ਜਿਲਾ ਜੇਲ ਵਿੱਚ ਸਾਰੇ ਕੈਦੀਆ ਤੇ ਹਵਾਲਾਤੀਆ ਨੂੰ ਕੋਵਿਡ ਟੀਕਾ ਲਗਾਇਆ ਗਿਆ: ਡਾ. ਸੀਮਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਵਿੱਚ ਵਧਦੇ ਕੋਵਿਡ ਮਾਮਲਿਆ ਦੇ ਪ੍ਰਭਾਵ ਤਹਿਤ ਸਿਹਤ ਵਿਭਾਗ ਦੀਆਂ ਹਦਾਇਤਾ ਮੁਤਾਬਿਕ ਕੋਵਿਡ ਟੀਕਾਕਰ ਮੁਹਿੰਮ ਵਿੱਚ ਹੋਰ ਤੇਜੀ ਲਿਆਉਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਅਤੇ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਜਿਲਾ ਕੇਦਰੀ ਜੇਲ, ਜਿਲਾ ਕਚਿਹਰੀਆ, ਸਰਕਾਰੀ ਕਾਲਿਜ , ਬੀਡੀਪੀਉ ਬਲਾਕ 1 ਅਤੇ 2 ਦਫਤਰਾ ਵਿੱਚ ਜਿਲਾ ਟੀਕਾਕਰਨ ਅਫਸ਼ਰ ਡਾ. ਸੀਮਾ ਗਰਗ ਦੀ ਅਗਵਾਈ ਹੇਠ ਬਣਾਈਆ ਗਈਆਂ ਵਿਸ਼ੇਸ ਟੀਮਾਂ ਵੱਲੋ ਟੀਕਾਕਰਨ ਦੀ ਸ਼ੁਰੂਆਤ ਜਿਲਾ ਕੇਦਰੀ ਜੇਲ ਹੁਸ਼ਿਆਰਪੁਰ ਤੋ ਕੀਤੀ ਗਈ ਇਸ ਮੋਕੇ ਜੇਲ ਸੁਪਰਡੈਟ ਇਕਬਾਲ ਸਿੰਘ ਧਾਲੀਵਾਲ, ਡਿਪਟੀ ਸੁਪਰਡੈਟ ਹਰਭਜਨ ਸਿੰਘ ਤੇ ਤੇਜਪਾਲ ਸਿੰਘ, ਮੈਡੀਕਲ ਅਫਸਰ ਗੁਰਜੀਤ ਸਿੰਘ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ, ਮਲੂਕਾ ਰਾਮ ਆਦਿ ਹਾਜਰ ਸਨ ।

Advertisements

ਇਸ ਬਾਰੇ ਹੋਰ ਜਾਣਕਾਰੀ ਸਾਝੀ ਕਾਰਦੇ ਹੋਏ ਸਿਵਲ ਸਰਜਨ ਡਾ. ਘੋਤੜਾ ਨੇ ਦੱਸਿਆ ਇਕ ਅਪ੍ਰੈਲ ਤੋ 45 ਸਾਲ ਤੋ ਅਧਿਕ ਉਮਰ ਵਾਲਾ ਕੋਈ ਵੀ ਵਿਆਕਤੀ ਆਪਣਾ ਪਹਿਚਾਣ ਪੱਤਰ ਦਿਖਾ ਕੇ ਨਜਦੀਕੀ ਸਿਹਤ ਕੇਦਰ ਤੋ ਆਪਣਾ ਟੀਕਾ ਕਰਨ ਕਰਵਾ ਸਕਦਾ ਹੈ । ਸਾਰੇ ਤੰਦਰੁਸਤ ਪੰਜਾਬ ਸਿਹਤ ਕੇਦਰਾਂ ਤੇ ਕੋਵਿਡ ਟੀਕਾਕਰਨ ਸਵੇਰੇ 9 ਤੇ 3 ਵਜੇ ਤੱਕ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਧਰਮਿਕ, ਸਮਾਜਿਕ ਅਤੇ ਸਵੈ ਸੇਵੀ ਸੰਸਥਾਵਾਂ ਦੇ ਮੁਖੀਆਂ ਨੂੰ ਮੀਡੀਆ ਰਾਹੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਨੂੰ ਟੀਕਾਕਰਨ ਅਤੇ ਕੋਰੋਨਾ ਨਿਯਮਾ ਦੀ ਪਾਲਣਾ ਕਰਨ ਨੂੰ ਪ੍ਰਰੇਤ ਕਰਨ । ਕਰੋਨਾ ਪ੍ਰਭਾਵਿਤ ਮਰੀਜਾ ਦੇ ਸਪੰਰਕ ਵਿੱਚ ਆਉਣ ਵਾਲੇ ਲੋਕ ਅਤੇ ਕੋਰੋਨਾ ਬਿਮਾਰੀ ਦੇ ਲੱਛਣਾ ਵਾਲੇ ਵਿਆਕਤੀਆ ਨੂੰ ਜਲਦ ਤੋ ਜਲਦ ਆਪਣੀ ਜਾਂਚ ਕਰਵਾਈ ਜਾਵੇ ਤਾਂ ਜੋ ਸਮੇ ਸਿਰ ਬਿਮਾਰੀ ਦਾ ਪਤਾ ਲੱਗਣ ਤੇ ਬਿਮਾਰੀ ਦੇ ਫਲਾਅ ਨੂੰ ਰੋਕਿਆ ਜਾ ਸਕੇ । ਇਸ ਮੋਕੇ ਜਿਲਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਅੱਜ ਜੁਡੀਅਸਲ ਕੰਪਲੈਕਸ ਵਿਖੇ ਸੀ ਜੇ ਐਮ ਸੀੱ ਅਮਿਤ ਮਲੱਹਨ ਦੇ ਸਹਿਯੋਗ ਨਾਲ ਲਗਾਏ ਕੈਪ ਵਿੱਚ ਕੋਰਟ ਦੇ ਸਟਾਫ ਤੇ ਇਲਾਵਾਂ ਵਕੀਲਾ ਦਾ ਟੀਕਾਰਨ ਵੀ ਕੀਤਾ ਗਿਆ । ਜਿਲੇ ਦੀ  ਕੇਦਰੀ ਜੇਲ ਹੁਸ਼ਿਆਰਪੁਰ ਵਿੱਚ 459 ਕੈਦੀਆ ਤੇ ਹਵਾਲਾਤੀਆ ਦਾ ਟੀਕਾ ਕਰਨ ਕਰਕੇ ਜਿਲਾ ਪੰਜਾਬ ਦਾ ਪਹਿਲ ਮੋਹਰੀ ਜਿਲਾ ਬਣਿਆ ਜਿਥੇ ਸਾਰਿਆ ਦਾ ਟੀਕਾਕਰਨ ਕੀਤਾ ਗਿਆ ਅਤੇ ਟੀਚਾ ਹਾਸਿਲ ਕਰਨ ਵਿੱਚ ਜੇਲ ਪ੍ਰਬੰਧਨ ਦਾ ਪੂਰਨ ਸਹਿਯੋਗ ਰਿਹਾ ।

LEAVE A REPLY

Please enter your comment!
Please enter your name here