ਜਿਲੇ ਵਿੱਚ 149 ਨਵੇਂ ਪਾਜੇਟਿਵ ਮਰੀਜ, 9 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2169 ਨਵੇ ਸੈਪਲ ਲਏ ਗਏ ਹਨ ਅਤੇ 959  ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 149 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 13598 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 386838 ਸੈਪਲ ਲਏ ਗਏ ਹਨ ਜਿਨਾ ਵਿੱਚੋ 369581 ਸੈਪਲ ਨੈਗਟਿਵ , 5282 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1693 ਹੈ ਜਦ ਕਿ 12330 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 544 ਹੈ ।  

Advertisements

ਜਿਲਾ ਹੁਸ਼ਿਆਰਪੁਰ ਦੇ 149 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 12 ਅਤੇ  137  ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 9 ਮੌਤਾ ਹੋਈਆ ਹਨ (1) 70 ਸਾਲਾ ਵਿਆਕਤੀ  ਵਾਸੀ  ਚੱਕੋਵਾਲ  ਦੀ ਮੌਤ ਜੋਹਲ ਹਸਪਤਾਲ ਜਲੰਧਰ ਵਿਖੇ ਹੋਈ ਹੈ (2) 60  ਸਾਲਾ ਵਿਆਕਤੀ  ਵਾਸੀ ਗੜਦੀਵਾਲਾ  ਦੀ ਮੌਤ  ਐਸ ਡੀ ਐਚ ਦਸੂਹਾਂ  ਵਿੱਚ ਹੋਈ (3) 50 ਸਾਲਾ ਔਰਤ   ਵਾਸੀ ਪਾਲਦੀ  ਦੀ ਮੌਤ  ਨਿਜੀ ਹਸਪਤਾਲ ਮੁਹਾਲੀ    (4) 77 ਸਾਲਾ ਵਿਆਕਤੀ   ਵਾਸੀ ਮੰਡ ਭੰਡੇਰ ਹੁਸ਼ਿਆਰਪੁਰ ਦੀ ਮੌਤ ਐਸ ਡੀ ਐਚ ਦਸੂਹਾਂ  ਵਿਖੇ ਹੋਈ ਹੈ  (5) 60 ਸਾਲਾ ਔਰਤ   ਵਾਸੀ ਭੂੰਗਾਂ  ਦੀ ਮੌਤ ਐਮ ਐਚ ਜਲੰਧਰ   (6) 73 ਸਾਲਾ ਵਿਆਕਤੀ  ਵਾਸੀ ਸੋਤਲਾਂ ਦੀ ਮੌਤ ਮਾਨ ਮੈਡੀਸਿਟੀ ਜਲੰਧਰ    (7) 50 ਸਾਲਾ ਵਿਆਕਤੀ  ਵਾਸੀ ਧੂਤ ਕਲਾਂ  ਦੀ ਐਸ ਡੀ ਐਚ ਦਸੂਹਾਂ (8) 70 ਸਾਲਾ ਵਿਆਕਤੀ ਵਾਸੀ ਲੰਗਰ ਪੁਰ    ਦੀ ਮੌਤ ਕੈਪੀਟੋਲ ਹਸਪਤਾਲ ਜਲੰਧਰ (9)  56 ਸਾਲਾ ਔਰਤ ਵਾਸੀ ਲਤੀਫਪੁਰ  ਦੀ ਮੌਤ ਨਿਊ ਰੂਬੀ ਹਸਪਤਾਲ ਜਲੰਧਰ  ਵਿੱਚ ਹੋਈ । ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here