25 ਜੂਨ, 2021 ਤੋਂ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਅੰਦਰ ਵੋਟ ਬਣਾਉਣ ਸਬੰਧੀ ਲਗਾਏ ਜਾਣਗੇ ਜਾਗਰੂਕਤਾ ਕੈਂਪ

 ਪਠਾਨਕੋਟ, 24 ਜੂਨ 2021: ਸੰਯਮ ਅਗਰਵਾਲ (ਆਈ.ਏ.ਐਸ.) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮਿਤੀ 25 ਜੂਨ, 2021 ਤੋਂ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਅੰਦਰ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਯੋਗਤਾ ਮਿਤੀ 01 ਜਨਵਰੀ, 2021 ਦੇ ਅਧਾਰ ਤੇ ਨਵੀਂ ਵੋਟ ਬਣਾਉਣ, ਕਟਵਾਉਣ, ਸੋਧ ਕਰਵਾਉਣ ਸਬੰਧੀ ਆਨ ਲਾਈਨ/ਆਫ਼ ਲਾਈਨ ਫਾਰਮ ਭਰੇ ਜਾਣਗੇ।

Advertisements

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਉਪਰੋਕਤ ਅਨੁਸਾਰ ਲਗਾਏ ਜਾਣ ਵਾਲੇ ਕੈਂਪਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ ਵਿਖੇ ਮਿਤੀ 25 ਜੂਨ ਨੂੰ ਸਿਟੀ ਏਰੀਆ, ਸੁਜਾਨਪੁਰ (ਨੇੜੇ ਦਫ਼ਤਰ ਨਗਰ ਕੌਂਸਲ ਸੁਜਾਨਪੁਰ), 28 ਜੂਨ ਨੂੰ ਜੁਗਿਆਲ (ਨਜਦੀਕ ਸਟੇਟ ਬੈਂਕ ਆਫ਼ ਇੰਡੀਆ, ਜੁਗਿਆਲ), 29 ਜੂਨ ਨੂੰ ਮਾਮੂਨ ਚੌਂਕ, 30 ਜੂਨ ਨੂੰ ਮਨਵਾਲ ਚੌਂਕ, 01 ਜੁਲਾਈ ਨੂੰ ਬਧਾਨੀ (ਨੇੜੇ ਸਾਈਂ ਗਰੁੱਪ ਆਫ਼ ਕਾਲਜ), 02 ਜੁਲਾਈ ਨੂੰ ਧਾਰ ਕਲਾਂ ਅਤੇ 05 ਜੁਲਾਈ ਨੂੰ ਬੱਸ ਸਟੈਂਡ ਦੁਨੇਰਾ ਵਿਖੇ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 002-ਭੋਆ (ਅ.ਜ.) ਵਿਖੇ ਮਿਤੀ 25 ਜੂਨ ਨੂੰ ਬੱਸ ਸਟੈਂਡ ਬਮਿਆਲ, 28 ਜੂਨ ਨੂੰ ਬੱਸ ਸਟੈਂਡ ਨਰੋਟ ਜੈਮਲ ਸਿੰਘ, 29 ਜੂਨ ਨੂੰ ਤਾਰਾਗੜ੍ਹ ਜਾਮਣ ਚੌਂਕ, 30 ਜੂਨ ਨੂੰ ਬੱਸ ਸਟੈਂਡ ਸੁੰਦਰ ਚੌਂਕ, 03 ਜੁਲਾਈ ਨੂੰ ਸਰਨਾ ਨਹਿਰ ਚੌਂਕ ਅਤੇ 05 ਜੁਲਾਈ ਨੂੰ ਬੱਸ ਸਟੈਂਡ ਘਰੋਟਾ ਵਿਖੇ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 003-ਪਠਾਨਕੋਟ ਵਿਖੇ ਮਿਤੀ 25 ਜੂਨ ਨੂੰ ਪਟੇਲ ਚੌਂਕ, ਨਜਦੀਕ ਪੀਰ ਬਾਬਾ ਚੌਂਕ ਪਠਾਨਕੋਟ, 28 ਜੂਨ ਨੂੰ ਰੇਲਵੇ ਸਟੇਸ਼ਨ ਪਠਾਨਕੋਟ, 29 ਜੂਨ ਨੂੰ ਮਿਸ਼ਨ ਰੋਡ, ਨੇੜੇ ਰਾਮ ਲੀਲਾ ਗਰਾਊਂਡ, ਪਠਾਨਕੋਟ, 30 ਜੂਨ ਨੂੰ ਟਰੱਕ ਯੂਨੀਅਨ, ਸਿਆਲੀ ਰੋਡ, ਪਠਾਨਕੋਟ, 02 ਜੁਲਾਈ ਨੂੰ ਬਰਫਾਨੀ ਮੰਦਿਰ, ਸਾਹਮਣੇ ਆਈ.ਟੀ.ਆਈ. (ਲੜਕੇ ਪਠਾਨਕੋਟ), ਪਠਾਨਕੋਟ ਅਤੇ 05 ਜੁਲਾਈ ਨੂੰ ਸ਼ਹੀਦ ਭਗਤ ਸਿੰਘ ਚੌਂਕ ਢਾਂਗੂ ਰੋਡ ਵਿਖੇ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਆਮ ਜਨਤਾ ਅਤੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਪਰੋਕਤ ਮਿਤੀਆਂ ਨੂੰ ਲਗਾਏ ਜਾਣ ਵਾਲੇ ਕੈਂਪਾਂ ਵਿੱਚ ਨਵੀਂ ਵੋਟ ਬਣਾਉਣ, ਕਟਵਾਉਣ, ਸੋਧ ਕਰਵਾਉਣ ਅਤੇ ਇੱਕੋ ਵਿਧਾਨ ਸਭਾ ਚੋਣ ਹਲਕੇ ਅੰਦਰ ਦੀ ਵੋਟਰ ਸੂਚੀ ਵਿੱਚ ਵੇਰਵਿਆਂ ਦੀ ਅਦਲਾ ਬਦਲੀ ਲਈ ਜਰੂਰ ਪਹੁੰਚਣ ਅਤੇ ਇਸ ਤੋਂ ਇਲਾਵਾ ਕੈਂਪਾਂ ਵਿੱਚ ਪਹੁੰਚਣ ਸਮੇਂ ਕੋਵਿਡ-19 ਮਹਾਂਮਾਰੀ ਤੋਂ ਆਪਣਾ ਬਚਾਅ ਰੱਖਣ ਹਿੱਤ ਸਰਕਾਰ ਦੀਆਂ ਗਾਈਡ ਲਾਈਨਜ ਦੀ ਪਾਲਣਾ ਕਰਨ।  

LEAVE A REPLY

Please enter your comment!
Please enter your name here