ਰੂਪਨਗਰ ਦੇ ਆਗੂ ਚੇਤਨ ਕਾਲੀਆ ਨੂੰ ਸੂਬਾ ਸੰਯੁਕਤ ਸਕੱਤਰ ਬਣਾਇਆ ਗਿਆ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ। ਰੂਪਨਗਰ ਜਿਲੇ ਦੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਚੇਤਨ ਕਾਲੀਆ ਨੇ ਪੰਜਾਬ ਸਟੇਟ ਵਿੰਗ ਵਿੱਚ ਜਗ੍ਹਾ ਬਣਾਈ, ਚੇਤਨ ਕਾਲੀਆ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵੱਲੋਂ ਉਨਾਂ ਦੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੇ ਸਫਰ ਨੂੰ ਦੇਖਦੇ ਹੋਏ ਸੂਬਾ ਸੰਯੁਕਤ ਸਕੱਤਰ ਲਗਾਇਆ ਹੈ,ਚੇਤਨ ਕਾਲੀਆ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰਾਂ ਵਿੱਚੋਂ ਇੱਕ ਹਨ ਰੂਪਨਗਰ ਵਿੱਚ ਪਾਰਟੀ ਨੂੰ ਖੜਾ ਕਰਨ ਵਿੱਚ ਉਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ,ਭਾਵੇਂ ਕਿ ਚੇਤਨ ਕਾਲੀਆ ਦਾ ਕੋਈ ਸਿਆਸੀ ਪਿਛੋਕੜ ਨਹੀਂ ਪਰ ਫਿਰ ਵੀ ਸ਼ੁਰੂਆਤੀ ਸਮੇਂ ਇਕ ਆਮ ਘਰ ਦੇ ਨੌਜਵਾਨ ਨੇ ਆਪਣੀ ਮਿਹਨਤ ਤੇ ਬਲਬੂਤੇ ਪਾਰਟੀ ਲਈ ਹਰ ਸਮੇਂ ਕੰਮ ਕੀਤਾ ਅਤੇ ਪਿਛਲੀ ਕਾਂਗਰਸ ਸਰਕਾਰ ਦੌਰਾਨ ਉਹਨਾਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਵੀ ਭਾਗ ਲਿਆ ਤੇ ਉਸ ਸਮੇਂ ਸਰਕਾਰ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਪਾਰਟੀ ਨਾਲ ਮਜਬੂਤੀ ਨਾਲ ਖੜੇ ਰਹੇ,ਚੇਤਨ ਕਾਲੀਆ ਨੇ ਕਿਹਾ ਕਿ ਭਾਵੇਂ ਇਨਸਾਨ ਜੌ ਚਾਹੁੰਦਾ ਉਹ ਨਹੀਂ ਹੁੰਦਾ ਬਲਕਿ ਪਰਮਾਤਮਾ ਉਹ ਦੇਂਦਾ ਹੈ ਜਿਸਦੇ ਉਹ ਕਾਬਿਲ ਹੁੰਦਾ ਹੈ ਅਤੇ ਅੱਜ ਜੋ ਪਾਰਟੀ ਹਾਈ ਕਮਾਂਡ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ,ਪਾਰਟੀ ਸੰਗਠਨ ਪ੍ਰਧਾਨ ਰਾਜ ਸਭਾ ਮੈਂਬਰ ਸ੍ਰੀ ਸੰਦੀਪ ਪਾਠਕ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਡਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੀ ਇਸ ਨਵੀਂ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਕੰਮ ਕਰਨਗੇ ।

Advertisements

LEAVE A REPLY

Please enter your comment!
Please enter your name here