5 ਜੂਨ ਨੂੰ ਸੰਪੂਰਨ ਕ੍ਰਾਂਤੀ ਵਜੋਂ ਬੀਜੇਪੀ ਆਗੂਆਂ ਦੇ ਘਰ ਘੇਰੇ ਜਾਣਗੇ : ਕਿਸਾਨ ਆਗੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਯੁੰਕਤ ਕਿਸਾਨ ਮੋਰਚੇ ਵਲੋਂ ਆਉਂਦੀ 5 ਜੂਨ ਨੂੰ ਜਦੋਂ ਪਿਛਲੇ ਸਾਲ ਇਨ੍ਹਾਂ ਖੇਤੀ ਕਾਲੇ ਕਾਨੂੰਨਾਂ ਨੂੰ ਸਰਕਾਰ ਵਲੋਂ ਧੱਕੇ ਨਾਲ ਅਧਿਆਦੇਸ਼ ਰਾਹੀ ਲਾਗੂ ਕੀਤਾ ਗਿਆ ਸੀ ਤਾਂ ਉਸ ਕਾਲੇ ਦਿਨ ਨੂੰ ਕਾਲੇ ਦਿਵਸ ਦੇ ਰੂਪ ਵਜੋਂ ਮਨਾਉਂਦੇ ਹੋਏ ਇਨ੍ਹਾਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਬੀਜੇਪੀ ਆਗੂਆਂ ਦੇ ਘਰਾਂ ਦੇ ਬਾਹਰ ਸਾੜੀਆ ਜਾਣਗੀਆ। ਸਰਕਾਰ ਨਾਲ ਹੁਣ ਸਿੱਧੇ ਦੋ ਦੋ ਹੱੱਥ ਕਰਨ ਲਈ ਸੰਪੂਰਨ ਕ੍ਰਾਂਤੀ ਦਾ ਐਲਾਨ ਕੀਤਾ ਜਾਵੇਗਾ। ਲੰਬੇ ਸਮੇਂ ਤਕ ਆਪਣੀ ਜਾਇਜ਼ ਮੰਗਾਂ ਲਈ ਮੋਰਚਾ ਲਾ ਕਿ ਬੈਠੇ ਲੱਖਾਂ ਹੀ ਕਿਸਾਨਾ ਹੁਣ ਤਕ ਖਾਲੀ ਹੀ ਹਨ, ਸਰਕਾਰ ਵਲੋਂ ਤਾਂ ਇਨ੍ਹਾਂ ਕਾਨੂੰਨਾਂ ਪ੍ਰਤੀ ਨਿਰਾਸ਼ਾਆਵਦੀ ਰੁੱਖ ਅਖਤਿਆਰ ਕਰ ਲਿਆ ਗਿਆ ਏ ਤਾਂ ਹੁਣ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਇਹੋ ਜਿਹੇ ਕਦਮ ਚੁੱਕਣੇ ਹੀ ਪੈਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਿਸਾਨ ਆਗੂ ਗੁਰਦੀਪ ਸਿੰਘ ਖੁਣਖੁਣ ਵਲੋਂ ਕੀਤਾ ਗਿਆ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਤੋਂ ਰਣਧੀਰ ਸਿੰਘ ਅਸਲਪੁਰ, ਪਰਮਿੰਦਰ ਸਿੰਘ ਲਾਚੋਵਾਲ ਅਤੇ ਉਂਕਾਰ ਸਿੰਘ ਧਾਮੀ ਵਲੋਂ ਕਿਸਾਨਾਂ ਨਾਲ ਗੱਲ ਕਰਦੇ ਕਿਹਾ ਗਿਆ ਕਿ, ਭਾਰਤ ਦੇ ਇਤਿਹਾਸ ਚ ਇਹ ਪਹਿਲੀ ਮਰਤਬਾ ਹੈ।

Advertisements

ਜਦੋਂ ਇੰਨੀ ਬੇਸ਼ਰਮ ਸਰਕਾਰ ਬਣ ਗਈ ਏ ਜੋ ਆਪਣੇ ਹੀ ਮੁਲਕ ਦੇ ਅੰਨਦਾਤਿਆਂ ਨਾਲ ਧੱਕਾ ਕਰ ਰਹੀ ਏ ਉਨ੍ਹਾਂ ਨੂੰ ਸੜਕਾਂ ਤੇ ਲੈ ਆਈ ਏ ਪਰ ਆਪਣੇ ਅਧਿਕਾਰਾਂ ਦੀ ਲੜਾਈ ਲੜਨ ਲਈ ਕਿੰਨੇ ਹੀ ਕਿਸਾਨ ਭਰਾਵਾਂ ਦੀ ਸ਼ਹਾਦਤਾਂ ਨੂੰ ਹੁਣ ਬੇਅਰਥ ਨਹੀ ਜਾਣ ਦੇਣਾ ਹੁਣ ਸਮਾਂ ਆ ਗਿਆ ਏ ਕਿ ਸਰਕਾਰ ਦੇ ਖਿਲਾਫ ਖਿਲਾਫ ਸੰਪੂਰਨ ਤੌਰ ਤੇ ਆਵਾਜ਼ ਬੁਲੰਦ ਕੀਤੀ ਜਾਵੇ ਫਿਰ ਹੀ ਇਸ ਅੰਨੀ ਬੋਲੀ ਸਰਕਾਰ ਦਾ ਰੁੱਖ ਬਦਲ ਸਕਦਾ ਏ ਨਹੀ ਤਾਂ ਫਿਰ ਸਰਕਾਰ ਹੀ ਬਦਲੀ ਜਾਊਂਗੀ, ਇਸ ਮੌਕੇ ਜਗਤ ਸਿੰਘ ਲੰਬਰਦਾਰ, ਅਕਬਰ ਸਿੰਘ, ਰਾਮ ਸਿੰਘ ਚੱਕੋਵਾਲ, ਹਰਪ੍ਰੀਤ ਸਿੰਘ ਲਾਲੀ, ਰਾਮ ਸਿੰਘ ਧੁੱਗਾ, ਜਗਦੀਪ ਸਿੰਘ ਬੈਂਸ, ਜਸਵਿੰਦਰ ਸਿੰਘ ਪਥਿਆਲ, ਸੰਦੀਪ ਸਿੰਘ ਨਿੱਕਾ, ਦਵਿੰਦਰ ਸਿੰਘ ਲਾਚੋਵਾਲ, ਰੁਪਿੰਦਰ ਸਿੰਘ ਅਸਲਪੁਰ, ਨਿਸਤਰ ਸਿੰਘ, ਕਰਨੈਲ ਸਿੰਘ, ਬਲਬੀਰ ਸਿੰਘ, ਬਲਦੇਵ ਸਿੰਘ, ਦਵਿੰਦਰ ਸਿੰਘ, ਬੂਆ ਸਿੰਘ,ਬਾਬਾ ਦਵਿੰਦਰ ਸਿੰਘ ,ਸੇਵਾ ਸਿੰਘ ਭੱਕਲਾ,ਮਹਿੰਗਾ ਸਿੰਘ, ਯੁਵਰਾਜ ਸਿੰਘ ਨਿਹੰਗ, ਕੁਲਦੀਪ ਸਿੰਘ ਡੇਹਰੀਵਾਲ, ਜਸਵੀਰ ਸਿੰਘ ਚੱਕੋਵਾਲ, ਰਣਵੀਰ ਸਿੰਘ ਬੈਸਤਾਨੀ ਆਦਿਕ ਹਾਜਰ ਸਨ।

LEAVE A REPLY

Please enter your comment!
Please enter your name here