ਕਣਕ ਦੀ ਸੁਚੱਜੇ ਖਰੀਦ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਵਿੱਚ ਜੁੱਟਿਆ ਜ਼ਿਲ੍ਹਾ ਪ੍ਰਸ਼ਾਸਨ

ਜਲੰਧਰ, (ਦ ਸਟੈਲਰ ਨਿਊਜ਼)। ਕੋਵਿਡ-19 ਦੇ ਮੱਦੇਨਜ਼ਰ ਹਾੜੀ ਸੀਜ਼ਨ 2021-22 ਦੌਰਾਨ ਕਣਕ ਦੀ ਸੁਚੱਜੇ ਖਰੀਦ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਜੁੱਟ ਗਿਆ ਹੈ ਤਾਂ ਜੋ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਆਪਣੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। 

Advertisements

ਜ਼ਿਲ੍ਹੇ ਦੀਆਂ ਸਮੁੱਚੀਆਂ ਮੰਡੀਆਂ ਵਿੱਚ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਫ਼ਸਲ ਨੂੰ ਸੁਟਵਾਉਣ ਵਾਸਤੇ ਜਿਥੇ 30*30 ਦੇ ਬਾਕਸ (ਖ਼ਾਨੇ) ਬਣਾਏ ਜਾ ਰਹੇ ਹਨ ਉਥੇ ਰੌਸ਼ਨੀ, ਪਾਣੀ ਅਤੇ ਸਫਾਈ ਦਾ ਕੰਮ ਵੀ ਜੰਗੀ ਪੱਧਰ ‘ਤੇ ਜਾਰੀ ਹੈ। ਮੰਡੀਆਂ ਵਿੱਚ ਘਾਹ ਮਾਰਨ ਵਾਲੀ ਸਪਰੇਅ ਕਰਵਾਈ ਗਈ ਹੈ, ਜਿਸ ਨਾਲ ਘਾਹ ਸੁੱਕਣ ਉਪਰੰਤ ਮਜ਼ਦੂਰਾਂ ਨੂੰ ਲਗਾ ਕੇ ਮੰਡੀਆਂ ਵਿੱਚ ਸਫਾਈ ਕਰਵਾ ਦਿੱਤੀ ਜਾਵੇਗੀ। ਕੋਰੋਨਾ ਵਾਇਰਸ ਤੋਂ ਬਚਾਅ ਲਈ ਮੰਡੀਆਂ ਨੂੰ ਸੈਨੇਟਾਈਜ਼ ਕਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਇਸ ਵਾਰ ਵੀ ਕੂਪਨ ਪ੍ਰਣਾਲੀ ਰਾਹੀਂ ਕਣਕ ਦੀ ਖ਼ਰੀਦ ਕੀਤੀ ਜਾਵੇਗੀ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਮੰਡੀਆਂ ਵਿੱਚ ਕਿਸਾਨਾਂ ਦੇ ਹੱਥਾਂ ਨੂੰ ਸੈਨੇਟਾਈਜ਼ ਕਰਨ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।

 ਮਾਰਕੀਟ ਕਮੇਟੀ ਜਲੰਧਰ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਮੰਡੀਆਂ ਵਿੱਚ ਕਣਕ ਸੁੱਟਣ ਲਈ ਖਾਨੇ ਬਣਵਾਉਣ ਤੋਂ ਇਲਾਵਾ ਸਫਾਈ, ਰੌਸ਼ਨੀ ਅਤੇ ਪਾਣੀ ਸਮੇਤ ਹੋਰ ਪ੍ਰਬੰਧ ਕਰਵਾ ਦਿੱਤੇ ਗਏ ਹਨ।

ਇਸ ਤੋਂ ਇਲਾਵਾ ਕਣਕ ਦੇ ਸੁਚੱਜੇ ਖਰੀਦ ਪ੍ਰਬੰਧਾਂ ਦੇ ਮੱਦੇਨਜ਼ਰ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ, ਚੰਡੀਗੜ੍ਹ ਵੱਲੋਂ ਜ਼ਿਲ੍ਹਾ ਦਫ਼ਤਰ ਪੀ.ਐਸ.ਡਬਲਯੂ.ਸੀ. ਜਲੰਧਰ ਵਿਖੇ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ, ਜੋ ਕਿ 10 ਅਪ੍ਰੈਲ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਕਣਕ ਦਾ ਸੀਜ਼ਨ ਸਮਾਪਤ ਹੋਣ ਤੱਕ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਕੰਮ ਕਰੇਗਾ।

ਇਸ ਕੰਟਰੋਲ ਰੂਮ ਵਿੱਚ ਵੱਖ-ਵੱਖ ਅਧਿਕਾਰੀ/ਕਰਮਚਾਰੀ ਡਿਊਟੀਆਂ ਨਿਭਾਉਣਗੇ।  ਸਮੂਹ ਮੰਡੀ ਅਫ਼ਸਰਾਂ ਵੱਲੋਂ ਮੰਡੀ ਵਿੱਚ ਕਣਕ ਦੀ ਆਮਦ/ਖਰੀਦ/ਚੁਕਾਈ ਅਤੇ ਭੰਡਾਰਨ ਸਬੰਧੀ ਕੰਟਰੋਲ ਰੂਮ ਵਿਖੇ ਡਿਊਟੀ ‘ਤੇ ਤਾਇਨਾਤ ਅਧਿਕਾਰੀ/ਕਰਮਚਾਰੀ ਨੂੰ ਦਫ਼ਤਰ ਦੇ ਟੈਲੀਫੋਨ ਨੰ. 0181-2273178 ਤੇ 0181-4669500 ਜਾਂ ਅਧਿਕਾਰੀ/ਕਰਮਚਾਰੀ ਦੇ ਮੋਬਾਇਲ ਨੰ. ‘ਤੇ ਰੋਜ਼ਾਨਾ 4 ਵਜੇ ਤੱਕ ਵੇਰਵੇ ਭੇਜਣ ਤੋਂ ਬਾਅਦ ਲਿਖਤੀ ਰਿਪੋਰਟ ਦਿੱਤੀ ਜਾਵੇਗੀ ਤਾਂ ਜੋ ਅਗਲੇ ਦਿਨ ਸਵੇਰੇ ਜ਼ਿਲ੍ਹਾ ਦਫ਼ਤਰ ਵਿਖੇ ਜਾਣਕਾਰੀ ਦਿੱਤੀ ਜਾ ਸਕੇ। ਕੰਟਰੋਲ ਰੂਮ ਵਿਖੇ ਮੰਗਤ ਰਾਮ ਅਕਾਊਂਟਸ ਕਲਰਕ (ਮੋਬਾਇਲ ਨੰ. 99880-86716), ਹਰਦੀਪ ਸਿੰਘ ਸਬ ਇੰਸਪੈਕਟਰ (ਮੋਬਾਇਲ ਨੰ. 97810-37835 ਅਤੇ 98762-65803), ਪੂਜਾ ਚੌਧਰੀ ਐਸ.ਏ. (98032-26197, 94172-52645) ਦੀ ਡਿਊਟੀ ਲਗਾਈ ਗਈ ਹੈ।

ਇਸ ਤੋਂ ਇਲਾਵਾ ਪੰਕਜ ਕੁਮਾਰ, ਜੀ.ਏ. ਜ਼ਿਲ੍ਹਾ ਦਫ਼ਤਰ, ਜਲੰਧਰ ਨੂੰ ਖਰੀਦ ਸਬੰਧੀ ਓਵਰ ਆਲ ਇੰਚਾਰਜ ਲਗਾਇਆ ਗਿਆ ਹੈ, ਜੋ ਮੰਡੀਆਂ ਤੋਂ ਕਣਕ ਦੀ ਖਰੀਦ/ਚੁਕਾਈ/ਭੰਡਾਰਨ ਸਬੰਧੀ ਪ੍ਰਾਪਤ ਰੋਜ਼ਾਨਾ ਅੰਕੜੇ ਇਕੱਤਰ ਕੀਤੇ ਜਾਣਾ ਅਤੇ ਕੰਟਰੋਲ ਰੂਮ ਵਿਖੇ ਡਾਟਾ ਐਂਟਰੀ ਅਪ੍ਰੇਟਰਾਂ ਦੇ ਮਾਧਿਅਮ ਨਾਲ ਈ-ਮੇਲ/ਵੈੱਬ ਪੋਰਟਲ ਰਾਹੀਂ ਮੁੱਖ ਦਫ਼ਤਰ/ਖਰੀਦ ਬ੍ਰਾਂਚ/ਡੀ.ਐਫ.ਐਸ.ਸੀ., ਜਲੰਧਰ ਅਤੇ ਐਸ.ਬੀ.ਐਸ ਨਗਰ ਨੂੰ ਸ਼ਾਮ 5 ਵਜੇ ਤੱਕ ਭੇਜੇ ਜਾਣਾ ਯਕੀਨੀ ਬਣਾਉਣਗੇ।

LEAVE A REPLY

Please enter your comment!
Please enter your name here