ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆ ਨੂੰ ਇਕ ਕਰੋੜ ਰੁਪਏ ਦੀ ਸਬਸਿਡੀ ਜਾਰੀ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਪੰਜਾਬ ਅਨੁਸੂਚਿਤ ਜਾਤੀਆਂ ਭੋ ਵਿਕਾਸ ਅਤੇ ਵਿਤ ਕਾਰਪੋਰੇਸ਼ਨ ਚੈਅਰਮੈਨ ਮੋਹਨ ਲਾਲ ਸੂਦ ਨੇ ਦੱਸਿਆ ਹੈ ਕਿ ਕਾਰਪੋਰੇਸ਼ਨ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਸਵੈ ਰੋਜ਼ਗਾਰ ਸਥਾਪਨ ਕਰਨ ਦੇ ਮੰਤਵ ਨਾਲ ਇੱਕ ਕਰੋੜ ਰੁਪਏ ਦੀ ਸਬਸਿਡੀ ਜਾਰੀ ਕਰ ਦਿੱਤੀ ਗਈ ਹੈ ਜਿਸ ਨਾਲ ਵੱਖ ਵੱਖ ਬੈਂਕਾ ਦੁਆਰਾ ਇਨ੍ਹਾਂ ਲਾਭਪਾਤਰੀਆਂ ਨੂੰ ਲਗਭਗ 8.25 ਕਰੋੜ ਰੁਪਏ ਦੇ ਕਰਜੇ ਉਪਲਬਧ ਹੋ ਜਾਣਗੇ। ਇਹ ਪ੍ਰਾਪਤੀ ਸ਼੍ਰੀ ਸਾਧੂ ਸਿੰਘ ਧਰਮਸੋਤ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਦੇ ਯਤਨਾ ਸਦਕਾ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਸੰਭਵ ਹੋ ਸਕਦੀ ਹੈ, ਜਿਨ੍ਹਾਂ ਵੱਲੋ ਕੋਵਿਡ-19 ਦੀ ਮਹਾਮਾਰੀ ਦੇ ਦੋਰ ਦੌਰਾਨ ਕਾਰਪੋਰੇਸ਼ਨ ਨੂੰ ਚਾਲੂ ਮਾਲੀ ਸਾਲ ਦੋਰਾਨ ਸ਼ੇਅਰ ਕੈਪੀਟਲ ਅਤੇ ਸਬਸਿਡੀ ਦੇ ਕੁੱਲ 792.53 ਲੱਖ ਰੁਪਏ ਜਾਰੀ ਕੀਤੇ ਜਾ ਚੱਕੇ ਹਨ ਅਤੇ ਨੇੜਲੇ ਭਵਿਖ ਵਿੱਚ ਲਗਭਗ 170 ਲੱਖ ਰੁਪਏ ਜਾਰੀ ਹੋਣ ਦੀ ਉਮੀਦ ਹੈ ।

Advertisements

ਇਸ ਤੋਂ ਪਹਿਲਾ ਮੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋ ਅਨੁਸੂਚਿਤ ਜਾਤੀਆ ਦੇ 14260 ਗਰੀਬ ਕਰਜਾ ਧਾਰਕਾਂ ਦੇ 50,000/- ਰੁਪਏ ਤੱਕ ਦੇ ਕਰਜੇ ਮਾਫ ਕਰਦੇ ਹੋਏ 45.41 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਸੀ। ਚੇਅਰਮੈਨ ਵੱਲੋਂ ਦੱਸਿਆ ਗਿਆ ਕਿ ਕਾਰਪੋਰੇਸ਼ਨ ਦੇ ਕਰਮਚਾਰੀਆਂ ਅਤੇ ਅਧਕਾਰੀਆਂ ਵੱਲੋਂ ਇਸ ਤੋਂ ਇਲਾਵਾ ਹੋਰ ਵੱਖ ਵੱਖ ਸਕੀਮਾਂ ਅਧੀਨ ਹੁਣ ਤੱਕ 405 ਲਾਭਪਾਤਰੀਆ ਨੂੰ 703.58 ਲੱਖ ਰੁਪਏ ਦਾ ਹੋਰ ਕਰਜ਼ਾ ਵੀ ਮੁਹੱਈਆ ਕਰਵਾਇਆ  ਜਾ ਚੁੱਕਾ ਹੈ ਅਤੇ ਇਸ ਚਾਲੂ ਸਾਲ ਦੇ ਅੰਤ ਤੱਕ ਵੱਧ ਤੋ ਵੱਧ ਹੋਰ ਲਾਭਪਾਤਰੀਆਂ ਨੂੰ ਕਰਜ਼ਾ ਮੁੱਹਈਆ  ਕਰਵਾ ਦਿੱਤਾ ਜਾਵੇਗਾ। ਕਾਰਪੋਰੇਸ਼ਨ ਵੱਲੋ ਕਰਜੇ ਵੰਡਣ ਦੇ ਨਾਲ ਨਾਲ ਹੁਣ ਤੱਕ 811.46 ਲੱਖ ਰੁਪਏ ਕਰਜਿਆ ਦੀ ਵਸੂਲੀ ਵੀ ਕੀਤੀ ਗਈ ਹੈ । ਜ਼ਿਲਾ ਮੈਨੇਜਰ ਫਿਰੋਜਪੁਰ ਸ਼੍ਰੀ ਹੁਕਮ ਚੰਦ ਅਗਰਵਾਲ ਨੇ ਦਸਿਆ ਕਿ ਬੈਂਕ ਟਾਈਅੱਪ ਸਕੀਮ ਅਧੀਨ ਜ਼ਿਲ੍ਹਾ ਫਿਰੋਜਪੁਰ ਨਾਲ ਸਬੰਧਤ 81 ਲਾਭਪਾਤਰੀਆ ਨੂੰ 8 ਲੱਖ 10 ਹਜ਼ਾਰ ਰੁਪਏ ਦੀ ਸਬਸਿਡੀ ਜਾਰੀ ਕੀਤੀ ਜਾ ਰਹੀ ਹੈ । ਕਰਜ਼ਾ ਲੈਣ ਦੇ ਚਾਹਵਾਨ ਵਿਅਕਤੀ ਐਸ.ਸੀ.ਕਾਰਪੋਰੇਸ਼ਨ ਦੇ ਦਫਤਰ ਜੋ ਕਿ ਅੰਬੇਦਕਰ ਭਵਨ ਮਲਵਾਲ ਰੋਡ ਫਿਰੋਜ਼ਪੁਰ ਵਿਖੇ ਸਥਿਤ ਹੈ ਨਾਲ ਸੰਪਰਕ ਕਰ ਸਕਦੇ ਹਨ  ।  

LEAVE A REPLY

Please enter your comment!
Please enter your name here