ਰੇਲਵੇ ਮੰਡੀ ਸਕੂਲ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਾਇਰੈਕਟਰ ਯੂਥ ਸੇਵਾਵਾਂ ਹੁਸ਼ਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਰੇਲਵੇ ਮੰਡੀ ਹੁਸ਼ਿਆਰਪੁਰ ਦੀ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਦੀ ਅਗਵਾਈ ਹੇਠ ਸੱਤਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਸਕੂਲ ਦੇ ਐੱਨਐੱਸਐੱਸ ਪ੍ਰੋਗਰਾਮਰ ਅਧਿਕਾਰੀ ਰਵਿੰਦਰ ਕੁਮਾਰ, ਅਨੀਤਾ ਚਾਵਲਾ, ਸਰਬਜੀਤ ਕੌਰ ਅਤੇ ਜੋਗਿੰਦਰ ਕੌਰ ਅਤੇ ਸਕੂਲ ਦੇ ਸਮੂਹ ਸਟਾਫ ਅਤੇ ਐੱਨ ਐੱਸ ਵਲੰਟੀਅਰ ਨੇ ਘਰ ਵਿਚ ਰਹਿ ਕੇ ਯੋਗ ਦਿਵਸ ਮਨਾਇਆ।

Advertisements

ਪ੍ਰਿੰਸੀਪਲ ਲਲਿਤਾ ਅਰੋੜਾ ਦੇ ਯਤਨਾ ਸਦਕਾ ਜ਼ਿਲ੍ਹੇ ਦੇ ਪ੍ਰਸਿੱਧ ਯੋਗ ਆਚਾਰਿਆ ਸੁਰਿੰਦਰ ਕੁਮਾਰ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਆਨਲਾਈਨ ਯੋਗਾ ਕਰਵਾਇਆ ਅਤੇ ਉਨ੍ਹਾਂ ਦੇ ਯੋਗ ਸੰਬੰਧੀ ਪ੍ਰਸ਼ਨਾਂ ਦੇ ਜੁਆਬ ਵੀ ਦਿੱਤੇ ਉਹਨਾਂ ਨੇ ਯੋਗ ਰਾਹੀਂ ਤੰਦਰੁਸਤ ਅਤੇ ਆਪਣੀ ਯਾਦ ਸ਼ਕਤੀ ਨੂੰ ਕਿਵੇਂ ਵਧਾ ਸਕਦੇ ਹੋ। ਇਸ ਸੰਬੰਧੀ ਵੀ ਪ੍ਰਾਣਾਯਾਮ ਕਰਵਾਇਆ ਇਸ ਸਬੰਧੀ ਵਿਦਿਆਰਥੀਆਂ ਨੇ ਭਰਪੂਰ ਲਾਭ ਉਠਾਇਆ ਅਤੇ ਕੋਵਿੰਡ 19 ਦੀਆਂ ਹਦਾਇਤਾਂ ਅਨੁਸਾਰ ਘਰ ਵਿਚ ਰਹਿ ਕੇ ਪਰਿਵਾਰ ਨਾਲ ਯੋਗ ਦਿਵਸ ਮਨਾਇਆ।

LEAVE A REPLY

Please enter your comment!
Please enter your name here