ਪੰਜਾਬ ਵੱਲੋੋਂ 2022-23 ਦੇ ਸੈਸਨ ਲਈ ਖੇਡ ਵਿਭਾਗ ਸਪੋੋਰਟਸ ਵਿੰਗ ਸਕੂਲਾਂ ਲਈ ਸਿਲੈਕਸਨ ਟਰਾਇਲ ਕਰਵਾਉਣ ਦਾ ਫੈਸਲਾ

ਪਠਾਨਕੋਟ: (ਦ ਸਟੈਲਰ ਨਿਊਜ਼): ਖੇਡ ਵਿਭਾਗ , ਪੰਜਾਬ ਵੱਲੋੋਂ ਸਾਲ 2022-23 ਦੇ ਸੈਸਨ ਲਈ ਸਪੋੋਰਟਸ ਵਿੰਗ ਸਕੂਲਾਂ (ਡੇ-ਸਕਾਲਰ) ਵਿੱਚ ਵੱਖ ਵੱਖ ਖੇਡਾਂ ਦੇ ਹੋੋਣਹਾਰ ਖਿਡਾਰੀਆਂ/ ਖਿਡਾਰਨਾਂ ਨੂੰ ਦਾਖਲ ਕਰਨ ਲਈ ਸਿਲੈਕਸਨ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ  ਇੰਦਰਵੀਰ ਸਿੰਘ  ਜਿਲ੍ਹਾ ਖੇਡ ਅਫਸਰ ਪਠਾਨਕੋਟ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਾਰੀਆਂ ਖੇਡਾਂ ਸਬੰਧੀ ਟਰਾਇਲ ਖੇਡ ਸਟੇਡੀਅਮ ਲਮੀਣੀ ਵਿਖੇ ਹੋਣਗੇ ਅਤੇ ਤੇਰਾਕੀ ਸਬੰਧੀ ਟਰਾਇਲ ਸਵੀਮਿੰਗ ਪੂਲ ਪਠਾਨਕੋਟ ਵਿਖੇ ਹੋਣਗੇ।

Advertisements

ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰਾਇਲਾਂ  ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਜਨਮ ਮਿਤੀ ਅੰਡਰ 14 ਵਰਗ ਲਈ  01-01-2009 ਜਾਂ ਇਸ ਤੋੋਂ ਬਾਅਦ ਅਤੇ ਅੰਡਰ 17 ਵਰਗ ਲਈ  01-01-2006 ਜਾਂ ਇਸ ਤੋੋਂ ਬਾਦ ਅਤੇ ਅੰਡਰ 19 ਵਰਗ ਲਈ 01-01-2004  ਜਾਂ ਇਸ ਤੋੋਂ ਬਾਅਦ ਹੋਣੀ ਚਾਹੀਦੀ ਹੈ, ਖਿਡਾਰੀ ਫਿਜੀਕਲੀ ਅਤੇ ਮੈਡੀਕਲੀ ਫਿੱਟ ਹੋਵੇ। ਉਨ੍ਹਾਂ ਦੱਸਿਆ ਕਿ  ਖਿਡਾਰੀ ਵੱਲੋੋਂ ਜਿਲ੍ਹਾ ਪੱਧਰ ਕੰਪੀਟੀਸਨਾਂ ਵਿੱਚ ਕੋਈ ਇਕ ਪੁਜੀਸਨ ਹਾਸਲ ਕੀਤੀ ਹੋੋਵੇ ਜਾਂ ਉਸ ਵੱਲੋੋਂ ਸਟੇਟ ਪੱਧਰ ਕੰਪੀਟੀਸਨ ਵਿੱਚ ਹਿੱਸਾ ਲਿਆ ਹੋਵੇ।

ਇਸ ਤੋੋਂ ਇਲਾਵਾ ਟਰਾਇਲ ਦੇ ਅਧਾਰ ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ  ਚੁਣੇ ਗਏ ਡੇ-ਸਕਾਲਰ ਖਿਡਾਰੀਆਂ ਨੂੰ 100/- ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ ਰਿਫਰੈਸਮੈਂਟ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਯੋੋਗ ਖਿਡਾਰੀ ਹੇਠ ਦਰਸਾਈਆਂ ਮਿਤੀਆਂ ਨੂੰ ਸਬੰਧਤ ਟਰਾਇਲ ਸਥਾਨ ਤੇ ਸਵੇਰੇ 8.00 ਵਜੇ ਰਜਿਸਟ੍ਰੇਸਨ ਲਈ ਜਿਲ੍ਹਾ ਖੇਡ ਅਫਸਰ ਪਠਾਨਕੋਟ ਦੇ ਦਫਤਰ ਵਿਖੇ ਰਿਪੋੋਰਟ ਕਰਨਗੇ। ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ਤੇ ਜਾਂ ਇਸ ਤੋੋਂ ਪਹਿਲਾਂ ਜਿਲ੍ਹਾ ਖੇਡ ਅਫਸਰ ਪਠਾਨਕੋਟ ਦੇ ਦਫਤਰ ਤੋੋਂ ਮੁਫਤ ਲਏ ਜਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਹਨਾਂ ਦੀਆਂ ਕਾਪੀਆਂ ਸਮੇਤ 2 ਤਾਜਾ ਪਾਸਪੋਰਟ ਸਾਈਜ ਫੋੋਟੋੋਗ੍ਰਾਫ ਲੈ ਕੇ ਆਉਣ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵਿਭਾਗ ਵੱਲੋੋਂ ਕੋਈ ਵੀ ਟੀ.ਏ / ਡੀ.ਏ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁਸਤੀ  ,ਐਥਲੈਟਿਕਸ ਅਤੇ ਫੁੱਟਬਾਲ ਦੇ ਟਰਾਇਲ 27 ਅਤੇ 28 ਮਈ  ਅਤੇ ਤੇਰਾਕੀ ਦੇ ਟਰਾਇਲ 27 ਅਤੇ 28 ਮਈ ਨੂੰ ਐਮ.ਸੀ. ਪੂਲ ਪਠਾਨਕੋਟ ਵਿਖੇ ਹੋਣਗੇ।

LEAVE A REPLY

Please enter your comment!
Please enter your name here