ਸਿਹਤ ਵਿਭਾਗ ਦੇ ਡਾਕਟਰ ਅਤੇ ਵੈਟਨਰੀ ਅਫਸਰ ਐਸੋਸੀਏਸ਼ਨ ਵੱਲੋ ਪੰਜਾਬ ਸਰਕਾਰ ਦੇ ਖਿਲਾਫ ਰੋਸ ਮੁਜਾਹਰਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋ ਛੇਵੇ ਪੇ – ਕਮਿਸ਼ਨ ਰਿਪੋਟ ਨੂੰ ਸਿਰੇ ਤੇ ਖਾਰਜ ਕਰਦੇ ਹੋਏ ਸਿਹਤ ਵਿਭਾਗ ਹੁਸ਼ਿਆਰਪੁਰ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ , ਮੈਡੀਕਲ ਅਫਸਰ , ਸ਼ਪੈਸ਼ਿਲਸਟ ਡਾਕਟਰ ,ਅਤੇ ਪੰਜਾਬ ਸਟੇਟ ਵੈਟਨਰੀ ਆਫਿਸਰ .ਯੂਨੀਅਨ ਵੱਲੋ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀ ਮੰਗ ਪੱਤਰ ਦਿੱਤਾ ਗਿਆ ਤੇ ਮਿੰਨੀ ਸਕੱਰਤ ਵਿੱਚ ਰੋਸ ਰੈਲੀ ਕੱਢੀ ਗਈ । ਇਸ ਮੋਕੇ ਰੈਲੀ ਨੂੰ ਸੋਬਧਿਨ ਕਰਦਿਆ ਡਾ ਸੁਨੀਲ ਅਹੀਰ , ਡਾ ਮਨਮੋਹਣ ਸਿੰਘ , ਡਾ ਸਨਮ . ਅਤੇ ਡਾ ਮਨਮੋਹਣ ਸਿੰਘ ਦਰਦੀ ਵੈਟਨਰੀ ਐਸੋਸੀਏਸ਼ਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਡਾਕਟਰਾਂ ਨੂੰ ਸਰਕਾਰੀ ਸ਼ਪੈਸ਼ਲ ਭੱਤਾ ਐਨ .ਪੀ. ਏ . ਨੂੰ ਮੁਢਲੀ ਤਨਖਾਹ ਦੇ ਹਿੱਸੇ ਤੋ ਵੱਖ ਕਰਨ ਤੇ ਚਿੰਤਾ ਪ੍ਰਗਟਾਈ ਅਤੇ ਨਵੇ ਪੇ ਕਮਿਸ਼ਨ ਦੀ ਰਿਪੋਟ ਮਤਾਬਿਕ ਇਹਨਾਂ ਕੋਰੋਨਾ ਜੋਧਿਆ ਨੂੰ 25 ਪ੍ਰਤੀਸ਼ਤ ਤੋ 20 ਪ੍ਰਤੀਸ਼ਤ ਘੱਟ ਕਰਨ ਦਾ ਤੋਹਫਾ ਦਿੱਤਾ ਗਿਆ । ਇਸ ਅਨੁਸਾਰ ਇਹਨਾਂ ਸਰਕਾਰ ਨੇ ਇਹਨਾ ਕੋਰੋਨਾ ਯੋਧਿਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ।

Advertisements

ਸਰਕਾਰ ਦੀ ਇਸ ਵਧੀਕੀ ਦੇ ਧੱਕੇ ਸ਼ਾਹੀ ਦੇ ਵਿੱਰੁਧ ਐਸੋਸੀਏਸ਼ਨ ਨੇ ਰੋਸ ਵੱਜੋ 23 ਜੂਨ ਤੋ 12 ਵਜੇ ਤੱਕ ੳ.ੁ ਪੀ. ਡੀ .ਅਤੇ ਉਪਰੇਸ਼ਨ ਅਤੇ ਬਾਕੀ ਸਿਹਤ ਸੇਵਾਵਾਂ ਬੰਦ ਕਰਕੇ ਕਾਲੇ ਬਿੱਲੇ ਲਗਾ ਰੋਸ ਪ੍ਰਗਟ ਕੀਤਾ ਗਿਆ । ਪੰਜਾਬ ਸਰਕਾਰ ਨੂੰ ਪੇ ਕਮਿਸ਼ਨ ਦੀ ਰਿਪੋਟ ਨੂੰ ਰਿਵਾਜ ਕੀਤਾ ਜਾਵੇ ਐਨ ਪੀ ਏ ਵਾਧਾ ਕੀਤਾ ਜਾਵੇ। ਅੱਜ ਦੀ ਰੈਲੀ ਵਿੱਚ ਡਾ ਉਪਕਾਰ ਸਿੰਘ , ਡਾ ਰਪਪਿੰਦਰ ਸਿੰਘ , ਡਾ ਸੇਰਵ ਸ਼ਰਮਾਂ , ਡਾ ਨੇਹਾ ਪਾਲ , ਡਾ ਮਨ ਪ੍ਰੀਤ , ਡਾਂ ਲਕਸ਼ਮੀ ਕਾਂਤ ਡਾ ਸਰਬਜੀਤ ਸਿੰਘ ,. ਡਾ ਬਲਦੀਪ , ਡਾ ਵਿਨੇ ਸ਼ਰਮਾਂ , ਡਾ ਕਮਲੇਸ਼ , ਡਾ ਸ਼ਾਂਮ ਸ਼ੁੰਦਰ ਸ਼ਰਮਾਂ , ਡਾ ਵਨਜੋਤ ਸਿੰਘ , ਡਾ ਹਰਫ੍ਰੀਤ ਸਿੰਘ , ਡਾ ਸੰਤੋਖ , ਡਾ ਰਵੰਤ ਕੋਰ , ਡਾ ਗਗਨ , ਡਾ ਮਨਦੀਪ , ਡਾ ਸੁਦੇਸ਼ ਰਾਜਨ , ਡਾ ਨਵਦੀਪ ਸੈਣੀ , ਡਾ ਰਾਜ ਕੁਮਾਰ , ਡਾ ਅਮਿਤ ਮਹਤਿਾ ,ਡਾ ਸੁਪਰਿਤੀ ਡਾ ਹਰਨੂਰ , ਡਾ ਸੁਪਰੀਤ , ਡਾ ਮਨਦੀਪ ਵੈਟਨਰੀ ਡਾਕਟਰ ਵਿਜ , ਰਛਪਾਲ ,ਸਿੰਘ , ਡਾ ਹਰਸਿਮਰਨ ਕੋਰ , ਡਾ ਨਵੀਨ ਅਤਰੀ , ਡਾ ਅਭਿਮੰਨੂ ਪ੍ਰੈਸ਼ਰ , ਡਾ ਜਰਨੈਲ ਸਿੰਘ , ਡਾ ਰਣਜੀਤ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here