ਜਨਤਾ ਨੂੰ ਅਪੀਲ, ਗੈਰ ਕਾਨੂੰਨੀ ਕੰਮ ਕਰਕੇ ਸਰਕਾਰੀ ਪ੍ਰਾਪਰਟੀ ਨਸ਼ਟ ਨਾ ਕਰਨ: ਮੇਅਰ ਸੁਰਿੰਦਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੁਰਿੰਦਰ ਕੁਮਾਰ, ਮੇਅਰ, ਨਗਰ ਨਿਗਮ ਹੁਸਿ਼ਆਰਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਵਲੋਂ ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਡਰੇਨੇਜ਼ ਪਾਈਪ ਕੌਤਵਾਲੀ ਬਜਾਰ ਤੋਂ ਘੰਟਾ ਘਰ ਤੱਕ ਪਾਈਪ ਜ਼ੋ ਪਾਈ ਗਈ ਹੈ। ਉਹ ਕੈਬਿਨੇਟ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਜੀ ਦੇ ਯਤਨਾ ਸਦਕਾ ਪਾਈ ਗਈ ਹੈ। ਦੇਖਣ ਵਿਚ ਆਇਆ ਹੈ ਕਿ ਇਸ ਜਗਾ ਤੇ ਕੁਝ ਦੁਕਾਨਦਾਰਾ ਵਲੋਂ ਡਰੇਨੇਜ਼ ਪਾਈਪ ਵਿਚੋਂ ਸੀਵਰੇਜ਼ ਦੇ ਅਣ—ਅਧਿਕਾਰਤ ਕੁਨੈਕਸ਼ਨ ਕਰ ਲਏ ਗਏ ਹਨ ਜ਼ੋ ਕਿ ਸਰਕਾਰ ਦੇ ਰੂਲਾ ਦੇ ਵਿਰੁੱਧ ਹੈ। ਮੇਅਰ ਨਗਰ ਨਿਗਮ ਹੁਸਿ਼ਆਰਪੁਰ ਵਲੋਂ ਆਪ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਅਜਿਹਾ ਗੈਰ ਕਾਨੂੰਨੀ ਕੰਮ ਕਰਕੇ ਸਰਕਾਰੀ ਪ੍ਰਾਪਰਟੀ ਨਸ਼ਟ ਨਾ ਕਰਨ। ਇਸ ਸਬੰਧੀ ਨਗਰ ਨਿਗਮ ਹੁਸਿ਼ਆਰਪੁਰ ਵਲੋਂ ਇਸ ਕੰਮ ਦੀ ਨਿਗਰਾਨੀ ਲਈ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਗਠਿਤ ਕੀਤੀ ਗਈ ਟੀਮ ਵਿਚ ਕਾਰਜਕਾਰੀ ਇੰਜੀਨੀਅਰ ਨਰੇਸ਼ ਬੱਤਾ ਅਤੇ ਸਹਾਇਕ ਕਾਰਪੋਰੇਸ਼ਨ ਇੰਜਨੀਅਰ ਸ਼ਾਂਤੀ ਸਰੂਪ ਹੋਣਗੇ।

Advertisements

ਅਗਰ ਕੋਈ ਵਿਅਕਤੀ ਅਣਅਧਿਕਾਰਤ ਤਰੀਕੇ ਨਾਲ ਕੁਨੈਕਸ਼ਨ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਰਕਾਰ ਦੀਆਂ ਹਦਾਇਤਾਂ/ਰੂਲਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮੇਅਰ ਨਗਰ ਨਿਗਮ ਵਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਸ਼ਹਿਰ ਵਿਚ ਨਵੀਆ ਬਣੀਆ ਸੜਕਾ ਤੇ ਪਾਣੀ ਦਾ ਛਿੜਕਾਓ ਅਤੇ ਉਸਨੂੰ ਪੁੱਟਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਜਿਸ ਨਾਲ ਨਵੀਆ ਬਣੀਆ ਸੜਕਾ ਦੀ ਸੁੰਦਰਤਾ ਖਰਾਬ ਹੋਵੇਗੀ ਮੇਅਰ ਨਗਰ ਨਿਗਮ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਰਮੀਆ ਦੇ ਮੌਸਮ ਹੋਣ ਕਾਰਨ ਪਬਲਿਕ ਪਾਣੀ ਦੀ ਦੁਰਵਰਤੋਂ ਨਾ ਕਰਨ ਕਿਉਂਜੋ ਪਾਣੀ ਇੱਕ ਅਣਮੁੱਲ ਦਾਤ ਹੈ ਇਸ ਦੀ ਦੁਰਵਰਤੋਂ ਨਾ ਕੀਤੀ ਜਾਵੇ। ਗਰਮੀਆ ਦੇ ਮੌਸਮ ਵਿਚ ਪਾਣੀ ਦਾ ਲੈਵਲ ਬਹੁਤ ਘੱਟ ਜਾਂਦਾ ਹੈ। ਇਸ ਲਈ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਗਲੀਆ/ਸੜਕਾ ਤੇ ਪਾਣੀ ਦਾ ਛਿੜਕਾਓ, ਗੱਡੀਆ ਧੋਣ ਆਦਿ ਤੋਂ ਗੁਰੇਜ਼ ਕੀਤਾ ਜਾਵੇ।

LEAVE A REPLY

Please enter your comment!
Please enter your name here