ਚਾਰੇ ਵਿਧਾਨ ਸਭਾ ਚੋਣ ਹਲਕਿਆਂ ਅੰਦਰ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ: ਜਿਲ੍ਹਾ ਚੋਣ ਅਫਸਰ

ਫਿਰੋਜਪੁਰ: ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ, ਫਿਰੋਜਪੁਰ ਗੁਰਪਾਲ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮਿਤੀ 25 ਜੂਨ, 2021 ਤੋਂ ਜਿਲ੍ਹੇ ਦੇ ਚਾਰੇ ਵਿਧਾਨ ਸਭਾ ਚੋਣ ਹਲਕਿਆਂ ਅੰਦਰ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।

Advertisements

ਉਨਾਂ ਦੱਸਿਆ ਕਿ ਕੈਂਪਾਂ ਦੌਰਾਨ ਯੋਗਤਾ ਮਿਤੀ 01 ਜਨਵਰੀ, 2021 ਦੇ ਅਧਾਰ ਤੇ ਨਵੀਂ ਵੋਟ ਬਣਾਉਣ, ਕਟਵਾਉਣ, ਸੋਧ ਕਰਵਾਉਣ ਸਬੰਧੀ ਆਨ ਲਾਈਨ/ ਆਫ ਲਾਈਨ ਫਾਰਮ ਭਰੇ ਜਾਣਗੇ। ਜਿਲ੍ਹਾ ਚੋਣ ਅਫਸਰ ਵੱਲੋਂ ਉਪਰੋਕਤ ਅਨੁਸਾਰ ਲਗਾਏ ਜਾਣ ਵਾਲੇ ਕੈਂਪਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਵਿਧਾਨ ਸਭਾ ਚੋਣ ਹਲਕਾ 75-ਜੀਰਾ,ਤਹਿਸੀਲ ਕੰਪਲੈਕਸ ਮੱਖੂ ਵਿਖੇ ਮਿਤੀ 28-06-2021, ਵਿਧਾਨ ਸਭਾ ਚੋਣ ਹਲਕਾ 76-ਫਿਰੋਜਪੁਰ ਸ਼ਹਿਰੀ ਸੁਵਿਧਾ ਸੈਂਟਰਫਿਰੋਜਪੁਰਵਿਖੇਮਿਤੀ 26-06-2021 ਨੂੰ,  ਵਿਧਾਨ ਸਭਾ ਚੋਣ ਹਲਕਾ 77-ਫਿਰੋਜਪੁਰ ਦਿਹਾਤੀ ਗੁਰਦੁਆਰਾ ਬਜੀਦਪੁਰ ਸਾਹਿਬ ਵਿਖੇ ਮਿਤੀ 26-06-2021ਅਤੇ ਵਿਧਾਨ ਸਭਾ ਚੋਣ ਹਲਕਾ 78-ਗੁਰੂਹਰਸਹਾਏ ਸ.ਸ.ਸ, ਸਕੂਲ ਗੁਰੂਹਰਸਹਾਏ, ਵਿਖੇਮਿਤੀ 28-06-2021, ਸ.ਸ.ਸ.ਸਕੂਲ, ਪਿੰਡੀ ਵਿਖੇ ਮਿਤੀ 30-06-2021 ਅਤੇ ਸੁਵਿਧਾ ਕੇਂਦਰ, ਗੁਰੂ ਹਰਸਹਾਏ ਮਿਤੀ 02-07-2021 ਨੂੰ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ।

ਜਿਲ੍ਹਾ ਚੋਣ ਅਫਸਰ ਨੇ ਆਮ ਜਨਤਾ ਤੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਪਰੋਕਤ ਮਿਤੀਆਂ ਨੂੰ ਲਗਾਏ ਜਾਣ ਵਾਲੇ ਕੈਂਪਾ ਵਿੱਚ ਨਵੀਂ ਵੋਟ ਬਣਾਉਣ, ਕਟਵਾਉਣ, ਸੋਧ ਕਰਵਾਉਣ ਅਤੇ ਇੱਕੋ ਵਿਧਾਨ ਸਭਾ ਚੋਣ ਹਲਕੇ ਅੰਦਰ ਦੀ ਵੋਟਰ ਸੂਚੀ ਵਿੱਚ ਵੇਰਵਿਆਂ ਦੀ ਅਦਲਾ ਬਦਲੀ ਲਈ ਜਰੂਰ ਪਹੁੰਚਣ ਅਤੇ ਇਸ ਤੋਂ ਇਲਾਵਾ ਕੈਂਪਾਂ ਵਿੱਚ ਪਹੁੰਚਣ ਸਮੇਂ ਕੋਵਿਡ-19 ਮਹਾਂਮਾਰੀ ਤੋਂ ਆਪਣਾ ਬਚਾਣ ਰੱਖਣ ਹਿੱਤ ਸਰਕਾਰ ਦੀਆਂ ਗਾਈਡ ਲਾਈਨਜ ਦੀ ਪਾਲਣਾ ਕਰਨ। ਅੱਜ ਜਿਲ੍ਹਾ ਪੱਧਰ ਤੇ ਡੀ.ਸੀ ਦਫਤਰ ਵਿਖੇ ਸਪੈਸ਼ਲ ਕੈਂਪ ਲਗਾਇਆ ਗਿਆ ਅਤੇ ਇਸ ਕੈਂਪ ਦਾ ਮੁਆਇਨਾਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) -ਕਮ-ਵਧੀਕ ਜਿਲ੍ਹਾ ਚੋਣ ਅਫਸਰਫਿਰੋਜਪੁਰ, ਮੈਡਮ ਰਾਜਦੀਪ ਕੌਰ ਜੀ ਵੱਲੋਂ ਕੀਤਾ ਗਿਆ।

LEAVE A REPLY

Please enter your comment!
Please enter your name here