ਓਪਨ ਏਅਰ ਸਕੂਲ ਵਿੱਚ ਝੁੱਗੀਆਂ-ਝੌਂਪੜੀਆਂ ਵਾਲੇ ਬੱਚਿਆਂ ਨੂੰ ਦਿੱਤੀ ਜਾ ਰਹੀ ਮੁੱਫਤ ਸਿੱਖਿਆ

ਜਲੰਧਰ (ਦ ਸਟੈਲਰ ਨਿਊਜ਼)। ਪੰਜਾਬ ‘ਚ ਵਧ ਰਹੇ ਕੋਰੋਨਾ ਮਾਮਲਿਆਂ ਦੌਰਾਨ ਸਿੱਖਿਆ ਖੇਤਰ ਬਹੁਤ ਪ੍ਰਭਾਵਿਤ ਹੋਇਆ ਹੈ। ਇਸੇ ਦੌਰਾਨ ਇਕ ਚੰਗੀ ਖ਼ਬਰ ਇਹ ਹੈ ਕਿ ਜਲੰਧਰ ਸ਼ਹਿਰ ਦੀ ਇਕ ਗਲੀ ਵਿੱਚ ਝੁੱਗੀਆਂ-ਝੌਂਪੜੀਆਂ ਵਾਲੇ ਗ਼ਰੀਬ ਅਤੇ ਲਾਚਾਰ ਬੱਚਿਆਂ ਲਈ ਓਪਨ ਏਅਰ ਸਕੂਲ ਬਣਾਇਆ ਗਿਆ ਹੈ। ਅਧਿਆਤਮਕ ਪ੍ਰਮੁੱਖ ਠਾਕੁਰ ਦਲੀਪ ਸਿੰਘ ਦੀ ਅਗਵਾਈ ਵਿੱਚ ਸਿੱਖ ਧਰਮ ਦੀ ਨਾਮਧਾਰੀ ਸੰਪਰਦਾ ਦੁਆਰਾ ਸਥਾਪਿਤ ਇਹ ਸਕੂਲ ਇਨ੍ਹਾਂ ਗ਼ਰੀਬ ਬੱਚਿਆਂ ਲਈ ਚਾਨਣ ਮੁਨਾਰਾ ਬਣੇਗਾ।

Advertisements

ਇਸ ਓਪਨ ਏਅਰ ਸਕੂਲ ਵਿੱਚ ਝੌਂਪੜੀਆਂ ਵਾਲੇ ਅਤੇ ਹੋਰ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਅਤੇ ਮਿਆਰੀ ਸਿੱਖਿਆ ਦੇਣ ਦੀ ਚੰਗੀ ਪਹਿਲ ਨਾਲ ਸਮਾਜ ਵਿੱਚ ਚੰਗਾ ਸੁਨੇਹਾ ਵੀ ਜਾਵੇਗਾ ਅਤੇ ਇਨ੍ਹਾਂ ਬੱਚਿਆਂ ਦੇ ਹਨ੍ਹੇਰੇ ਭਵਿੱਖ ਨੂੰ ਵੀ ਰੌਸ਼ਨੀ ਮਿਲੇਗੀ।ਕੋਵਿਡ ਦੇ ਚੱਲ ਰਹੇ ਇਸ ਨਾਜ਼ੁਕ ਹਾਲਾਤ ‘ਚ ਵੀ ਇਨ੍ਹਾਂ ਬੱਚਿਆਂ ਨੂੰ ਕਾਮਯਾਬ ਬਣਾਉਣ ਦੇ ਲਈ ਖੋਲ੍ਹਿਆ ਇਹ ਸਕੂਲ ਆਪਣੇ ਆਪ ਵਿੱਚ ਮਿਸਾਲ ਹੈ।

LEAVE A REPLY

Please enter your comment!
Please enter your name here