ਕਰੋਨਾ ਦੀ ਆੜ ਵਿੱਚ ਨਿੱਜੀ ਹਸਪਤਾਲਾਂ ਵਲ਼ੋਂ ਆਮ ਜਨਤਾ ਦੀ ਕੀਤੀ ਜਾ ਰਹੀ ਹੈ ਲੁੱਟ: ਸੀਕਰੀ/ਪੱਪੂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਇੰਚਾਰਜ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦਿਨੇਸ਼ ਕੁਮਾਰ ਪੱਪੂ ਇੰਚਾਰਜ ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਰੋਨਾ ਦੀ ਆੜ ਵਿੱਚ ਨਿੱਜੀ ਹਸਪਤਾਲਾਂ ਵਲ਼ੋਂ ਲੋਕਾਂ ਦੀ ਕੀਤੀ ਜਾ ਰਹੀ ਸ਼ਰੇਆਮ ਲੁੱਟ ਨੂੰ ਬੰਦ ਕੀਤਾ ਜਾਵੇ । ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੀ ਨਿੱਜੀ ਹਸਪਤਾਲਾਂ ਵਿੱਚ ਕਰੋਨਾ ਦੇ ਇਲਾਜ ਦੇ ਰੇਟ ਨਿਰਧਾਰਿਤ ਕੀਤੇ ਜਾਣ ਅਤੇ ਹਸਪਤਾਲਾਂ ਨੂੰ ਸਖ਼ਤ  ਨਿਰਦੇਸ਼ ਜਾਰੀ ਕਰਕੇ ਆਮ ਜਨਤਾ ਦੀ ਕੀਤੀ ਜਾ ਰਹੀ ਲੁੱਟ ਨੂੰ  ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ।

Advertisements

ਜੇ ਸਰਕਾਰ ਇਹੋ ਜਿਹੇ ਕਦਮ ਨਹੀਂ ਚੁੱਕਦੀ ਤਾਂ ਬਸਪਾ ਆਪਣੇ ਲੈਵਲ ਤੇ ਇਹਨਾਂ ਹਸਪਤਾਲਾਂ ਖ਼ਿਲਾਫ਼ ਸੰਘਰਸ਼ ਵਿੱਢਣ ਨੂੰ ਮਜਬੂਰ ਹੋਵੇਗੀ । ਇਸ ਤੋਂ ਇਲਾਵਾ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕੀ ਪੰਜਾਬ ਦੇ ਅੱਠ  ਲੱਖ ਵਪਾਰੀਆਂ ਦਾ ਸਰਕਾਰੀ ਖ਼ਰਚੇ ਤੇ ਬੀਮਾ ਕੀਤਾ ਜਾਵੇ ਤਾਂ ਜੋ ਵਪਾਰੀ ਵਰਗ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ। ਇਸ ਮੌਕੇ ਨਸੀਬ ਚੰਦ ਪ੍ਰਧਾਨ ਗੁਰੂ ਰਵਿਦਾਸ ਗੁਰਦੁਆਰਾ, ਸਤੀਸ਼ ਪਾਲ, ਸੰਜੀਵ ਕੁਮਾਰ ਲਾਡੀ, ਰਿੰਕੂ, ਰੰਧਾਵਾ ਸਿੰਘ, ਸੁੱਚਾ ਰਾਮ, ਨਿੰਮਾ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here