ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਫੋਸਟਰ ਕੇਅਰ ਬਾਰੇ ਜਾਣਕਾਰੀ ਕੀਤੀ ਸਾਂਝੀ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਦਾਸਪੁਰ ਸੁਮਨਦੀਪ ਕੌਰ ਨੇ ਫੋਸਟਰ ਕੇਅਰ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਫੋਸਟਰ ਕੇਅਰ ਅਰਥ ਹੈ, ਕਿਸੇ ਬੱਚੇ ਲਈ ਜਿਸ ਦੇ ਪਰਿਵਾਰ‌ਿਕ ਹਾਲਾਤ ਠੀਕ ਨਾ ਹੋਣ, ਖ਼ਾਸ ਕਰਕੇ ਬੱਚੇ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਹੋਵੇ, ਉਹ ਬੱਚੇ ਜਿਹਨਾ ਦੇ ਮਾਤਾ ਪਿਤਾ ਗੰਭੀਰ ਰੂਪ ਵਿੱਚ ਬਿਮਾਰ ਅਤੇ ਆਪਣੇ ਬੱਚੇ ਦੀ ਦੇਖ-ਭਾਲ ਕਰਨ ਵਿੱਚ ਅਸਮਰੱਥ ਹਨ, ਜਿਨ੍ਹਾਂ ਦੇ ਮਾਤਾ ਪਿਤਾ ਮਾਨਸਿਕ ਤੌਰ ਤੇ ਬਿਮਾਰ ਹਨ ਅਤੇ ਆਪਣੇ ਬੱਚੇ  ਦੀ ਦੇਖਭਾਲ ਕਰਨ ਵਿੱਚ ਅਸਮਰਥ ਹਨ, ਜਿਨ੍ਹਾਂ ਦੇ ਇੱਕ ਜਾਂ ਦੋਵੇਂ ਮਾਤਾ ਪਿਤਾ ਜੇਲ੍ਹ ਵਿੱਚ ਹਨ, ਜੋ ਸਰੀਰਕ ਭਾਵਨਾਤਮਕ ਜਾਂ ਜਿਨਸੀ ਸ਼ੋਸ਼ਣ ਜਾਂ ਕੁਦਰਤੀ/ਮਨੁੱਖੀ ਨਿਰਮਿਤ ਆਫ਼ਤਾਂ, ਆਦਿ ਦਾ ਸ਼ਿਕਾਰ ਹਨ ਜਾਂ ਬੇਸਹਾਰਾ ਹਨ ਜਾਂ ਬਾਲ ਘਰਾਂ ਵਿੱਚ ਰਿਹਾ ਰਹੇ ਹਨ, ਦੁਰਵਿਵਹਾਰ ,ਅਣਗਹਿਲੀ, ਅਵਗੋਲੇ ਹੋਣ ਕਾਰਨ ਆਪਣੇ ਅਸਲ ਮਾਪਿਆਂ ਜਾਂ ਪਰਿਵਾਰ ਤੋਂ ਵਿਰਵੇ ਹਨ ਜਾਂ ਉਨ੍ਹਾਂ ਨਾਲ ਨਹੀਂ ਰਹਿ ਸਕਦੇ ਅਜਿਹੇ ਵਿੱਚ ਕੋਈ ਹੋਰ ਪਰਿਵਾਰ ਘਰੇਲੂ ਵਾਤਾਵਰਣ ਜਾਂ ਘਰ ਦੇ ਮਾਹੌਲ ਵਿੱਚ ਵਿੱਚ ਅਜਿਹੇ ਬੱਚੇ ਦੀ ਵਿਕਲਪਿਤ ਦੇਖਭਾਲ ਕਰਨ ਦੇ ਚਾਹਵਾਨ ਹੋਣ ਅਤੇ ਬਾਲ ਭਲਾਈ ਕਮੇਟੀ ਅਜਿਹੇ ਚਾਹਵਾਨ ਪਰਿਵਾਰ ਨੂੰ ਬੱਚੇ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਸੌਂਪਦੀ ਹੈ ਤਾਂ ਉਸ ਨੂੰ ਫੋਸਟਰ ਕੇਅਰ ਕਿਹਾ ਜਾਂਦਾ ਹੈ ਅਤੇ ਅਜਿਹੇ ਪਰਿਵਾਰ ਨੂੰ ਫੋਸਟਰ ਫੈਮਲੀ ਜਾਂ ਪਾਲਣ ਪਰਿਵਾਰ ਕਿਹਾ ਜਾਂਦਾ ਹੈ।

Advertisements

ਘਰੇਲੂ ਚੰਗਾ ਮਾਹੌਲ ਹਮੇਸ਼ਾ ਬੱਚੇ ਦੇ ਸਰਬਪੱਖੀ ਵਿਕਾਸ ਵਿੱਚ ਸਹਾਇਕ ਹੁੰਦਾ ਹੈ। ਇਸ ਮੰਤਵ ਦੇ ਤਹਿਤ ਬੇਸਹਾਰਾ, ਲੋੜਵੰਦ ਬੱਚਿਆ ਲਈ ਫੋਸਟਰ ਕੇਅਰ ਜਿਹੇ ਵਿਸ਼ਿਆਂ ਨੂੰ ਉਭਾਰਿਆ ਜਾਂ ਰਿਹਾ ਹੈ ਤਾਂ ਜੋ ਅਜਿਹੇ ਬੱਚੇ ਇੱਕ ਸੁਰੱਖਿਅਤ ਵਾਤਾਵਰਨ ਅਤੇ ਪਰਿਵਾਰ ਵਿੱਚ ਵਿਚਰ ਕੇ ਚੰਗੇ ਨਾਗਰਿਕ ਬਣ ਸਕਣ। ਪਾਲਕ ਪਰਿਵਾਰ ਜਾਂ ਫੋਸਟਰ ਫੈਮਲੀ ਜੁਵੇਨਾਇਲ ਜਸਟਿਸ ਐਕਟ, 2015 ਅਨੁਸਾਰ ਇੱਕ ਨਿਸ਼ਚਿਤ ਸਮੇਂ ਲਈ ਉਸ ਬੱਚੇ ਦੇ ਪਾਲਣ ਲਈ ਜ਼ਿੰਮੇਵਾਰੀ ਹੋਵੇਗੀ, ਇਹ ਸਮਾਂ ਪਹਿਲਾਂ ਇੱਕ ਸਾਲ ਲਈ ਹੁੰਦਾ ਹੈ ਪ੍ਰੰਤੂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਬਾਲ ਭਲਾਈ ਕਮੇਟੀ ਨੂੰ ਅਜਿਹਾ ਲਗਦਾ ਹੈ ਕਿ ਪਾਲਕ ਪਰਿਵਾਰ ਜਾਂ ਫੋਸਟਰ ਫੈਮਲੀ ਬੱਚੇ ਦੀ ਦੇਖਭਾਲ, ਪਾਲਣ-ਪੋਸ਼ਣ ਠੀਕ ਤਰ੍ਹਾਂ ਨਹੀਂ ਕਰ ਰਹੇ ਹੈ ਜਾਂ ਪਰਿਵਾਰ ਵਿੱਚ ਬੱਚੇ ਦਾ ਸ਼ੋਸ਼ਣ ਹੋ ਰਿਹਾ ਹੈ,ਬੱਚੇ ਤੋਂ ਮਜ਼ਦੂਰੀ ਆਦਿ ਕਰਵਾਈ ਜਾ ਰਹੀ ਹੈ ਤਾਂ ਬੱਚੇ ਨੂੰ ਬਾਲ ਭਲਾਈ ਦੇ ਹੁਕਮਾਂ ਰਾਹੀਂ ਇੱਕ ਸਾਲ ਦੀ ਅਵਧੀ ਤੋਂ ਪਹਿਲਾਂ ਵਾਪਸ ਲਿਆ ਜਾ ਸਕਦਾ ਹੈ। ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਬਾਲ ਭਲਾਈ ਕਮੇਟੀ ਵੱਲੋਂ ਫੋਸਟਰ ਪਰਿਵਾਰ ਦੀ ਮਹੀਨਾਵਾਰ ਪੜਤਾਲ ਕੀਤੀ ਜਾਣੀ ਹੈ ਕਿ ਬੱਚੇ ਦੀ ਪਰਿਵਾਰ ਵਿੱਚ ਦੇਖਭਾਲ /ਬਿਲਕੁਲ ਸਹੀ ਕੀਤੀ ਜਾ ਰਹੀ ਹੈ ਜਾਂ ਨਹੀਂ। ਫੋਸਟਰ ਦੇਖਭਾਲ ਵਿੱਚ ਬੱਚੇ ਨੂੰ ਦੇਣ ਤੋਂ ਪਹਿਲਾਂ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਬੱਚੇ ਉਸ ਵਰਗੇ ਸਮਾਜਿਕ ਸਭਿਆਚਾਰ ਮਾਹੌਲ ਵਰਗੇ ਪਰਿਵਾਰ ਵਿੱਚ ਹੀ ਦਿੱਤਾ ਜਾਵੇ ਜਿਸ ਵਿਚ ਉਹ ਪਹਿਲਾਂ ਤੋਂ ਰਹਿ ਰਿਹਾ ਹੈ।ਸ਼ੁਰੂਆਤੀ ਤੌਰ ਤੇ ਬੱਚੇ ਨੂੰ ਇੱਕ ਸਾਲ ਲਈ ਹੀ ਫੋਸਟਰ ਕੇਅਰ ਵਿੱਚ ਰੱਖਿਆ ਜਾਂਦਾ ਹੈ ਅਤੇ ਮਹੀਨਾਵਾਰ ਪੜਤਾਲ ਕੀਤੀ ਜਾਂਦੀ ਹੈ। ਜੇਕਰ ਬੱਚਾ ਆਪਣੇ ਆਪ ਨੂੰ ਉਸ ਪਰਿਵਾਰ ਵਿੱਚ ਸਹਿਜ ਮਹਿਸੂਸ ਕਰਦਾ ਹੈ, ਪਰਿਵਾਰ ਮਾਹੌਲ ਬੱਚੇ ਦੇ ਸਰਵਪੱਖੀ ਵਿਕਾਸ ਲਈ ਅਨੁਕੂਲ ਹੈ, ਤਾਂ ਬੱਚਾ ਉਸ ਪਰਿਵਾਰ ਨੂੰ 1 ਸਾਲ ਤੋਂ ਵੱਧ ਸਮੇਂ ਲਈ ਵੀ ਫੋਸਟਰ ਦੇਖਭਾਲ ਲਈ ਦਿੱਤਾ ਜਾ ਸਕਦਾ ਹੈ ਅਤੇ ਵੱਧ ਤੋਂ ਵੱਧ 18 ਸਾਲ ਤੱਕ ਦੀ ਉਮਰ ਤੱਕ ਬੱਚੇ ਨੂੰ ਫੋਸਟਰ ਕੇਅਰ ਵਿੱਚ ਰੱਖਿਆ ਜਾ ਸਕਦਾ ਹੈ ਪ੍ਰੰਤੂ ਅਜਿਹੇ ਸਮੇਂ ਦੌਰਾਨ ਕਾਨੂੰਨੀ ਯੋਗ ਪ੍ਰਕਿਰਿਆ ਰਾਹੀਂ ਬੱਚੇ ਨੂੰ ਗੋਦ ਵੀ ਦਿੱਤਾ ਜਾ ਸਕਦਾ ਹੈ, ਜੇਕਰ ਗੋਦ ਲੈਣ ਵਾਲਾ ਪਰਿਵਾਰ ਸਾਰੀ ਪ੍ਰਕਿਰਿਆ ਦੀ ਸ਼ਰਤਾਂ ਪੂਰੀਆਂ ਕਰਦਾ ਹੈ।

ਫੋਸਟਰ ਪਰਿਵਾਰ (ਪਤੀ ਪਤਨੀ) ਲਈ ਇਹ ਜ਼ਰੂਰੀ ਹੈ ਕਿ ਉਹ ਭਾਰਤ ਦੇ ਨਾਗਰਿਕ ਹੋਣ, ਦੋਵੇਂ ਪਤੀ -ਪਤਨੀ ਇੱਕ ਹੀ ਬੱਚੇ ਨੂੰ ਫੋਸਟਰ ਦੇਖਭਾਲ ਵਿੱਚ ਲੈਣ ਦੇ ਚਾਹਵਾਨ ਹੋਣ, ਦੋਹਾਂ ਜੀਆਂ ਦੀ ਉਮਰ 35 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਉਹ ਚੰਗੀ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਸਿਹਤ ਦੇ ਮਾਲਕ ਹੋਣ, ਬੱਚੇ ਅਤੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਸਮਰਥ ਹੋਣ, ਜਿਸ ਪਰਿਵਾਰ ਨੂੰ ਬੱਚਾ ਦਿੱਤਾ ਜਾਂ ਹੈ ਉਸ ਪਰਿਵਾਰ ਦੀ ਮੈਡੀਕਲ ਜਾਂਚ ਸਮੇਤ ਐੱਚ.ਆਈ.ਵੀ, ਟੀ.ਬੀ,ਹੈਬੀਟਾਈਟਸ–ਸੀ ਦੀਆਂ ਮੈਡੀਕਲ ਰਿਪੋਰਟਾਂ ਲਾਜ਼ਮੀ ਹਨ। ਫੋਸਟਰ ਕੇਅਰ ਅਤੇ ਫੋਸਟਰ ਫੈਮਲੀ ਦੀ ਸਾਰੀ ਪ੍ਰਕਿਰਿਆ ਦੀ ਜਾਂਚ ਪੜਤਾਲ ਅਤੇ ਨਿਗਰਾਨੀ ਬਾਲ ਭਲਾਈ ਕਮੇਟੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੁਆਰਾ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਅਤੇ ਪ੍ਰਵਾਨਗੀ ਨਾਲ ਕੀਤੀ ਜਾਂਦੀ ਹੈ।

ਫੋਸਟਰ ਕੇਅਰ ਸਬੰਧੀ ਜਾਂ ਜੇਕਰ ਕੋਈ ਪਰਿਵਾਰ ਆਪਣੇ ਆਪ ਨੂੰ ਫੋਸਟਰ ਫੈਮਲੀ ਲਈ ਰਜਿਸਟਰ ਕਰਵਾਉਣਾ ਚਾਹੁੰਦਾ ਹੈ ਤਾਂ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਗੁਰਦਾਸਪੁਰ, ਕਮਰਾ ਨੰਬਰ 218, ਬਲਾਕ-ਏ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ, ਫ਼ੋਨ ਨੰਬਰ 01874-240157, ਬਾਲ ਭਲਾਈ ਕਮੇਟੀ, ਗੁਰਦਾਸਪੁਰ, ਕਮਰਾ ਨੰਬਰ 515 ਬਲਾਕ-ਬੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਫ਼ੋਨ ਨੰਬਰ 01874-246688 ਜਾਂ ਸੁਪਰਡੰਟ ਚਿਲਡਰਨ ਹੋਮ ਫ਼ਾਰ ਬੁਆਇਜ, ਗੁਰਦਾਸਪੁਰ ਦੇ ਦਫ਼ਤਰ ਦੇ ਫ਼ੋਨ ਨੰਬਰ 01874-240058 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here