ਬਾਬਾ ਔਗੜ ਫਤਿਹ ਨਾਥ ਕਾਲਜ ਸਟਾਫ ਨੇ ਮੋਨ ਧਾਰ ਕੇ ਕਿਰਨ ਬਾਲਾ ਖੰਨਾ ਨੂੰ ਦਿੱਤੀ ਸ਼ਰਧਾਂਜਲੀ

ਮਾਹਿਲਪੁਰ(ਦ ਸਟੈਲਰ ਨਿਊਜ਼)। ਕਸਬਾ ਜੇਜੋਂ ਦੋਆਬਾ ਦੇ ਉੱਘੇ ਸਮਾਜ ਸੇਵਕ ਅਸ਼ਵਨੀ ਖੰਨਾ ਦੀ  ਧਰਮ ਪਤਨੀ ਕਿਰਨ ਬਾਲਾ ਖੰਨਾ ਦਾ ਅਚਾਨਕ ਦੇਹਾਂਤ ਹੋ ਗਿਆ ਸੀ। ਜਿਨ੍ਹਾਂ ਨੂੰ ਬਾਬਾ ਔਗੜ ਫਤਿਹ ਨਾਥ ਮੰਦਿਰ ਪ੍ਰਬੰਧਕ ਕਮੇਟੀ ਜੇਜੋਂ, ਬਾਬਾ ਔਗੜ ਫਤਿਹ ਨਾਥ ਗਰਲਜ਼ ਕਾਲਜ ਜੇਜੋਂ ਦੇ ਪ੍ਰਬੰਧਕਾਂ, ਸਟਾਫ ਪ੍ਰਧਾਨ ਸੁਰਿੰਦਰ ਖੰਨਾ, ਜਗਮੋਹਣ ਖੰਨਾ, ਗਿਟੀ ਸੂਦ, ਉਮੇਸ਼ ਖੰਨਾ, ਨੀਲਮ ਖੰਨਾ, ਨੀਰਜ ਖੰਨਾ, ਵਿਜੇ ਚੋਪੜਾ,ਅਰਨਾ ਖੰਨਾ, ਪੀ ਡੀ ਸ਼ਰਮਾ, ਨੰਬਰਦਾਰ ਪਰਵੀਨ ਸੋਨੀ, ਸ਼ਿਲਪਾ ਜੈਨ, ਦਿਵਿਆ ਰਾਣਾ, ਪੂਜਾ ਖੰਨਾ, ਰੀਨਾ, ਸੰਦੀਪ ਕੌਰ, ਰਜਨੀ, ਸੰਦੀਪ, ਕਰਮਜੀਤ, ਨਿਸ਼ਾ ਵਲੋਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਮਿਤੀ 10 ਅਪ੍ਰੈਲ ਦਿਨ ਸ਼ਨੀਵਾਰ ਨੂੰ ਬਾਬਾ ਔਗੜ ਫਤਿਹ ਨਾਥ ਮੰਦਿਰ ਜੇਜੋਂ ਦੋਆਬਾ ਵਿਖੇ ਹੋਵੇਗਾ।

Advertisements

LEAVE A REPLY

Please enter your comment!
Please enter your name here