾਸਟਰ ਜਗਤਾਰ ਸਿੰਘ ਨੇ ਕਲੱਬ ਦੇ ਕੰਮਾਂ ਤੋਂ ਖੁਸ਼ ਹੋ ਕੇ ਮੈਬਰਾਂ ਦਾ ਧੰਨਵਾਦ ਕੀਤਾ। ਇਸ ਹਾਜਰ ਸਾਥੀਆਂ ਵਿਚ ਪਰਦੀਪ ਕੁਮਾਰ ਸਮਿਤੀ ਮੈਂਬਰ ਬਸਪਾ, ਬਾਬੂ ਰੌਸ਼ਨ ਲਾਲ, ਜਸਬੀਰ ਸਿੰਘ, ਧਰਮਿੰਦਰ ਸਿੰਘ, ਇੰਜ ਅਮਨਜੋਤ, ਸਤਪਾਲ, ਸਤਨਾਮ ਸਿੰਘ, ਲਖਵਿੰਦਰ ਪਾਲ ਸਿੰਘ, ਰਵੀ ਕੁਮਾਰ, ਹਰਜੀਤ ਸਿੰਘ, ਅਵਤਾਰ ਸਿੰਘ, ਹਰਵਿੰਦਰ, ਗੌਰਵ, ਸਰਬਜੀਤ ਸਾਬੀ ਅਤੇ ਹੋਰ ਸਾਥੀ ਹਾਜਰ ਸਨ।

LEAVE A REPLY

Please enter your comment!
Please enter your name here