ਹਵਾਈ ਸੈਨਾ ਦੀ ਭਰਤੀ ਸਬੰਧੀ ਜਿਲ੍ਹੇ ਦੇ ਸਮੂਹ ਸਕੂਲਾਂ, ਕਾਲਜਾਂ ਨਾਲ ਤਾਲਮੇਲ ਕਰਕੇ ਲਗਾਇਆ ਗਿਆ ਕਰੀਅਰ ਗਾਈਡੈਂਸ ਵੈਬੀਨਾਰ

ਹੁਸ਼ਿਆਰਪੁਰ , ( ਦ ਸਟੈਲਰ ਨਿਊਜ਼)। ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵੱਲੋਂ ਜਿਲ੍ਹੇ ਦੇ ਸਮੂਹ ਸਰਕਾਰੀ / ਪ੍ਰਾਈਵੇਟ ਸਕੂਲਾਂ, ਡਿਗਰੀ ਕਾਲਜਾਂ ਅਤੇ ਪੋਲੀਟੈਕਨਿਕ ਕਾਲਜਾਂ ਨਾਲ ਤਾਲਮੇਲ ਕਰਕੇ ਭਾਰਤੀ ਹਵਾਈ ਸੈਨਾ ਦੀ ਭਰਤੀ ਸਬੰਧੀ ਇੱਕ ਵਿਸ਼ੇਸ਼ ਕਰੀਅਰ ਗਾਈਡੈਂਸ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਦੇ ਮੁੱਖ ਬੁਲਾਰੇ ਭਾਰਤੀ ਹਵਾਈ ਸੈਨਾ ਸਿਲੈਕਸ਼ਨ ਸੈਂਟਰ, ਅੰਬਾਲਾ ਕੈਂਟ ਤੋਂ ਸਾਰਜੰਟ ਮਨੀਸ਼ ਕੁਮਾਰ ਅਤੇ ਕੋਰਪੋਰਲ ਐਮ.ਡੀ. ਪਰਵੇਜ਼ ਵੱਲੋਂ ਭਾਰਤੀ ਹਵਾਈ ਸੈਨਾ ਦੀ ਭਰਤੀ ਸਬੰਧੀ ਮੁਕੰਮਲ ਜਾਣਕਾਰੀ ਦਿੱਤੀ ਗਈ। ਇਨ੍ਹਾਂ ਬੁਲਾਰਿਆਂ ਵੱਲੋਂ ਇਸ ਵੈਬੀਨਾਰ ਵਿੱਚ ਸ਼ਾਮਿਲ ਪ੍ਰਾਰਥੀਆਂ ਨੂੰ ਭਰਤੀ ਸਬੰਧੀ ਲੋੜੀਂਦੀ ਮੁੱਢਲੀ ਵਿਦਿਅਕ ਯੋਗਤਾ ਬਾਰੇ ਦੱਸਦੇ ਹੋਏ ਕਿਹਾ ਗਿਆ ਕਿ ਪ੍ਰਾਰਥੀ ਘੱਟੋ—ਘੱਟ ਬਾਰਵੀਂ ਪਾਸ ਸਾਇੰਸ ਸਟ੍ਰੀਮ (ਨਾਨ ਮੈਡੀਕਲ), ਸਾਇੰਸ ਸਟ੍ਰੀਮ (ਡਿਪਲੋਮਾ ਹੋਲਡਰ) ਅਤੇ ਦੂਸਰੇ ਸਟ੍ਰੀਮ ਹੋਵੇ ਅਤੇ ਉਮਰ ਸੀਮਾ 17 ½ ਤੋਂ 21 ਸਾਲ ਇਸ ਭਰਤੀ ਅਪਲਾਈ ਕਰ ਸਕਦੇ ਹਨ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਚਾਹਵਾਨ ਯੋਗ ਪ੍ਰਾਰਥੀ https://agnipathvayu.cdac.in ਆਨ ਲਾਈਨ ਵੈੱਬਸਾਈਟ ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਆਨਲਾਈਨ ਅਪਲਾਈ ਕਰਨ ਉਪਰੰਤ ਪ੍ਰਾਰਥੀਆਂ ਦੀ ਤਿੰਨ ਫੇਜ਼ਾਂ ਰਾਹੀਂ ਸਿਲੈਕਸ਼ਨ ਪ੍ਰਕਿਰਿਆ ਦਾ ਪ੍ਰੋਸੈੱਸ ਹੋਵੇਗਾ।ਫੇਜ਼—1 ਵਿੱਚ ਸੀ—ਡੈਕ ਦੁਆਰਾ ਆਨਲਾਈਨ ਈ—ਪ੍ਰੀਖਿਆ ਲਈ ਜਾਵੇਗੀ। ਇਸ ਪ੍ਰੀਖਿਆ ਵਿੱਚ ਪਾਸ ਹੋਣ ਵਾਲੇ ਯੋਗ ਪ੍ਰਾਰਥੀਆਂ ਦੀ ਫੇਜ਼—2 ਵਿੱਚ ਫਿਜ਼ੀਕਲ ਫਿਟਨੈਸ ਟੈੱਸਟ (PFT) ਲਿਆ ਜਾਵੇਗਾ। ਇਸ ਫਿਜ਼ੀਕਲ ਟੈੱਸਟ ਵਿੱਚੋਂ ਪਾਸ ਹੋਣ ਵਾਲੇ ਯੋਗ ਪ੍ਰਾਰਥੀਆਂ ਦਾ ਫੇਜ਼—3 ਵਿੱਚ ਮੈਡੀਕਲ ਫਿਟਨੈਸ ਟੈੱਸਟ ਕੀਤਾ ਜਾਵੇਗਾ। ਇਸ ਅੰਤਿਮ ਫੇਜ਼ ਉਪਰੰਤ ਪਾਸ ਹੋਣ ਵਾਲੇ ਯੋਗ ਪ੍ਰਾਰਥੀਆਂ ਨੂੰ ਚਾਰ ਸਾਲਾਂ ਦੀ ਮਿਆਦ ਲਈ ਭਾਰਤੀ ਹਵਾਈ ਸੈਨਾ ਦੀ ਸੇਵਾ ਕਰਨ ਲਈ ਚੁਣਿਆ ਜਾਵੇਗਾ।

Advertisements

ਇਸ ਕਰੀਅਰ ਗਾਈਡੈਂਸ ਵੈਬੀਨਾਰ ਪ੍ਰੋਗਰਾਮ ਦੌਰਾਨ ਲਗਭਗ 160 ਸਕੂਲ, ਡਿਗਰੀ ਕਾਲਜ ਅਤੇ ਪੋਲੀਟੈਕਨਿਕ ਕਾਲਜਾਂ ਦੇ ਸਮੂਹ ਸਟਾਫ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਪੂਰਵਕ ਇਸ ਵੈਬੀਨਾਰ ਵਿੱਚ ਭਾਗ ਲਿਆ। ਸਮੂਹ ਸਕੂਲਾਂ/ ਕਾਲਜਾਂ ਦੇ ਮੁਖੀਆਂ ਵੱਲੋਂ ਇਸ ਕਰੀਅਰ ਗਾਈਡੈਂਸ ਵੈਬੀਨਾਰ ਪ੍ਰੋਗਰਾਮ ਦੀ ਬਹੁਤ ਸਰਾਹਨਾ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਜਿਲ੍ਹਾ ਰੋਜ਼ਗਾਰ ਅਫਸਰ ਨੂੰ ਧੰਨਵਾਦ ਕਰਦੇ ਹੋਏ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਲਗਾਉਣ ਲਈ ਕਿਹਾ ਗਿਆ।

LEAVE A REPLY

Please enter your comment!
Please enter your name here