ਫੂਡ ਸੇਫਟੀ ਵਿਭਾਗ ਫਿਰੋਜ਼ਪੁਰ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਦੇ ਆਸਪਾਸ ਵਗਦੇ ਸੇਮ ਨਾਲੇ ਤੋਂ ਮਰ ਚੁੱਕੀ ਮੱਛੀ ਫੜਨ ਵਾਲਿਆਂ ਦੀ ਕੀਤੀ ਗਈ ਛਾਣ-ਬੀਨ

ਫਿਰੋਜ਼ਪੁਰ (ਦ ਸੱਟੈਲਰ ਨਿਊਜ਼)। ਜੁਆਇੰਟ ਕਮਿਸ਼ਨਰ ਫੂਡ ਸੇਫਟੀ, ਖਰੜ ਵੱਲੋ ਪ੍ਰਾਪਤ ਹੋਈ ਸ਼ਿਕਾਇਤ ਦੇ ਸਬੰਧ ਵਿੱਚ ਡਾ:ਰਜਿੰਦਰ ਰਾਜ ਸਿਵਲ ਸਰਜਨ ਫਿਰੋਜ਼ਪੁਰ, ਡਾ: ਮੀਨਾਕਸੀ ਅਬਰੋਲ ਡੈਜੀਗਨੇਟਿਡ ਅਫਸਰ ਫੂਡ ਸੇਫਟੀ ਦੇ ਆਦੇਸ਼ਾਂ ਅਨੁਸਾਰ ਸ੍ਰੀ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ ਫਿਰੋਜ਼ਪੁਰ ਸਮੇਤ ਫੂਡ ਟੀਮ ਦਲਬੀਰ ਸਿੰਘ, ਏ.ਡੀ.ਐਫ. ਮੱਛੀ ਪਾਲਣ ਵਿਭਾਗ, ਫਿਰੋਜ਼ਪੁਰ ਵੱਲੋ ਸਾਝੀ ਚੈਕਿੰਗ ਦੌਰਾਨ ਜਿਲ੍ਹਾ ਫਿਰੋਜ਼ਪੁਰ ਦੇ ਪਿੰਡਾਂ ਫਿਰੋਜਸ਼ਾਹ, ਘੱਲ ਖੁਰਦ, ਮਿਸ਼ਰੀ ਵਾਲਾ,ਰੱਤਾ ਖੇੜਾ,  ਸ਼ਕੂਰ ਅਤੇ ਸ਼ਹਿਜਾਦੀ ਆਦਿ ਪਿੰਡਾਂ ਦੇ ਆਸਪਾਸ ਵੱਗਦੇ ਸੇਮ ਨਾਲੇ ਅਤੇ ਨਹਿਰਾ ਤੋਂ ਮਰ ਚੁੱਕੀ ਮੱਛੀ ਫੜਨ ਵਾਲੇ ਵਿਅਕਤੀਆਂ ਦੀ ਛਾਣ-ਬੀਨ ਕੀਤੀ ਗਈ.

Advertisements

ਜਿਸ ਦੌਰਾਨ ਕੋਈ ਵੀ ਵਿਅਕਤੀ ਮੱਛੀਆਂ ਫੜਦਾ ਨਹੀਂ ਪਾਇਆ ਗਿਆ ਅਤੇ ਨਾ ਹੀ ਸੇਮ ਨਾਲੇ ਵਿੱਚ ਮੱਛੀਆਂ ਸਨ. ਇਸ ਦੇ ਨਾਲ ਆਸ^ਪਾਸ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਕੋਈ ਵੀ ਵਿਅਕਤੀ ਸੇਮ ਨਾਲੇ ਵਿੱਚ ਮੱਛੀਆਂ ਫੜਦਾ ਦੇਖਿਆ ਜਾਂਦਾ ਹੈ ਤਾ ਵਿਭਾਗ ਨੂੰ ਸੁਚਿਤ ਕੀਤਾ ਜਾਵੇ ਅਤੇ ਨਾਲ ਹੀ ਇਹ ਹਦਾਇਤ ਕੀਤੀ ਗਈ ਕਿ ਜੇਕਰ ਕੋਈ ਵਿਅਕਤੀ ਮਰ ਚੁੱਕੀ ਮੱਛੀ ਨੂੰ ਬਜਾਰ ਵਿੱਚ ਵੇਚਦਾ ਹੈ ਤਾਂ ਉਸ ਉਪਰ ਫੂਡ ਸੇਫਟੀ ਸਟੈਡਰਡ ਐਕਟ 2006 ਰੂਲਜ 2011 ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ.ਇਸ ਦੇ ਨਾਲ ਹੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਮਰ ਚੁੱਕੀ ਮੱਛੀ ਅਤੇ ਬਦਬੂ ਮਾਰਦੀ ਮੱਛੀ ਖਾਣ ਨਾਲ ਸਿਹਤ ਤੇ ਮਾੜਾ ਅਸਰ ਪੈਦਾ ਹੈ

LEAVE A REPLY

Please enter your comment!
Please enter your name here