ਨਗਰ ਨਿਗਮ ਦੇ ਕਰਮਚਾਰੀਆਂ ਨੇ 42ਵੇਂ ਦਿਨ ਹੜਤਾਲ ਰੱਖੀ ਜਾਰੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਰਮਚਾਰੀਆਂ ਨੇ 42ਵੇਂ ਦਿਨ ਹੜਤਾਲ ਜਾਰੀ ਰੱਖੀ। ਇਸ ਮੌਕੇ ਤੇ ਨਗਰ ਕੌਂਸਲ ਦੀਆਂ ਸਮੂਹ ਬ੍ਰਾਂਚਾ ਦੇ ਮੁਲਾਜ਼ਮਾਂ ਵਲੋਂ ਧਰਨਾ ਦਿੱਤਾ ਗਿਆ ਜਿਸਦੀ ਪ੍ਰਧਾਨਗੀ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਰਨਜੋਤ ਆਦੀਆ ਜੀ ਵਲੋਂ ਕੀਤੀ ਗਈ ਅਤੇ ਇਸ ਮੌਕੇ ਤੇ ਸਮੂਹ ਜੱਥੇਬੰਦੀਆਂ ਦੇ ਬੁਲਾਰਿਆਂ ਨੇ ਆਪਣੇ ਵਿਚਾਰ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕੀਤਾ। ਇਸ ਮੌਕੇ ਤੇ ਟਿਊਬਵੈਲ ਆਪਰੇਟਰ ਯੂਨੀਅਨ ਦੇ ਪ੍ਰਧਾਨ ਦਲੀਪ ਕੁਮਾਰ ਦੀਪੂ, ਸੋਮ ਨਾਥ ਆਦੀਆ ਵਾਈਸ ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ ਵਲੋਂ ਤਿਖੇ ਸ਼ਬਦਾਂ ਨਾਲ ਸਰਕਾਰ ਦਾ ਵਿਰੋਧ ਕੀਤਾ ਗਿਆ ਅਤੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੇ ਪੱਖ ਦੇ ਫੈਸਲਾ ਲੈਣ ਵਿੱਚ ਜਿੰਨੀ ਦੇਰ ਕਰੇਗੀ ਇਸ ਸੰਘਰਸ਼ ਨੂੰ ਉਨਾਂ ਹੀ ਤੇਜ ਕੀਤਾ ਜਾਵੇਗਾ ਅਤੇ ਜੋ ਮੁਲਾਜ਼ਮਾਂ ਦੀਆਂ ਮੰਗਾਂ ਤੇ ਫੈਸਲਾਂ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ ਹੈ ਉਹ ਮਿਊਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਨੂੰ ਮਨਜੂਰ ਨਹੀਂ ਹੈ। ਇਸ ਦਾ ਬਣਦਾ ਮਾਣ ਭੱਤਾ ਐਮ. ਐਲ. ਏ ਅਤੇ ਮੰਤਰੀਆਂ ਨੂੰ ਦਿੱਤਾ ਜਾਵੇਗਾ ਤਾਂ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮ ਉਦਯੋਗ ਮੰਤਰੀ ਦੀ ਕੋਠੀ ਦਾ ਘਿਰਾਓ ਵੀ ਕਰ ਸਕਦੇ ਹਨ। ਇਸ ਹੜਤਾਲ ਨੂੰ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ ਵਲੋਂ ਪੰਜਾਬ ਵਿੱਚ ਦੋਰਾਹਾ ਵਿਖੇ ਕੀਤੀ ਗਈ ਰਸਤਾ ਰੋਕੂ ਕਾਮਯਾਬ ਰੈਲੀ ਕੀਤੀ ਗਈ ਅਤੇ ਜੀ.ਟੀ ਰੋਡ ਦੋ ਤੋਂ ਢਾਈ ਘੰਟੇ ਜਾਮ ਰੱਖਿਆ ਗਿਆ।

Advertisements

ਇਸ ਵਿੱਚ ਸ਼ਾਮਿਲ ਹੋਏ ਸਮੂਹ ਪੰਜਾਬ ਦੇ ਮੁਲਾਜ਼ਮਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ ਅਤੇ ਆਉਣ ਵਾਲੇ ਸਮੇ ਵਿੱਚ ਇਸ ਤੋਂ ਵੀ ਉੱਚ ਪੱਧਰ ਦੀਆਂ ਰੈਲੀਆਂ ਕੀਤੀਆਂ ਜਾਣਗੀਆਂ ਤਾਂ ਜੋ ਸਰਕਾਰ ਨੂੰ ਕੀਤੇ ਵਾਅਦੇ ਯਾਦ ਆ ਸਕਣ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਦਫਤਰ ਨਗਰ ਨਿਗਮ ਪ੍ਰਧਾਨ ਸੌਨੂੰ ਕੌਂਡਲ, ਕੁਲਵਿੰਦਰ ਸਿੰਘ, ਰਮਨ ਕੁਮਾਰ,  ਸਮੂਹ ਸੇਨੇਟਰੀ ਬ੍ਰਾਂਚ ਦੇ ਮੁੱਖੀ ਰਾਕੇਸ਼ ਮਰਵਾਹਾ, ਸੰਜੀਵ ਸੈਣੀ, ਅਮਰੀਕ ਸਿੰਘ, ਹਰੀਹਰ, ਸੇਨੇਟਰੀ ਜਮਾਂਦਾਰ ਰਵਿੰਦਰ ਕੁਮਾਰ(ਕਾਕਾ), ਅਸਵਨੀ ਕੁਮਾਰ(ਲੱਡੂ), ਰਾਜਿੰਦਰ ਕੁਮਾਰ(ਜਿੰਦਰੀ), ਸੋਹਣ ਲਾਲ, ਅਨਿਲ ਰਾਜਪੂਤ, ਮਨਜੀਤ ਸਿੰਘ, ਨਾਥ ਰਾਮ, ਸੇਵਾ ਸਿੰਘ ,ਜਸਪਾਲ ਗੋਲਡੀ, ਲਵਦੀਪ ਕੁਮਾਰ, ਚੇਤਨ ਸੈਣੀ, ਅਮਰੀਕ ਸਿੰਘ, ਅਮਨਦੀਪ ਸੈਣੀ,ਸ਼ਿਲਪਾ ਸੈਣੀ, ਰਿਚਾ ਸੈਣੀ, ਸੰਦੀਪ ਕੁਮਾਰ, ਜੀਵਨ,ਕੇਸ਼ਵ ਕਾਂਤ, ਕਮਲ ਕੁਮਾਰ, ਰਾਹੁਲ ਸ਼ਰਮਾ, ਸੋਮ ਨਾਥ ਆਦੀਆ, ਜਸਵੀਰ ਕੁਮਾਰ ਜੱਖੂ, ਦੀਪਕ ਕੁਮਾਰ, ਬਿਕਰਮਜੀਤ ਸਿੰਘ, ਜਸਪਾਲ ਗੋਲਡੀ, ਸਰਬਜੀਤ ਕੌਰ, ਹਰਿੰਦਰ ਕੌਰ, ਸ਼ਾਲੂ ਜੈਨ, ਵੀਨਾ ਕੁਮਾਰੀ ਬੋਧਰਾਜ (ਬੋਧਾ), ਪ੍ਰਵੀਨ ਰਾਣੀ, ਸ਼ਾਰਦਾ ਰਾਣੀ, ਮੰਜੂ , ਰਾਜ ਰਾਣੀ, ਸੱਤਿਆ, ਜੋਤੀ, ਸੁਨੀਤ (ਟੇਕਚੰਦਰ) ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here