ਪਿੰਡਾਂ ਵਿਚ ਖੋਲੇ ਗਏ ਸੀ.ਐਸ.ਸੀ. ਸੈਂਟਰਾਂ ਵਿਖੇ pgrkam ਪੋਰਟਲ ਤੇ ਰਜਿਸ਼ਟਰੇਸ਼ਨ ਕਰਵਾਉਣ ਨੋਜਵਾਨ: ਜਿਲ੍ਹਾ ਰੋਜਗਾਰ ਅਫਸ਼ਰ

ਪਠਾਨਕੋਟ, 1 ਫਰਵਰੀ: ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਹਰੇਕ ਪਿੰਡ ਵਿਚ ਖੋਲੇ ਗਏ ਕਾਮਨ ਸਰਵਿਸ ਸੈਂਟਰਾਂ ਨੂੰ  ਬੇਰੋਜਗਾਰ ਪ੍ਰਾਰਥੀਆਂ ਦੀ pgrkam ਪੋਰਟਲ:  www.pgrkam.com  ਤੇ ਰਜਿਸਟਰੇਸ਼ਨ ਕਰਨ ਦੀਆਂ  ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।

Advertisements

ਹਰੇਕ ਪਿੰਡ ਦੇ ਪੜ੍ਹੇ ਲਿਖੇ ਨੋਜਵਾਨ ਨੂੰ ਅਪੀਲ ਕੀਤੀ ਗਈ ਕਿ ਉਹ ਅਪਣੇ ਪਿੰਡ ਵਿਚ ਖੋਲੇ ਗਏ  ਕਾਮਨ ਸਰਵਿਸ ਸੈਂਟਰ ਵਿਖੇ ਜਾ ਕੇ ਨਾਮ ਰਜਿਸ਼ਟਰ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਹੈਲਪਲਾਈਨ ਨੰ.7657825214 ਤੇ ਵੀ ਸੰਪਰਕ ਕਰ ਸਕਦੇ ਹਨ। ਹੈਲਪਲਾਈਨ ਨੰ.7657825214 ਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟੇ੍ਰਨਿੰਗ ਅਫਸਰ, ਪਠਾਨਕੋਟ ਸ੍ਰੀ ਗੁਰਮੇਲ ਸਿੰਘ ਨੇ ਪਠਾਨਕੋਟ ਜਿਲ੍ਹੇ ਦੇ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਰੋਜਗਾਰ ਪ੍ਰਾਰਥੀ ਜਿਆਦਾ ਤੋਂ ਜਿਆਦਾ ਪੋਰਟਲ ਤੇ ਰਜਿਸ਼ਟਰ ਹੋਣ। ਉਹ ਰੋਜਗਾਰ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਹੈਲਪ ਲਾਈਨ ਨੰਬਰ ਜਾਂ ਫੇਰ ਈਮੇਲ ਰਾਹੀਂ ਰੋਜਗਾਰ ਬਿਊਰੋ ਨਾਲ ਸੰਪਰਕ ਬਣਾ ਕੇ ਰੱਖਣ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਰੋਜਗਾਰ ਦੇ ਮੋਕਿਆਂ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ।

LEAVE A REPLY

Please enter your comment!
Please enter your name here