ਸਾਫਟ ਸਕਿੱਲ ਅਤੇ ਇੰਟਰਵਿਊ ਦੀ ਤਿਆਰੀ ਲਈ ਦਿੱਤੀ ਜਾਵੇਗੀ 10 ਦਿਨਾਂ ਦੀ ਮੁਫ਼ਤ ਟ੍ਰੇਨਿੰਗ: ਜਿਲ੍ਹਾ ਰੋਜ਼ਗਾਰ ਅਫਸਰ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵੱਲੋਂ ਚਲਾਏ ਜਾ ਰਹੇ ਮਿਸ਼ਨ ਸੁਨਹਿਰੀ ਸ਼ੁਰੂਆਤ ਦੇ ਤਹਿਤ ਜਲਦ ਹੀ ਬੀ.ਪੀ.ਓ. ਸੈਕਟਰ ਵਿੱਚ ਸਾਫਟ ਸਕਿੱਲ ਅਤੇ ਇੰਟਰਵਿਊ ਦੀ ਮੁਫ਼ਤ ਤਿਆਰੀ ਲਈ 10 ਦਿਨਾਂ ਦੀ ਟ੍ਰੇਨਿੰਗ ਲਈ ਦੂਜੇ ਬੈਚ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੇਲ ਸਿੰਘ ਜਿਲ੍ਹਾ ਰੋਜ਼ਗਾਰ ਅਫਸਰ ਹੁਸ਼ਿਆਰਪੁਰ ਨੇ ਦੱਸਿਆ ਕਿ ਇੱਕ ਚੰਗੀ ਨੌਕਰੀ ਲੈਣ ਲਈ ਨੌਜਵਾਨਾਂ ਵਿੱਚ ਸਾਫਟ ਸਕਿੱਲ ਅਤੇ ਇੰਟਰਵਿਊ ਸਕਿੱਲਜ਼ ਦਾ ਹੋਣਾ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਿ ਇਨ੍ਹਾਂ ਸਕਿੱਲਜ਼ ਦੀ ਕਮੀ ਹੋਣ ਕਾਰਨ ਜਿਆਦਾਤਰ ਨੌਜਵਾਨ ਇੰਟਰਵਿਊ ਵਿੱਚ ਭਾਗ ਨਹੀਂ ਲੈਂਦੇ ਜਾਂ ਫਿਰ ਇੰਟਰਵਿਊ ਦੌਰਾਨ ਸਿਲੈਕਟ ਨਹੀਂ ਹੁੰਦੇ।

Advertisements

ਇਸ ਲਈ ਨੌਜਵਾਨਾਂ ਦੇ ਮਨੋਬਲ ਨੂੰ ਵਧਾਉਣ ਅਤੇ ਅਜੋਕੀ ਜਾਬ ਮਾਰਕੀਟ ਵਿੱਚ ਚੰਗਾ ਰੋਜ਼ਗਾਰ ਹਾਸਲ ਕਰਨ ਲਈ ਲੋੜੀਂਦੀ ਸਾਫਟ ਅਤੇ ਇੰਟਰਵਿਊ ਸਕਿੱਲ ਦੇਣ ਲਈ 10 ਦਿਨਾਂ ਦਾ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਜਿਲ੍ਹਾ ਰੋਜ਼ਗਾਰ ਦਫਤਰ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਟ੍ਰੇਨਿੰਗ ਉਪਰੰਤ ਨਾਮੀ ਬੀ.ਪੀ.ਓ. ਕੰਪਨੀਆਂ ਵਿੱਚ ਇੰਟਰਵਿਊ ਕਰਵਾ ਕੇ ਪਲੇਸਮੈਂਟ ਵੀ ਕਰਵਾਈ ਜਾਵੇਗੀ। ਜਿਲ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਕਿਹਾ ਕਿ ਚਾਹਵਾਨ ਲੜਕੇ ਅਤੇ ਲੜਕੀਆਂ ਜਿਹੜੇ ਘੱਟੋ—ਘੱਟ ਬਾਰਵੀਂ ਪਾਸ, ਗ੍ਰੈਜੂਏਟ ਪਾਸ, ਕੰਪਿਊਟਰ ਦੀ ਬੇਸਿਕ ਜਾਣਕਾਰੀ ਅਤੇ ਵਧੀਆ ਕਮਿਊਨੀਕੇਸ਼ਨ ਸਕਿੱਲ ਰੱਖਦੇ ਹੋਣ ਅਤੇ ਬੀ.ਪੀ.ਓ. ਸੈਕਟਰ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ, ਉਹ ਪ੍ਰਾਰਥੀ ਮਿਤੀ 07 ਅਕਤੂਬਰ, 2022 ਸ਼ਾਮ 03:00 ਵਜੇ ਤੱਕ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸਰਕਾਰੀਆਈ.ਟੀ.ਆਈ. ਕੰਪਲੈਕਸ, ਐਮ.ਐਸ.ਡੀ.ਸੀ.ਬਿਲਡਿੰਗ ਪਹਿਲੀਮੰਜਿਲ, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ ਅਤੇ ਵੱਧ ਤੋਂ ਵੱਧ ਇਸ ਦਾ ਲਾਭ ਪ੍ਰਾਪਤ ਕਰ ਸਕਦੇ ਹਨ।

LEAVE A REPLY

Please enter your comment!
Please enter your name here