ਨੌਜਵਾਨ ਲੜਕੇ ਲੜਕੀਆਂ ਨੂੰ ਸਵੈ-ਰੋਜ਼ਗਾਰ ਦੇ ਮੰਤਵ ਨਾਲ ਸੰਕਲਪ ਸਕੀਮ ਅਧੀਨ ਕੀਤੀ ਕਿੱਟਾਂ ਦੀ ਵੰਡ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀਹੁਨਰ ਵਿਕਾਸਸਿਖਲਾਈਫਿਰੋਜਪੁਰ ਵੱਲੋਂ ਸੰਕਲਪ ਸਕੀਮ ਅਧੀਨ ਪਹਿਲੇ ਗੇੜ ਦੌਰਾਨ ਲੋੜਵੰਦ ਨੌਜਵਾਨ ਲੜਕੇ ਲੜਕੀਆਂ ਨੂੰ ਸਵੈਰੋਜ਼ਗਾਰ ਦੇ ਮੰਤਵ ਨਾਲ 100 ਦੇ ਕਰੀਬ ਮੁਫਤ ਸਿਲਾਈ ਮਸ਼ੀਨਾਂਇਲੈਕਟ੍ਰੀਸ਼ਨ ਅਤੇ ਪਲੰਬਰ ਦੀਆਂ ਕਿਟਾਂ ਵੰਡੀਆਂ ਗਈਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰੂਣ ਕੁਮਾਰ ਸ਼ਰਮਾ ਨੇ ਇਨ੍ਹਾਂ ਬੇਰੁਜ਼ਗਾਰਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਹੋਣ ਲਈ ਪ੍ਰੇਰਿਤ ਕੀਤਾ ਅਤੇ ਇਸ ਸਕੀਮ ਤਹਿਤ ਸਵੈ ਰੁਜ਼ਗਾਰ ਕਰਕੇ ਆਪਣੇ ਜੀਵਨ ਵਿੱਚ ਅੱਗੇ ਵੱਧਣ ਲਈ ਕਿਹਾ 

Advertisements

ਇਸ ਮੌਕੇ ਸ਼਼੍ਰੀ ਅਸ਼ੋਕ ਜਿੰਦਲਜਿਲ੍ਹਾ ਰੋਜ਼ਗਾਰ ਉਤਪੱਤੀਹੁਨਰ ਵਿਕਾਸ ਅਤੇ ਸਿਖਲਾਈ ਅਫਸਰਫਿਰੋਜਪੁਰ ਵੱਲੋਂ ਇਸ ਸਕੀਮ ਤਹਿਤ  ਭਾਗ ਲੈਣ ਵਾਲੇ ਪ੍ਰਾਰਥੀਆਂ ਨੂੰ ਪੰਜਾਬ ਸਰਕਾਰ ਦੁਆਰਾ ਸਵੈ ਰੁਜ਼ਗਾਰ ਸਕੀਮ ਅਧੀਨ  ਚੱਲ ਰਹੀਆਂ ਵੱਖਵੱਖ ਸਕੀਮਾਂ ਬਾਰੇ ਜਾਣੂ ਕਰਵਾਉਂਦਿਆਂ ਆਪਣਾ ਨਾਮ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰਫਿਰੋਜਪੁਰ ਵਿਖੇ ਰਜਿਸਟਰਡ ਕਰਨ  ਦੇ ਨਾਲਨਾਲ www.pgrkam.com ਤੇ ਵੀ ਆਨਲਾਈਨ ਰਜਿਸਟਰੇਸ਼ਨ ਕਰਨ ਲਈ ਕਿਹਾ ਗਿਆ ਇਸ ਮੌਕੇ ਤੇ ਸ਼੍ਰੀ ਗੁਰਜੰਟ ਸਿੰਘ ਪਲੇਸਮੈਂਟ ਅਫਸਰਸ਼੍ਰੀ ਰਾਹੁਲ ਵੋਹਰਾ ਯੰਗ ਪ੍ਰੋਫੈਸ਼ਨਲ ਮਾਡਲ ਕਰੀਅਰ ਸੈਂਟਰਸ਼੍ਰੀ ਸਰਬਜੀਤ ਸਿੰਘਡੀ.ਪੀ.ਐਮ.ਯੂਸ਼੍ਰੀ ਨਵਦੀਸ ਅਸੀਜਾ ਅਤੇ ਸ਼੍ਰੀਮਤੀ ਮਨਦੀਪ ਕੌਰ ਆਦਿ ਹਾਜ਼ਿਰ ਸਨ

LEAVE A REPLY

Please enter your comment!
Please enter your name here