ਓਪਰੇਸ਼ਨ ਰੈਡ ਰੋਜ਼: ਅਬਕਾਰੀ ਵਿਭਾਗ ਵਲੋਂ 19000 ਲੀਟਰ ਲਾਹਣ, 180 ਬੋਤਲਾਂ ਗੈਰ ਕਾਨੂੰਨੀ ਸ਼ਰਾਬ ਨਸ਼ਟ

ਜਲੰਧਰ (ਦ ਸਟੈਲਰ ਨਿਊਜ਼)। ਸ਼ਰਾਬ ਦੀ ਸਮੱਗਲਿੰਗ ਖਿਲਾਫ਼ ਸ਼ਖਤ ਕਾਰਵਾਈ ਕਰਦਿਆਂ ਜਲੰਧਰ ਆਬਕਾਰੀ ਵਿਭਾਗ ਦੀਆਂ ਸਪੈਸ਼ਲ ਟੀਮਾਂ ਵਲੋਂ ‘ਓਪਰੇਸ਼ਨ ਰੈਡ ਰੋਜ਼’ ਤਹਿਤ ਦਰਿਆ ਸਤਲੁਜ ਨਾਲ ਲੱਗਦੀਆਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਟੀਮਾਂ ਵਲੋਂ 180 ਬੋਤਲਾਂ ਗੈਰ ਕਾਨੂੰਨੀ ਸ਼ਰਾਬ ਦੇ ਨਾਲ ਚਾਰ ਲੋਹੇ ਦੇ ਡਰੱਮ, ਦੋ ਰਬੜ ਟਿਊਬਾਂ, 19 ਪਲਾਸਟਿਕ ਤਰਪਾਲਾਂ, ਵੱਡੇ ਲੋਹੇ ਦੇ ਡਰੱਮ ਅਤੇ ਹੋਰ ਭਾਂਡੇ ਬਰਾਮਦ ਕਰਨ ਤੋਂ ਇਲਾਵਾ 19000 ਲੀਟਰ ਲਾਹਣ ਨੂੰ ਨਸ਼ਟ ਕੀਤਾ ਗਿਆ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਅਫ਼ਸਰ ਜਲੰਧਰ ਵੈਸਟ ਹਰਜੋਤ ਸਿੰਘ ਬੇਦੀ ਨੇ ਦੱਸਿਆ ਕਿ ਜ਼ੀਰੋ ਟੋਲਰੈਂਸ ਪਾਲਿਸੀ ਅਧੀਨ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਸਹਾਇਕ ਕਮਿਸ਼ਨਰ ਐਕਸਾਈਜ਼ ਜਲੰਧਰ ਰੇਂਜ-2 ਡਾ.ਹਰਸਿਮਰਤ ਕੌਰ ਗਰੇਵਾਲ ਦੀਆਂ ਹਦਾਇਤਾਂ ’ਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਜਿਨਾਂ ਵਿੱਚ ਈ.ਆਈ. ਰੇਸ਼ਮ ਮਾਹੀ ਅਤੇ ਈ.ਆਈ. ਰਾਮ ਮੂਰਤੀ ਸ਼ਾਮਿਲ ਸਨ ਵਲੋਂ ਦਰਿਆ ਸਤਲੁਜ ਦੇ ਨਾਲ ਪੈਂਦੇ ਮੰਡ ਖੇਤਰਾਂ ਤੋਂ ਇਲਾਵਾ ਪਿੰਡਾਂ ਵੀਰਨ, ਧਰਮੇ ਦੀਆਂ ਛੰਨਾਂ ਵਿਖੇ ਛਾਪੇ ਮਾਰੇ ਗਏ। ਬੇਦੀ ਨੇ ਅੱਗੇ ਦੱਸਿਆ ਕਿ ਵਿਭਾਗ ਵਲੋਂ ਪੁਲਿਸ ਥਾਣਾ ਮਹਿਤਪੁਰ ਵਿਖੇ ਐਕਸਾਈਜ਼ ਐਕਟ ਤਹਿਤ ਇਕ ਐਫ.ਆਈ.ਆਰ.ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਹਾਲ ਹੀ ਵਿੱਚ ਸ਼ਰਾਬ ਦੀ ਸਮੱਗÇਲੰਗ ਅਤੇ ਗੈਰ ਕਾਨੂੰਨੀ ਸ਼ਰਾਬ ਬਣਾਉਣ ਨੂੰ ਠੱਲ੍ਹ ਪਾਉਣ ਲਈ ਵੱਡੀ ਗਿਣਤੀ ਵਿੱਚ ਛਾਪੇ ਮਾਰ ਕੇ ਗੈਰ ਕਾਨੂੰਨੀ ਸ਼ਰਾਬ, ਲਾਹਣ ਨੂੰ ਬਰਾਮਦ ਕਰਨ ਤੋਂ ਇਲਾਵਾ ਇਨਾਂ ਟਿਕਾਣਿਆਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here