ਜਲੰਧਰ: ਡਵੀਜ਼ਨਲ ਕਮਿਸ਼ਨਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਧਿਆਤਮਕ ਯਾਤਰਾ ਨੂੰ ਦਰਸਾਉਂਦੀ ਡਾਕੂਮੈਂਟਰੀ ਅਤੇ ਕੈਲੰਡਰ ਜਾਰੀ

ਜਲੰਧਰ (ਦ ਸਟੈਲਰ ਨਿਊਜ਼)। ਡਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਧਿਆਤਮਕ ਯਾਤਰਾ’ ਵਿਸ਼ੇ ’ਤੇ ਹਾਈ ਕੋਰਟ ਦੇ ਵਕੀਲ ਅਤੇ ਕੁਦਰਤ ਦੇ ਫੋਟੋਗ੍ਰਾਫਰ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤੀ ਗਈ ਡਾਕੂਮੈਂਟਰੀ ਅਤੇ ਕਲੰਡਰ ਨੂੰ ਜਾਰੀ ਕੀਤਾ ਗਿਆ।

Advertisements

ਕਲੰਡਰ ਅਤੇ ਡਾਕੂਮੈਂਟਰੀ ਵਿੱਚ ਪਵਿੱਤਰ ਗੁਰਦੁਆਰਿਆਾਂ ਦੀਆਂ ਸ਼ਾਨਦਾਰ ਤਸਵੀਰਾਂ ਜਿਵੇਂ ਕਿ ਗੁਰੂ ਕਾ ਮਹਿਲ (ਅੰਮ੍ਰਿਤਸਰ),ਵਿਆਹ ਅਸਥਾਨ (ਕਰਤਾਰਪੁਰ, ਜ਼ਿਲ੍ਹਾ ਜਲੰਧਰ,) ਭੋਰਾ ਸਾਹਿਬ (ਬਾਬਾ ਬਕਾਲਾ), ਥੜਾ ਸਾਹਿਬ (ਅੰਮ੍ਰਿਤਸਰ), ਗੁਰੂ ਕੇ ਮਹਿਲ (ਭੋਰਾ ਸਾਹਿਬ, ਸ੍ਰੀ ਆਨੰਦਪੁਰ ਸਾਹਿਬ), ਥੜਾ ਸਾਹਿਬ (ਸ੍ਰੀ ਆਨੰਦਪੁਰ ਸਾਹਿਬ ),  ਸੀਸ ਗੰਜ ਸਾਹਿਬ (ਚਾਂਦਨੀ ਚੌਕ, ਦਿੱਲੀ), ਗੁਰਦੁਆਰਾ ਰਕਾਬ ਗੰਜ ਸਾਹਿਬ (ਦਿੱਲੀ), ਬੀਬਨਗੜ ਸਾਹਿਬ (ਰੋਪੜ), ਸੀਸ ਗੰਜ ਸਾਹਿਬ (ਸ੍ਰੀ ਆਨੰਦਪੁਰ ਸਾਹਿਬ), ਗੁਰਦੁਆਰਾ ਅਕਾਲ ਬੁੰਗਾ ਸਾਹਿਬ (ਸ੍ਰੀ ਆਨੰਦਪੁਰ ਸਾਹਿਬ) ਅਤੇ ਗੁਰੂ ਸਾਹਿਬ ਦੇ ਜਨਮ ਤੋਂ ਲੈ ਕੇ ਸ਼ਹੀਦੀ ਤੱਕ ਦੀਆਂ ਰੰਗਦਾਰ ਤਸਵੀਰਾਂ ਦਾ ਸੁਮੇਲ ਹੈ।

ਕੈਲੰਡਰ ਅਤੇ ਡਾਕੂਮੈਂਟਰੀ ਜਾਰੀ ਕਰਨ ਮੌਕੇ ਡਵੀਜ਼ਨਲ ਕਮਿਸ਼ਨਰ ਨੇ ਐਡਵੋਕੇਟ ਹਰਪ੍ਰੀਤ ਸੰਧੂ ਦੀ ਇਸ ਪਵਿੱਤਰ ਕਾਰਜ ਸਬੰਧੀ ਅੱਗੇ ਆਉਣ ਲਈ ਵਿਲੱਖਣ ਸੋਚ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਇਹ ਪਹਿਲ ਨਿਸ਼ਚਿਤ ਤੌਰ ’ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿਖਿਆਵਾਂ ਅਤੇ ਵਿਸ਼ਵ ਵਿਆਪੀ ਭਾਈਚਾਰਕ ਸਾਂਝ ਅਤੇ ਸ਼ਾਂਤੀ ਦੇ ਸੁਨੇਹੇ ਦਾ ਪ੍ਰਚਾਰ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗੀ।

ਡਵੀਜ਼ਨਲ ਕਮਿਸ਼ਨਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਗੁਰਦੁਆਰਿਆਂ ਅਤੇ ਇਨ੍ਹਾਂ ਦੀ ਸਿੱਖ ਸੰਗਤ ਵਿੱਚ ਮਹੱਤਤਾ ਸਬੰਧੀ ਕੈਲੰਡਰ ਤਿਆਰ ਕਰਨ ਲਈ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।

ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਵਲੋਂ 12 ਜਨਵਰੀ 2021 ਅਤੇ ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਰਾਣਾ ਕੇ.ਪੀ. ਵਲੋਂ 19 ਜਨਵਰੀ 2021 ਨੂੰ ਆਨਲਾਈਨ ਜ਼ਰੀਏ ਇਸ ਡਾਕੂਮੈਂਟਰੀ ਨੂੰ ਜਾਰੀ ਕਰਕੇ ਕੀਤੇ ਗਏ ਇਨਾਂ ਪਵਿੱਤਰ ਕਾਰਜਾਂ ਦੀ ਸ਼ਲਾਘਾ ਕੀਤੀ ਗਈ ਹੈ।  

LEAVE A REPLY

Please enter your comment!
Please enter your name here