ਜਿਲ੍ਹਾ ਸਿੱਖਿਆ ਅਫਸਰ ਵਰਿੰਦਰ ਨੂੰ 36 ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ ਸੇਵਾ ਮੁਕਤੀ ਤੇ ਦਿੱਤੀ ਨਿੱਘੀ ਵਿਦਾਇਗੀ

ਪਠਾਨਕੋਟ(ਦ ਸਟੈਲਰ ਨਿਊਜ਼)। ਜ਼ਿਲ੍ਹਾ ਸਿੱਖਿਆ ਅਫ਼ਸਰ ਵਰਿੰਦਰ ਪਰਾਸਰ ਆਪਣੀ 36 ਸਾਲ ਤੋਂ ਵੀ ਵੱਧ ਸਰਵਿਸ ਕਰ ਕੇ ਬੁੱਧਵਾਰ ਨੂੰ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਜਿਲ੍ਹਾ ਸਿੱਖਿਆ ਦਫਤਰ ਸੈਕੰਡਰੀ ਅਤੇ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਦੇ ਸਟਾਫ਼ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਵਰਿੰਦਰ ਪਰਾਸਰ ਨੇ ਸੰਨ 1985 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਬੇਹਾਲੀ ਗੁਰਦਾਸਪੁਰ ਤੋਂ ਬਤੌਰ ਵੋਕੇਸਨਲ ਮਾਸਟਰ ਆਪਣੀ ਸਰਕਾਰੀ ਨੌਕਰੀ ਦਾ ਕਰੀਅਰ ਸ਼ੁਰੂ ਕੀਤਾ।

Advertisements

ਇਸ ਤੋਂ ਬਾਅਦ ਉਹ ਕੁਝ ਸਮਾਂ ਡਾਇਟ ਗੁਰਦਾਸਪੁਰ ਵਿੱਚ ਬਤੌਰ ਲੈਕਚਰਾਰ ਰਹੇ ਅਤੇ 1992 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੁਜਾਨਪੁਰ ਵਿਖੇ ਇਨ੍ਹਾਂ ਨੇ ਵਤੌਰ  ਲੈਕਚਰਾਰ  17 ਸਾਲ ਸੇਵਾਵਾਂ ਨਿਭਾਈਆਂ,  ਸਨ 2009 ਵਿੱਚ ਬਤੌਰ ਪਿ੍ਰੰਸੀਪਲ ਕੇਐਫਸੀ ਚਾਰਜ ਸੰਭਾਲਿਆ,  ਵਰਿੰਦਰ ਪਰਾਸਰ ਦੀ ਡਿਊਟੀ ਪ੍ਰਤੀ ਇਮਾਨਦਾਰੀ, ਤਨਦੇਹੀ ਅਤੇ ਲਗਨ ਨੂੰ ਦੇਖਦਿਆਂ 2020 ਵਿਚ ਉਨ੍ਹਾਂ ਨੂੰ ਤਰੱਕੀ ਦੇ ਕੇ ਤਰਨਤਾਰਨ ਜ਼ਿਲ੍ਹੇ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਅਹੁਦੇ ਨਾਲ ਨਿਵਾਜ਼ਿਆ ਗਿਆ।

ਇਸ ਤੋਂ ਬਾਅਦ 23 ਨਵੰਬਰ 2020 ਨੂੰ ਜਲਿ੍ਹਾ ਸਿੱਖਿਆ ਅਫਸਰ ਸੈਕੰਡਰੀ ਪਠਾਨਕੋਟ ਦਾ ਚਾਰਜ ਸੰਭਾਲਿਆ ਅਤੇ ਅੱਜ ਬੁੱਧਵਾਰ ਨੂੰ 36 ਸਾਲ ਦੀ ਸੇਵਾ ਤੋਂ ਬਾਅਦ ਸੇਵਾ ਮੁਕਤ ਹੋਏ।     ਅੱਜ ਦੀ ਵਿਦਾਇਗੀ ਪਾਰਟੀ ਮੌਕੇ ਵੱਖ-ਵੱਖ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ਼ ਦੇ ਵੱਖ-ਵੱਖ ਮੈਂਬਰਾਂ ਵੱਲੋਂ ਆਪਣੇ ਸੰਬੋਧਨ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਬਿਤਾਏ ਪਲਾਂ ਅਤੇ ਉਨ੍ਹਾਂ ਦੀ ਦਰਿਆਦਿਲੀ ਅਤੇ ਇਮਾਨਦਾਰੀ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ।

ਇਸ ਮੌਕੇ ਜਿੱਥੇ 36 ਸਾਲਾਂ ਤੋਂ ਵੀ ਵੱਧ ਬੇਦਾਗ ਸਰਵਿਸ ਦੀ ਜਿੱਥੇ ਸਭ ਨੂੰ ਖੁਸ਼ੀ ਸੀ, ਉਥੇ ਹੀ ਇਕ ਵਧੀਆ ਅਫ਼ਸਰ ਦੇ ਸੇਵਾ ਮੁਕਤ ਹੋਣ ‘ਤੇ ਵਿਛੜਨ ਦੀ ਗ਼ਮੀ ਵੀ ਉਨ੍ਹਾਂ ਦੇ ਸ਼ਬਦਾਂ ਵਿਚ ਸਾਫ਼ ਝਲਕ ਰਹੀ ਸੀ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ, ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ, ਦਰਸਨ ਸਿੰਘ ਰਿਟਾਇਰ ਪਿ੍ਰੰਸੀਪਲ, ਮੁਨੀਸਵਰ ਚੰਦਰ ਨੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸਰ ਨਾਲ ਬਿਤਾਏ ਸਮੇਂ ਦੌਰਾਨ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਬਾਰੇ ਚਾਨਣਾ ਪਾਇਆ। ਮੰਚ ਸੰਚਾਲਨ ਦੀ ਭੂਮਿਕਾ ਰਾਜ ਦੀਪਕ ਗੁਪਤਾ ਵੱਲੋ ਅਦਾ ਕੀਤਾ ਗਈ।  ਇਸ ਮੌਕੇ ਸਟੈਨੋ ਅਰੁਣ ਕੁਮਾਰ , ਸੁਪਰਡੈਂਟ  ਰਾਜੇਸ ਡੋਗਰਾ, ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਮੌਜੂਦ ਸਨ।

LEAVE A REPLY

Please enter your comment!
Please enter your name here