ਆਸ਼ਰਮ ਹੇਅਰਾ ਨਕੋਦਰ ਵਿਖੇ 29 ਮਈ ਨੂੰ ‘ਕੁਦਰਤ’ ਕਾਵਿ ਸੰਮੇਲਨ ਸਮਾਗਮ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਕੌਮ ਦੇ ਬਹੁਤ ਹੀ ਪਿਆਰੇ ਵਾਲਮੀਕਿ ਭਾਈਚਾਰੇ ਦੇ ਪ੍ਰਚਾਰ ਮੰਤਰੀ ਵਾਲਮੀਕਿ ਆਸ਼ਰਮ ਅੰਮ੍ਰਿਤਸਰ ਦੇ ਸੰਤ ਬੇਦੀ ਰਾਮ ਜੀ ਹੇਰਾਂ ਵਾਲੇ ਆਪਣੀ ਬਹੁਤ ਹੀ ਡੂੰਘੀ ਸੋਚ ਦੇ ਧਨੀ ਹਨ। ਸਾਡੀ ਕੌਮ ਨੂੰ ਬੜਾ ਮਾਣ ਹੈ ਭਗਵਾਨ ਵਾਲਮੀਕਿ ਜੀ ਆਦਿ ਕਵੀ ਹੋਣ ਦਾ ਦੁਨੀਆਂ ਭਰ ਵਿਚ ਰੁਤਬਾ ਪ੍ਰਾਪਤ ਹੈ ਭਗਵਾਨ ਵਾਲਮੀਕੀ ਜੀ ਆਦਿ ਕਵੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਸੰਤ ਬੇਦੀ ਰਾਮ ਜੀ ਨੇ ਆਪਣੇ ਆਸ਼ਰਮ ਹੇਅਰਾ ਨਕੋਦਰ ਵਿਖੇ ਇਕ ਮਹਾਨ ਕਵੀ ਸੰਮੇਲਨ ਦਾ ਆਯੋਜਨ ਕੀਤਾ ਹੈ ਜੋ ਮਿਤੀ 29-5-2022-ਦਿਨ ਐਤਵਾਰ ਟਾਈਮ 11 ਤੋਂ 2ਵਜੇ ਤੱਕ ਦਾ ਹੋਵੇਗਾ ।

Advertisements

ਇਸ ਕਵੀ ਸੰਮੇਲਨ ਦਾ ਖੁੱਲ੍ਹਾ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ, ਇਸ ਵਿਚ ਕਿਸੇ ਵੀ ਡੇਰੇ ਦੇ ਲੜਕੇ ਲੜਕੀਆਂ ਭਾਗ ਲੈ ਸਕਦੇ ਹਨ ਕਵੀ ਸੰਮੇਲਨ ਦਾ ਵਿਸ਼ਾ ਹੋਵੇਗਾ ਕੁਦਰਤ ਇਸ ਕਵੀ ਸੰਮੇਲਨ ਵਿਚ ਭਾਗ ਲੈਣ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ । ਇਸ ਮੌਕੇ ਪ੍ਰਧਾਨ ਪ੍ਰਦੀਪ ਸਹੋਤਾ, ਡਾ. ਪਰਮਜੀਤ ਸਿੰਘ ਕਪੂਰਥਲਾ,ਆਦਿ ਸਮੂਹ ਸੰਗਤਾਂ ਹਾਜ਼ਰ ਹੋਣਗੀਆਂ ।

LEAVE A REPLY

Please enter your comment!
Please enter your name here