ਪਠਾਨਕੋਟ: ਸਿਵਲ ਸਰਜਨ ਨੇ ਜਾਗਰੁਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਪਠਾਨਕੋਟ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋ ਕੋਵਿਡ-19 ਦੇ ਚੱਲਦੇ ਜਨਤਾ ਦੀ ਸਿਹਤ ਨੂੰ ਧਿਆਨ ਵਿਚ ਰਖਦੇ ਹੋਏ ਗੈਰ ਸੰਚਾਰੀ ਬਿਮਾਰੀਆ ਤੋ ਬਚਾਓ ਕਰਨ ਲਈ ਜਾਗਰੂਕਤਾ ਮੁਹਿਮ ਚਲਾਈ ਗਈ ਹੈ। ਜਿਸ ਵਿਚ  ਮਾਨਯੋਗ ਡਾਇਰੈਕਟਰ ਹੈਲਥ ਅਤੇ ਫੈਮਿਲੀ ਵੈਲਫੇਅਰ ਪੰਜਾਬ ਵੱਲੋ  27/02/2021 ਨੂੰ ਮੋਹਾਲੀ ਤੋਂ ਸਪੈਸ਼ਲ ਜਾਗਰੂਕਤਾ ਵੈਨ ਜਿਸ ਵਿਚ  ਐਲ.ਈ.ਡੀ ਅਤੇ ਆਡਿਓ ਵਿਜੂਅਲ ਸਿਸਟਮ ਲੱਗਿਆ ਹੋਇਆ ਹੈ। ਪੰਜਾਬ ਦੀ ਜਨਤਾ ਦੀ ਸੇਵਾ ਲਈ ਹਰੀ ਝੰਡੀ ਦੇ ਕੇ ਜਨਤਾ ਨੂੰ ਸਪੁਰਦ ਕੀਤੀਆ ਗਈ ਨ।

Advertisements

ਇਹ ਵੈਨਾ ਨੈਸ਼ਨਲ ਪ੍ਰੋਗਰਾਮ ਫਾਰ ਪਰੀਵੈਂਸ਼ਨ ਐਂਡ ਕੰਟਰੋਲ ਆਫ  ਕੈਂਸਰ, ਡਾਈਬਟੀਜ, ਹਾਈਪਰਟੈਂਸ਼ਨ, ਕਾਰਡੀਉਵੈਸਕਿਊਲਰ ਡਿਸੀਜ ਅਤੇ ਸਟਰੋਕ ਨਾਲ ਸਬੰਧਤ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਭੇਜੀਆਂ ਗਈਆਂ ਹਨ। ਰੂਟ ਪਲੈਨ ਅਨੁਸਾਰ ਇਹ ਵੈਨ ਹਰ ਇਕ ਜਿਲੇ ਵਿਚ ਜਾ ਕੇ ਜਨਤਾ ਨੂੰ ਉਪਰੋਕਤ ਬਿਮਾਰੀਆ ਦੇ ਹੋਣ ਵਾਲੇ ਕਾਰਨ ਅਤੇ ਉਹਨਾ ਦੇ ਬਚਾਅ ਬਾਰੇ ਜਾਣਕਾਰੀ ਵਿਚ ਸਹਾਇਤਾ ਕਰ ਰਹੀਆਂ ਹਨ। ਜਿਸ ਅਧੀਨ ਜਿਲ੍ਹਾ ਪਠਾਨਕੋਟ ਦੇ ਰੂਟ ਪਲਾਨ ਅਨੁਸਾਰ 23 ਮਾਰਚ ਤੋਂ 26 ਮਾਰਚ ਤੱਕ  ਇਹ ਵੈਨ ਜਿਲ੍ਹਾ ਪਠਾਨਕੋਟ ਚੋ ਲੋਕਾਂ ਨੂੰ ਜਾਗਰੁਕ ਕਰਨਗੀਆਂ। ਇਨ੍ਹਾਂ ਵੈਨਾਂ ਨੂੰ ਅੱਜ ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਨੇ ਹਰੀ ਝੰਡੀ ਦਿਖਾ ਕੇ ਜਾਗਰੁਕਤਾ ਲਈ ਰਵਾਨਾਂ ਕੀਤਾ।

ਉਨ੍ਹਾਂ ਦੱਸਿਆ ਕਿ ਇਹ ਵੈਨ ਜਿਲਾ ਪਠਾਨਕੋਟ ਵਿਚ 4 ਦਿਨ ਲਈ ਲੋਕਾ ਨੂੰ ਸਬੰਧਤ ਬਿਮਾਰੀਆ ਬਾਰੇ ਜਾਗਰੂਕ ਕਰੇਗੀ। ਅੱਜ ਮਿਤੀ 23-03-2021 ਨੂੰ ਇਹ ਵੈਨ ਪਠਾਨਕੋਟ ਅਰਬਨ ਏਰੀਆ  ਅਤੇ ਕੱਲ ਮਿਤੀ 24-03-2021 ਨੂੰ ਇਹ ਵੈਨ ਰੁਰਲ ਏਰੀਆ ਲਈ ਰਵਾਨਾ ਕੀਤੀ ਜਾਵੇਗੀ। ਜਿਸ ਵਿਚ ਸੀ.ਐਚ.ਸੀ ਬੁੰਗਲ ਬਧਾਨੀ, ਨਰੋਟ ਜੈਮਲ ਸਿੰਘ ਅਤੇ ਸੀ.ਐਚ.ਸੀ ਘਰੋਟਾ ਵਿਖੇ  ਪਿੰਡਾ ਪਿੰਡਾ ਵਿਚ ਜਾ ਕੇ ਲੋਕਾ ਨੂੰ ਗੈਰ ਸੰਚਾਰੀ ਬਿਮਾਰੀ ਸਬੰਧੀ  ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਲੋਕ ਨੂੰ ਵੱਧ ਤੋ ਵੱਧ ਇਨ੍ਹਾਂ ਬਿਮਾਰੀ ਤੋ ਬਚਾਇਆ ਜਾ ਸਕੇ।
ਇਸ ਮੋਕੇ ਤੇ ਡਾ.ਅਦਿੱਤੀ ਸਲਾਰੀਆ, ਜਿਲ੍ਹਾ ਨੋਡਲ ਅਫਸਰ ਐਨ.ਪੀ.ਸੀ.ਡੀ.ਸੀ.ਐਸ ਡਾਕਟਰ ਜਵਿੰਦਰਵੰਤ ਸਿੰਘ, ਜਿਲ੍ਹਾ ਹੈਲਥ ਅਫਸ਼ਰ ਡਾ. ਰੇਖਾ ਘਈ, ਜਿਲ੍ਹਾ ਟੀਕਾਕਰਨ ਅਫਸ਼ਰ ਡਾ. ਦਰਬਾਰ ਰਾਜ, ਐਸ.ਐਮ.ਓ ਸਿਵਲ ਹਸਪਤਾਲ ਡਾਕਟਰ ਰਾਕੇਸ਼ ਸਰਪਾਲ, ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ, ਅਨੋਖ ਲਾਲ ,ਮਾਸ ਮੀਡੀਆ ਇੰਚਾਰਜ ਵਿਜੈ ਠਾਕੁਰ, ਰਵੀ ਕੁਮਾਰ  ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here