ਜਿਲਾ ਹਸਪਤਾਲ ਵਿੱਚ ਮਨਾਇਆ ਗਿਆ ਵਿਸ਼ਵ ਗੁਲਕੋਮਾ ਹਫਤਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਵਿਸ਼ਵ ਗੁਲਕੋਮਾ ਹਫਤਾ ਮਿਤੀ 7 ਮਾਰਚ ਤੋ ਲੈ ਕੇ 13 ਮਾਰਚ ਤੱਕ ਮਨਾਇਆ ਗਿਆ । ਜਿਸ ਵਿੱਚ ਅੱਖਾਂ ਦੇ ਫ੍ਰੀ ਕੈਪ ਲਗਾਏ ਗਏ ਜਿਸ ਵਿੱਚ 445 ਮਰੀਜਾ ਗੁਲਕੋਮਾ ਲਈ ਸਕਰੀਨ ਕੀਤੇ ਗਏ ਅਤੇ ਲੋੜੀਦੇ ਮਰੀਜਾਂ ਨੂੰ ਕਾਲੇ ਮੋਤੀਏ ਦੀਆ ਫ੍ਰੀ ਦਵਾਈਆ ਵੀ ਦਿੱਤੀਆ ਗਈਆ । ਇਸ ਮੋਕੇ ਅੱਖਾਂ ਦੇ ਮਾਹਿਰ ਡਾਕਟਰ ਡਾ ਸੋਤਖ ਰਾਮ, ਡਾ. ਮਨਦੀਪ ਕੋਰ, ਡਾ. ਪ੍ਰੇਮ ਭਾਰਤੀ , ਅਥਲਮਿਕ ਅਫਸਰ ਐਸ ਲੁਥਰਾ, ਸਟਾਫ ਰਮਨੀਕ ਅਤੇ ਸੁਖਦੇਵ ਸਿੰਘ ਮੌਜੂਦ ਸਨ ।

Advertisements

ਅੱਖਾਂ ਦੇ ਮਾਹਿਰ ਡਾਕਟਰ ਸੰਤੋਖ ਰਾਮ ਨੇ ਦੱਸਿਆ ਕਿ ਕਾਲਾ ਮੋਤੀਆ ਅੱਖਾਂ ਦੀ ਉਹ ਬਿਮਾਰੀ ਹੈ ਜਿਸ ਵਿੱਚ ਦਬਾਅ ਵੱਧਣ ਨਾਲ ਨਜਰ ਘੱਟ ਜਾਦੀ ਹੈ ਅਤੇ ਸਭ ਤੋ ਖਤਰਨਾਕ ਗੱਲ ਇਹ ਕਿ ਸਾਨੂੰ ਪਤਾ ਉਦੋ ਲਗਦਾ ਹੈ ਜਦੋ ਨਜਰ ਬਿਲਕੁਲ ਖਤਮ ਹੋ ਜਾਦੀ ਹੈ  ਤੇ ਬਿਮਾਰੀ ਲਾ ਇਲਾਜ ਹੋ ਜਾਦੀ ਹੈ । ਜੇਰਕ ਸਮੇ ਸਿਰ ਇਸ ਦਾ ਇਲਾਜ ਅਤੇ ਡਾਕਟਰੀ ਚੈਅ ਅਪ ਤੇ ਕਾਲੇ ਮੋਤੀਏ ਤੇ ਬਚਿਆ ਜਾ ਸਕਦਾ ਹੈ । ਉਹਨਾਂ ਦੱਸਿਆ ਕਿ 40 ਸਾਲ ਤੋ ਵੱਧ ਉਮਰ ਦੇ ਵਿਆਕਤੀ ਹਾਈ ਬਲੱਡ ਪ੍ਰੈਸ਼ਰ,ਪਰਿਵਾਰ ਵਿੱਚ ਪਹਿਲਾਂ ਤੋ ਚੱਲ ਰਹੀ ਬਿਮਾਰੀ, ਚਮੜੀ ਦੇ ਰੋਗ, ਸਾਹ ਦੇ ਮਰੀਜ ਜੋ ਸਟੀਰਾਈਜ ਦਵਾਈ ਲੈਦੇ ਹਨ ਉਹਨਾਂ ਨੂੰ ਗੁਲਕੋਮਾ ਹੋਣ ਦੀ ਸੰਭਾਵਨਾ ਹੋ ਸਕਦੀ ਹੈ । ਉਹਨਾਂ ਇਹ ਵੀ ਦੱਸਿਆ ਕਿ ਪੁਰੇ ਸੰਸਾਰ ਵਿੱਚ 40 ਤੋ 80 ਸਾਲ ਦੀ ਉਮਰ ਦੇ 76 ਮਿਲੀਅਨ ਲੋਕਾਂ ਨੂੰ ਕਾਲਾ ਮੋਤੀਆ ਅਤੇ ਭਾਰਤ ਵਿਚ 12 ਮਿਲੀਅਨ  ਲੋਕ ਇਸ ਬਿਮਾਰੀ ਤੇ ਪੀੜਤ ਹਨ ।

LEAVE A REPLY

Please enter your comment!
Please enter your name here