ਡਰੇਨ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼, 4 ਦੋਸਤਾਂ ਨੇ ਦਿੱਤੀ ਬੇਰਹਿਮ ਮੌਤ

ਸ਼੍ਰੀ ਮੁਕਤਸਰ ਸਾਹਿਬ (ਦ ਸਟੈਲਰ ਨਿਊਜ਼)।  ਪਿੰਡ ਭਾਗਸਰ ਵਿਖੇ ਰਾਮਗੜ੍ਹ ਚੂੰਘਾਂ ਨੂੰ ਜਾਂਦੀ ਸੜਕ ਦੇ ਪੈਂਦੇ ਚੰਦ ਡਾਨ ਡਰੇਨ ਦੇ ਪੁੱਲ ਨੇੜਿਓਂ ਨੌਜਵਾਨ ਗੁਰਪਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਭਾਗਸਰ ਦੀ ਕੁਝ ਦਿਨ ਪਹਿਲਾਂ ਲਾਸ਼ ਮਿਲੀ ਸੀ। ਇਸ ਮਾਮਲੇ ਦਾ ਖੁਲਾਸਾ ਹੋਇਆ ਹੈ ਕਿ ਇਹ ਕਤਲ ਦਾ ਮਾਮਲਾ ਹੈ। ਜਾਣਕਾਰੀ ਮੁਤਾਬਕ ਕਤਲ ਗੁਰਪਿੰਦਰ ਸਿੰਘ ਦੇ ਸਾਥੀਆਂ ਵੱਲੋਂ ਕੀਤਾ ਗਿਆ ਹੈ।

Advertisements

ਜਾਣਕਾਰੀ ਮੁਤਾਬਕ ਮਰਨ ਵਾਲੇ ਨੌਜਵਾਨ ਦੇ ਪਿਤਾ ਸਰਬਜੀਤ ਸਿੰਘ ਪੁੱਤਰ ਰਸਾਲਾ ਸਿੰਘ ਨੇ ਪੁਲਿਸ ਕੋਲ ਬਿਆਨ ਦਿੱਤਾ ਹੈ ਕਿ ਉਸ ਦਾ ਪੁੱਤਰ ਚੋਰੀ ਨਾਜਾਇਜ਼ ਸ਼ਰਾਬ ਵੇਚਦਾ ਸੀ ਤੇ ਇਹ ਸਾਰੇ ਇਕੱਠੇ ਹੀ ਰਹਿੰਦੇ ਸਨ। ਇਨ੍ਹਾਂ ਦਾ ਆਪਸ ਵਿੱਚ ਮੋਬਾਇਲ ਫ਼ੋਨ ਅਤੇ ਪੈਸਿਆਂ ਨੂੰ ਲੈ ਕੋਈ ਰੌਲਾ ਵੀ ਪਿਆ ਸੀ ਤੇ ਉਹ ਮੇਰੇ ਪੁੱਤਰ ਨੂੰ ਧਮਕੀਆਂ ਦਿੰਦੇ ਸਨ।

ਇਨ੍ਹਾਂ ਚਾਰਾਂ ਨੇ ਗੁਰਪਿੰਦਰ ਨੂੰ ਮਾਰ ਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਚੰਦ ਭਾਨ ਡਰੇਨ ਵਿੱਚ ਸੁੱਟ ਦਿੱਤਾ ਸੀ। ਪੁਲਿਸ ਨੇ ਚਾਰਾਂ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਇੰਸਪੈਕਟਰ ਰਮਨ ਕੰਬੋਜ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਕੀਤੀ ਜਾਵੇਗੀ।

LEAVE A REPLY

Please enter your comment!
Please enter your name here