ਜਿਲੇ ਵਿੱਚ 22 ਨਵੇਂ ਪਾਜੇਟਿਵ ਕੇਸ, 1 ਦੀ ਮੌਤ

ਹੁਸ਼ਿਆਰਪੁਰ  (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  920  ਨਵੇ ਸੈਪਲ ਲੈਣ  ਨਾਲ ਅਤੇ   977  ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  22  ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 8231 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 293073 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  284967  ਸੈਪਲ  ਨੈਗਟਿਵ,  ਜਦ ਕਿ 1577 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 187 ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 355 ਹੈ ।

Advertisements

ਐਕਟਿਵ ਕੇਸਾ ਦੀ ਗਿਣਤੀ 115  ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 7845 ਹੈ । ਸਿਵਲ ਸਰਜਨ ਡਾ ਰਣਜੀਤ ਸਿੰਘ  ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ 22 ਮਰੀਜ ਪਜੇਟਿਵ ਪਾਏ ਗਏ ਹਨ, ਹੁਸ਼ਿਆਰਪੁਰ ਸ਼ਹਿਰ ਦੇ ਪਾਜੇਟਿਵ ਮਰੀਜ ਹਨ, ਤੇ  ਬਾਕੀ 17 ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ। ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 01 ਮੌਤ ਹੋਈ ਹੈ  (1) 89 ਸਾਲਾ ਵਿਆਕਤੀ ਵਾਸੀ ਜਗਤਪੁਰਾ ਹੁਸ਼ਿਆਰਪੁਰ, ਦੀ ਮੌਤ ਸ੍ਰੀਮਾਨ ਹਸਪਤਾਲ ਜਲੰਧਰ । 

ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here