ਮੰਗਾ ਮੰਨਣ ਦੇ ਭਰੋਸੇ ਤੇ ਧਰਨਾ ਸੋਮਵਾਰ ਤੱਕ ਮੁਲਤਵੀ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜਿਲ੍ਹਾ ਖੇਤੀ ਬਾੜੀ ਕਰਮਚਾਰੀ ਯੂਨੀਅਨ ਹੁਸ਼ਿਆਰਪੁਰ ਵੱਲੋਂ ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਹੀ ਵਿੱਚ ਸਮੂਹ ਬਲਾਕ ਪ੍ਰਧਾਨਾ, ਸਕੱਤਰਾਂ ਤੇ ਸਮੇਤ ਮੈਂਬਰ ਜਿਨ੍ਹਾਂ ਦੀ ਗਿਣਤੀ ਕਰੀਬ 200 ਦੇ ਸੀ, ਆਪਣੀ ਹੱਕੀ ਮੰਗਾ ਨੂੰ ਪੂਰੀਆਂ ਕਰਾਉਣ ਲਈ ਰੇਲਵੇ ਰੋਡ ਤੇ ਸਥਿਤ ਮੁੱਖ ਦਫਤਰ ਸਹਿਕਾਰੀ ਬੈਂਕ ਅਤੇ ਸਹਿਕਾਰੀ ਸਭਾਵਾਂ ਵਿਖੇ ਰੋਸ ਧਰਨਾ ਲਗਾਇਆ ਗਿਆ। ਰੋਸ ਧਰਨੇ ਨੂੰ ਦੇਖਦੇ ਹੋਏ ਐਮ.ਡੀ. ਬੈਂਕ, ਜਿਲ੍ਹਾ ਮੈਨੇਜਰ, ਸੀਨੀਅਰ ਮੈਨੇਜਰ, ਡਿਪਟੀ ਰਜਿਸਟਰਾਰ ਤੇ ਏ. ਆਰ (ਸਹਿਕਾਰੀ ਸਭਾਵਾਂ) ਨੇ ਧਰਨਾ ਦੇ ਰਹੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਤੇ ਮੰਗਾਂ ਤੇ ਵਿਚਾਰ ਕੀਤਾ ਗਿਆ।

Advertisements

ਅਧਿਕਾਰੀਆਂ ਵੱਲੋਂ ਮਾਮਲੇ ਦੇ ਹੱਲ ਲਈ ਸੋਮਵਾਰ ਤੱਕ ਦਾ ਸਮਾਂ ਮੰਗਿਆ ਗਿਆ। ਸਹਿਮਤੀ ਹੋਣ ਤੇ ਧਰਨਾ ਸੋਮਵਾਰ ਤੱਕ ਮੁਲਤਵੀ ਕੀਤਾ ਗਿਆ, ਯੂਨੀਅਨ ਅਹੁਦੇਦਾਰਾਂ ਨੇ ਫੈਸਲਾ ਕੀਤਾ ਕੀ ਅਗਰ ਸੋਮਵਾਰ ਤੱਕ ਕੋਈ ਸਾਰਥਕ ਹੱਲ ਨਾ ਨਿਕਲਿਆ ਤਾਂ ਯੂਨੀਅਨ ਜਿਲ੍ਹੇ ਦੀ 66 ਬਰਾਂਚਾ ਅੱਗੇ ਧਰਨੇ ਲਗਾ ਕੇ ਆਪਣੇ ਸੰਘਰਸ਼ ਨੂੰ ਹੋਰ ਤੇਜ ਕਰੇਗੀ। ਇਸ ਧਰਨੇ ਵਿੱਚ ਸਾਰੀਆਂ ਸੁਸਾਟੀਆ ਦੇ ਸੈਕਟਰੀ ਵੀ ਹਾਜਰ ਸਨ।

LEAVE A REPLY

Please enter your comment!
Please enter your name here