‘ਪ੍ਰੀਖਿਆਵਾਂ ਦੀ ਤਿਆਰੀ ਕਿਵੇਂ ਕਰੀਏ‘ ਸਬੰਧੀ 6 ਅਕਤੂਬਰ ਨੂੰ ਆਨਲਾਈਨ ਵੈਬੀਨਾਰ ਦਾ ਹੋਵੇਗਾ ਆਯੋਜਨ

ਫਿਰੋਜ਼ਪੁਰ, (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੁਆਰਾ ਵੱਧ ਤੋਂ ਵੱਧ ਰੋਜਗਾਰ ਦੇ ਉਪਰਾਲੇ ਮੁਹੱਈਆ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਖਵਾਇਸ਼ਾ ਦੀ ਉਡਾਨ ਤਹਿਤ 06ਅਕਤੂਬਰ, 2022 (ਵੀਰਵਾਰ) ਨੂੰ ਸਵੇਰੇ 11:00 ਵਜੇ ਆਨਲਾਈਨ ਵੈਬੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਿਲ੍ਹਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਇਸ ਆਨਲਾਈਨ ਵੈਬੀਨਾਰ ਵਿੱਚ ਮਿਸਟਰ ਨਰੇਸ਼ ਕੁਮਾਰ ਈ.ਜੀ.ਐਸ.ਡੀ.ਟੀ.ਓ.,ਅੰਮ੍ਰਿਤਸਰ ਵੱਲੋਂ ‘ਪੰਜਾਬ ਸਰਕਾਰ ਦੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਿਵੇਂ ਕਰੀਏ‘ ਦੇ ਵਿਸ਼ੇ ਉੱਤੇ ਪ੍ਰਾਰਥੀਆਂ ਨੂੰ ਗਾਈਡ ਕੀਤਾ ਜਾਵੇਗਾ ਤਾਂ ਜੋ ਨੌਜਵਾਨ ਭਰਪੂਰ ਜਾਣਕਾਰੀ ਹਾਸਿਲ ਕਰ ਰੋਜਗਾਰ ਵੱਲ ਵੱਧ ਸਕਣ।

Advertisements

ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਸ ਵੈਬੀਨਾਰ ਵਿੱਚ ਘੱਟ-ਘੱਟ ਬਾਰ੍ਹਵੀਂ ਪਾਸ ਅਤੇ ਇਸ ਤੋਂ ਉਚੇਰੀ ਸਿੱਖਿਆ ਵਾਲੇ ਪ੍ਰਾਰਥੀ ਬਿਊਰੋ ਵਿੱਚ ਪਹੁੰਚ ਕੇ ਹਿੱਸਾ ਲੈ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਜੋ ਚਾਹਵਾਨ ਪ੍ਰਾਰਥੀ ਇਸ ਆਨਲਾਈਨ ਵੈਬੀਨਾਰ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ, ਉਹ ਦਿੱਤੇ ਗਏ ਫੇਸਬੁੱਕ ਲਾਈਵ ਲਿੰਕ https://t.co/nelX1h“kwQ ‘ਤੇ ਘਰ ਬੈਠੇ ਵੀ ਹਿੱਸਾ ਲੈ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਜਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜ਼ਪੁਰ, ਆਈ-ਬਲਾਕ, ਦੂਜੀ ਮੰਜਿਲ, ਡੀ.ਸੀ. ਕੰਪਲੈਕਸ ਫਿਰੋਜ਼ਪੁਰ ਜਾਂ ਉਨ੍ਹਾਂ ਦੇ ਹੈਲਪਲਾਈਨ ਨੰਬਰ 94654-74122 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ।

LEAVE A REPLY

Please enter your comment!
Please enter your name here