ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਲਈ ਭਾਜਪਾ ਨੇ ਵੱਖ-ਵੱਖ ਪਿੰਡਾਂ ਵਿੱਚ ਲਗਾਏ ਕੈਂਪ

ਤਲਵਾੜਾ (ਦ ਸਟੈਲਰ ਨਿਊਜ਼)। ਰਿਪੋਟਰਟ- ਪ੍ਰਵੀਨ ਸੋਹਲ। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਾਜੀਪੁਰ ਦੇ ਸਾਰੇ 6 ਸ਼ਕਤੀ ਕੇਂਦਰ ਤੇ ਆਮ ਆਦਮੀ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ  ਨੂੰ ਪ੍ਰਫੁੱਲਤ ਕਰਨ ਲਈ ਤੇ ਇਹ ਦੀ ਵਰਤੋਂ ਪੰਜਾਬ ਦੇ ਸਾਰੇ ਸਰਕਾਰੀ ਅਦਾਰਿਆਂ ਵਿੱਚ  ਪੰਜਾਬ ਲਿਖਣ ਤੇ ਪੜਨ ਤੇ ਬੋਲਣ ਵਿੱਚ ਵਰਤੋਂ ਕੀਤੀ ਜਾਵੇ। ਇਸ ਮਕਸਦ ਨਾਲ ਇਕ ਵਿਸ਼ੇਸ਼ ਡਿਜੀਟਲ ਦਸਤਖ਼ਤ ਅਭਿਆਨ ਚਲਿਆ ਗਿਆ। ਇਸ ਅਭਿਆਨ ਦੀ ਸ਼ੁਰੂਆਤ ਦੌਰਾਨ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਤੇ ਜਿਲਾ ਹੁਸ਼ਿਆਰਪੁਰ ਦੇ ਪ੍ਰਭਾਰੀ ਨਰਿੰਦਰ ਪਰਮਾਰ ਵੀ ਵਿਸ਼ੇਸ਼ ਤੋਰ ਤੇ ਪਹੁੰਚੇ।ਉਹਨਾਂ ਨੇ ਭਾਜਪਾ ਨਾਲ ਜੁੜੇ ਸਾਰੇ ਹੀ ਜਿੰਮੇਵਾਰ ਵਿਆਕਤੀਆਂ ਨੂੰ ਇਸ ਅਭਿਆਨ ਵਿੱਚ ਵੱਧ ਚੜ ਕੇ ਸਹਿਯੋਗ ਕਰਨ ਲਈ ਉਤਸ਼ਾਹਿਤ ਕੀਤਾ।

Advertisements

ਇਸ ਮੌਕੇ ਭਾਜਪਾ ਮੰਡਲ ਹਾਜੀਪੁਰ ਦੇ ਪ੍ਰਧਾਨ ਅਨਿਲ ਵਸ਼ਿਸ਼ਟ,ਮੰਡਲ ਦੇ ਦੋਵੇਂ ਮਹਮੰਤ੍ਰੀ ਸੂਬੇਦਾਰ ਰਣਜੀਤ ਸਿੰਘ, ਠਾਕੁਰ ਕਰਨ ਸਿੰਘ, ਜਿਲਾ ਪ੍ਰੈਸ ਸਕੱਤਰ ਵਿਕਾਸ ਮਨਕੋਟੀਆਂ, ਓਬੀਸੀ ਮੋਰਚਾ ਦੇ ਜ਼ਿਲਾ ਉਪ ਪ੍ਰਧਾਨ ਪਵਨ ਜਵਾਹਰ,ਜਿਲਾ ਕਾਰਜਕਾਰੀ ਕਮੇਟੀ ਦੇ ਮੈਂਬਰ  ਸੁਨੀਲ ਦੱਤ ਸਹਿਗਲ, ਜੋਗਿੰਦਰ ਸੈਣੀ, ਸੰਜੀਵ ਕਪਿਲਾ, ਸ਼ਹਿਰੀ ਭਾਜਪਾ ਦੇ ਪ੍ਰਧਾਨ ਸੁਰਿੰਦਰ ਮੋਹਨ ਬਜਾਜ,ਉਪ ਪ੍ਰਧਾਨ ਬਿਕਰਮ ਠਾਕੁਰ, ਪ੍ਰਭਾਰੀ ਅਸ਼ਵਨੀ ਬਾਂਕਾ, ਯੂਵਾ ਮੋਰਚਾ ਦੇ ਪ੍ਰਧਾਨ ਸੂਰਜ ਸ਼ਰਮਾ, ਉਪ ਪ੍ਰਧਾਨ ਗੋਵਿੰਦ ਰਾਏ, ਪੰਚ ਪ੍ਰੇਮ ਨਾਥ, ਰਾਮ ਲੁਭਾਇਆ, ਮਹੰਤ ਗੌਰਵ, ਮਲਕੀਤ ਸਿੰਘ, ਨੰਬਰਦਾਰ ਰਣਧੀਰ ਸਿੰਘ, ਸ਼ਿਬੋ ਚੱਕ ਸ਼ਕਤੀ ਕੇਂਦਰ ਦੇ ਪ੍ਰਧਾਨ ਬਲਬੀਰ ਸਿੰਘ, ਤਰਲੋਚਨ ਸਿੰਘ, ਮਹਿਲਾ ਮੋਰਚਾ ਦੀ ਪ੍ਰਧਾਨ ਪੁਸ਼ਪਾ ਦੇਵੀ, ਦਵਿੰਦਰ ਸਿੰਘ, ਨਵਦੀਪ ਠਾਕੁਰ ਆਦਿ ਨੇਤਾ ਹਾਜ਼ਿਰ ਸਨ।

LEAVE A REPLY

Please enter your comment!
Please enter your name here