ਨਸ਼ਾ ਵਿਨਾਸ਼ ਦਾ ਦਰਵਾਜ਼ਾ ਹੈ: ਡਾ:ਮਨਚੰਦਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਰਾਜਿੰਦਰ ਰਾਜ਼ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਨਿਰਦੇਸ਼ਾਂ ਦੀ ਰੌਸ਼ਨੀ ਹੇਠ, ਜਿੱਥੇ ਕਰੋਨਾ ਰੋਗ ਦਾ ਪੂਰੀ ਸ਼ਿੱਦਤ ਨਾਲ ਟਾਕਰਾ ਕੀਤਾ ਜਾ ਰਿਹਾ ਹੈ ਉਥੇ ਹੋਰ ਸਾਰੇ ਸਿਹਤ ਪ੍ਰੋਗਾਮਾਂ ਨੂੰ ਵੀ ਉਸੇ ਕੁਸ਼ਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਵਿੱਚੋਂ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਛੁਡਾਓ ਮੁਹਿੰਮ ਵੀ ਇੱਕ ਅਹਿਮ ਸਿਹਤ ਪ੍ਰੋਗਰਾਮ ਹੈ। ਕੋਵਿਡ-19 ਕਾਰਨ ਸਰਕਾਰ ਵੱਲੋਂ ਅਹਤਿਆਤਨ ਲਾਗੂ ਕੀਤੇ ਗਏ ਲਾਕਡਾਊਨ ਦੇ ਸਮੇਂ ਵਿੱਚ ਨਸ਼ਾ ਛੱਡਣ ਵਾਲੇ ਵਿਅਕਤੀਆਂ ਦੀ ਤਾਦਾਦ ਵਿੱਚ ਭਾਰੀ ਵਾਧਾ ਦਰਜ਼ ਕੀਤਾ ਗਿਆ ਹੈ।ਇਹ ਜਾਣਕਾਰੀ ਫਿਰੋਜ਼ਪੁਰ ਦੇ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਪ੍ਰੋਗ੍ਰਾਮ ਅਧਿਕਾਰੀ ਡਾ:ਰਾਜਿੰਦਰ ਮਨਚੰਦਾ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਜ਼ਿਲਾ ਨਿਵਾਸੀਆਂ ਦੇ ਨਾਮ ਇੱਕ ਸੰਦੇਸ਼ ਵਿੱਚ ਸਾਂਝੀ ਕੀਤੀ। ਉਹਨਾਂ ਕਿਹਾ ਕਿ ਇਸ ਅੰਤਰ ਰਾਸ਼ਟਰੀ ਦਿਵਸ ਦਾ ਇਸ ਵਾਰ ਦਾ ਥੀਮ ’ਸ਼ੇਅਰ ਦੀ ਫੈਕਟਸ ਆਨ ਡਰੱਗਜ਼,ਸੇਵ ਲਾਈਵਜ਼’ ਹੈ। ਉਹਨਾਂ ਖੁਲਾਸਾ ਕੀਤਾ ਕਿ ਅੱਜ ਇਸ ਅੰਤਰ ਰਾਸ਼ਟਰੀ ਦਿਵਸ ਤੇ ਜ਼ਿਲਾ ਹਸਪਤਾਲ ਅਤੇ ਜ਼ਿਲੇ ਅੰਦਰ ਕੰਮ ਕਰਦੇ ਓਟ ਸੈਂਟਰਾਂ ਵਿਖੇ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ ਹਨ। ਜ਼ਿਲਾ ਹਸਪਤਾਲ ਫਿਰੋਜ਼ਪੁਰ ਵਿਖੇ ਆਯੋਜਿਤ ਜਾਗਰੂਕਤਾ ਸਭਾ ਨੂੰ ਮਨੋਰੋਗ ਮਾਹਿਰ ਡਾ: ਰਚਨਾ ਮਿੱਤਲ,ਕੌਂਸਲਰ ਪ੍ਰੇਮਜੀਤ ਸਿੰਘ ਨੇ ਸੰਬੋਧਨ ਕੀਤਾ।

Advertisements

ਇਸ ਤੋਂ ਪਹਿਲਾਂ ਨਸ਼ਾ ਛੁਡਾਊ ਕੇਂਦਰ ਵੱਲੋਂ ਇੱਕ ਜਾਗਰੂਕਤਾ ਰੈਲੀ ਵੀ ਆਯਜਿਤ ਕੀਤੀ ਗਈ ਜਿਸ ਵਿੱਚ ਕੌਂਸਲਰ ਗਗਨਦੀਪ ਕੌਰ,ਸਿਮਰਤਪਾਲ ਕੌਰ,ਸਟਾਫ ਨਰਸ ਕਰਨਜੀਤ ਸਿੰਘ,ਰਾਜਵੀਰ ਸਿੰਘ,ਰੇਸ਼ਮ ਸਿੱਧ ਅਤੇ ਦੀਪਕ ਰਾਵਤ ਨੇ ਸ਼ਮੂਲੀਅਤ ਕੀਤੀ। ਇਸ ਅਵਸਰ ਤੇ ਡਾ: ਨਵੀਨ ਸੇਠੀ,ਡਾ: ਪੰਕਜ਼ ਗੁਪਤਾ ਆਦਿ ਹਾਜ਼ਿਰ ਸਨ।ਡਿਪਟੀ ਮੈਡੀਕਲ ਕਮਿਸ਼ਨਰ ਡੱ: ਮਨਚੰਦਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਸ਼ੁਰੂ ਵਿੱਚ ਆਪਣੇ ਤੋਂ ਵੱਡਿਆ ਦੀ ਦੇਖੋ ਦੇਖੀ, ਆਪਣੇ ਸਾਥੀਆਂ ਦੇ ਕਹਿਣ ਤੇ ਜਾਂ ਫਿਰ ਤਜ਼ਰਬੇ ਦੇ ਤੋਰ ਤੇ ਨਸ਼ੇ ਦਾ ਸੇਵਨ ਕਰਦਾ ਹੈ। ਉਹਨਾ ਇਹ ਵੀ ਕਿਹਾ ਕਿ ਨਸ਼ਾ ਵਿਨਾਸ਼ ਦਾ ਦਰਵਾਜ਼ਾ ਹੈ। ਜਿਸ ਵਿੱਚ ਇਕ ਵਾਰੀ ਦਾਖਲ ਹੋਣ ਵਾਲੇ ਵਿਅਕਤੀ ਨੂੰ ਇਸ ਨਸ਼ਾ ਰੂਪੀ ਦਲਦਲ ਵਿੱਚੋਂ ਨਿਕਲਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾ ਖੁਲਾਸਾ ਕੀਤਾ ਕਿ ਕਿਸੇ ਵੀ ਕਿਸਮ ਦੇ ਨਸ਼ੇ ਦਾ ਆਦੀ ਹੋਣ ਤੇ ਇਹ ਨਸ਼ਾ ਉਸ ਦਾ ਸ਼ਰੀਰਕ, ਮਾਨਸਿਕ, ਆਰਥਿਕ ਅਤੇ ਬੌਧਿਕ ਨਾਸ਼ ਕਰ ਦਿੰਦਾ ਹੈ ਅਤੇ ਨਸ਼ੇੜੀ ਵਿਅਕਤੀ ਕਾਰਨ ਉਸਦੇ ਪਰਿਵਾਰ ਸਮਾਜ ਅਤੇ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਉਹਨਾਂ ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਸਬੰਧੀ ਖੁਲਾਸਾ ਕਰਦਿਆਂ ਦੱਸਿਆ ਕਿ ਨਸ਼ਾ ਇੱਕ ਮਾਨਸਿਕ ਵਿਗਾੜ ਹੈ ਅਤੇ ਕੋਈ ਵਿਅਕਤੀ ਦਿ੍ਰੜ ਸੰਕਲਪ ਅਤੇ ਢੁਕਵੀਂ ਡਾਕਟਰੀ ਸਹਾਇਤਾਂ ਨਾਲ ਨਸ਼ੇ ਦੇ ਕੋਹੜ ਤੋਂ ਛੁਟਕਾਰਾ ਪਾ ਸਕਦਾ ਹੈ।

ਉਹਨਾਂ ਜਾਣਕਾਰੀ ਦਿੱਤੀ ਕਿ ਜਿਲਾ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਹੇ ਨਸ਼ਾ ਛੁਡਾਓ ਕੇਂਦਰ ਵਿਖੇ ਮਨੋਰੋਗ ਮਾਹਿਰ ਡਾਕਟਰਾਂ, ਕੌਸਲਰਾਂ ਦੀ ਸੇਵਾਵਾਂ ਅਤੇ ਦਵਾਈਆਂ ਮੁਫਤ ਉਪਲਬਧ ਹਨ। ਉਹਨਾਂ ਅਪੀਲ ਕੀਤੀ ਕਿ ਕਿਸੇ ਵੀ ਪਰਿਵਾਰ ਦਾ ਕੋਈ ਵੀ ਵਿਅਕਤੀ ਨਸ਼ਾ ਸੇਵਨ ਦਾ ਆਦੀ ਹੈ ਤਾਂ ਤੁਰੰਤ ਉਸ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ਼ ਲਈ ਲਿਜਾਨਾ ਚਾਹੀਦਾ ਹੈ ,ਇੱਥੇ ਮਰੀਜ਼ ਦੀ ਪਹਿਚਾਨ ਗੁਪਤ ਰੱਖੀ ਜਾਂਦੀ ਹੈ। ਇਸ ਤੋਂ ਇਲਾਵਾ ਜ਼ਿਲੇ ਅੰਦਰ ਚੱਲ ਰਹੇ ਸਾਰੇ ਓਟ ਸੈਂਟਰਾਂ ਤੇ ਨਸ਼ਾ ਛੱਡਣ ਲਈ ਮੁਫਤ ਦਵਾਈ ਦਿੱਤੀ ਜਾਂਦੀ ਹੈ। ਉਹਨਾਂ ਸਮੂਹ ਜ਼ਿਲਾ ਨਿਵਾਸੀਆਂ ਨੂੰ ਸਰਕਾਰ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਲਾਭ ਉਠਾਉਣ ਦੀ ਅਪੀਲ ਵੀ ਕੀਤੀ। ਸਮੁਚੀਆਂ ਗਤÇਵਿਧੀਆਂ ਨੂੰ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ ਅਤੇ ਜ਼ਿਲਾ ਬੀ.ਸੀ.ਸੀ.ਕੋਆਰਡੀਨੇਟਰ ਰਜਨੀਕ ਕੌਰ ਨੇ ਕੋਆਰਦੀਨੇਟ ਕੀਤਾ।

LEAVE A REPLY

Please enter your comment!
Please enter your name here