ਪਟਵਾਰੀ ਫਤਿਹ ਸਿੰਘ ਨੇ ਪਾਈ ਕਰੋਨਾ ਤੇ ਫਤਿਹ ਤੇ ਹੋਰ ਜਿੰਦਗੀਆਂ ਬਚਾਉਣ ਲਈ ਕੀਤਾ ਪਲਾਜਮਾ ਦਾਨ

ਪਠਾਨਕੋਟ (ਦ ਸਟੈਲਰ ਨਿਊਜ਼)। ਮਾਰਚ 2020 ਤੋਂ ਕਰੋਨਾ ਵਾਈਰਸ ਦਾ ਪ੍ਰਸਾਰ ਜਿਲਾ ਪਠਾਨਕੋਟ ਵਿੱਚ ਵੀ ਚਲ ਰਿਹਾ ਹੈ ਅਤੇ ਜਿਲਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਕਰੋਨਾ ਵਾਈਰਸ ਦੇ ਪ੍ਰਭਾਵ ਨੂੰ ਘਟਾਉਂਣ ਲਈ ਉਪਰਾਲੇ ਕੀਤੇ ਗਏ ਜਿਸ ਅਧੀਨ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਇਸ ਸਮੇਂ ਪਲਾਜਮਾ ਡੋਨਰਜ ਦੀ ਜਰੂਰਤ ਹੈ ਜਿਨਾਂ ਦੇ ਸਹਿਯੋਗ ਨਾਲ ਹੋਰ ਕਰੋਨਾ ਪਾਜੀਟਿਵ ਮਰੀਜਾਂ ਨੂੰ ਠੀਕ ਕੀਤਾ ਜਾ ਸਕਦਾ ਹੈ । ਜਿਕਰਯੋਗ ਹੈ ਕਿ ਜਿਲਾ ਪਠਾਨਕੋਟ ਦੇ ਪਟਵਾਰੀ ਫਤਿਹ ਸਿੰਘ ਜੋ ਪਿਛਲੇ ਦਿਨਾਂ ਦੋਰਾਨ ਕਰੋਨਾ ਪਾਜੀਟਿਵ ਆਏ ਸਨ ਸਰਕਾਰ ਵੱਲੋਂ ਮਿਸ਼ਨ ਫਤਿਹ ਅਧੀਨ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਹਨਾਂ ਵੱਲੋਂ ਵੀ ਕਰੋਨਾ ਤੇ ਫਤਿਹ ਪਾਈ ਗਈ ਅਤੇ ਉਹਨਾਂ ਵੱਲੋਂ ਵੀ ਦੂਸਰੇ ਕਰੋਨਾ ਪਾਜੀਟਿਵ ਲੋਕਾਂ ਨੂੰ ਠੀਕ ਕਰਨ ਲਈ ਅਪਣਾ ਪਲਾਜਮਾ ਦਾਨ ਕੀਤਾ ਹੈ।

Advertisements

ਇਸ ਤੋਂ ਪਹਿਲਾ ਜਿਲਾ ਪਠਾਨਕੋਟ ਵਿੱਚ ਡਿਉੁਟੀ ਦੋਰਾਨ ਐਸ.ਆਈ. ਮਨਦੀਪ ਸਲਗੋਤਰਾ ਜੋ ਕਿ ਕੋਵਿਡ -19 ਦੀ ਬਿਮਾਰੀ ਨਾਲ ਗ੍ਰਸ਼ਤ ਹੋਏ ਸਨ ਅਤੇ ਕਰੋਨਾ ਤੇ ਫਤਿਹ ਪਾਈ ਸੀ, ਠੀਕ ਹੋਣ ਤੋਂ ਬਾਅਦ ਉਹਨਾਂ ਵੱਲੋ ਆਪਣਾ ਬਲੱਡ ਪਲਾਜਮਾ ਬਾਕੀ ਮਰੀਜਾ ਦੇ ਇਲਾਜ ਲਈ ਦਾਨ ਕਰਕੇ ਬਾਕੀ ਲੋਕਾ ਨੂੰ ਵੀ ਪਲਾਜਮਾ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਜਿਕਰਯੋਗ ਹੈ ਕਿ ਅੱਜ ਤੱਕ ਜਿਲਾ ਪਠਾਨਕੋਟ ਵਿੱਚ ਕਰੀਬ 3693 ਲੋਕ ਕਰੋਨਾ ਬੀਮਾਰੀ ਤੇ ਫਤਿਹ ਹਾਸ਼ਲ ਕਰਕੇ ਠੀਕ ਹੋ ਚੁੱਕੇ ਹਨ ਅਗਰ ਉਹ ਵੀ ਪਲਾਜਮਾ ਦਾਨ ਕਰਦੇ ਹਨ ਤਾਂ ਹੋਰਨਾ ਕਰੋਨਾ ਗ੍ਰਸ਼ਤ ਲੋਕਾਂ ਲਈ ਇਹ ਵਰਦਾਨ ਸਾਬਤ ਹੋ ਸਕਦਾ ਹੈ। ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਡੀਅਨ ਕੌਸਲ ਫਾਰ ਮੈਡੀਕਲ ਰਿਸਰਚ ਦੇ ਅਨੁਸਾਰ ਪਲਾਜਮਾ ਥੇਰੈਪੀ ਨਾਲ ਕਰੋਨਾ ਵਾਈਰਸ ਨਾਲ ਪ੍ਰਭਾਵਿਤ ਰੋਗੀ ਨੂੰ ਠੀਕ ਕਰਨ ਲਈ ਕਦਮ ਪੁੱਟੇ ਜਾ ਸਕਦੇ ਹਨ।

ਉਹਨਾਂ ਦੱਸਿਆ ਕਿ ਇੱਕ ਵਿਅਕਤੀ ਦੇ ਖੂਨ ਅੰਦਰ ਵੱਖ ਵੱਖ ਤੱਤ ਪਾਏ ਜਾਂਦੇ ਹਨ ਅਤੇ ਜਦੋਂ ਕੋਈ ਵਿਅਕਤੀ ਕਿਸੇ ਬੀਮਾਰੀ ਤੋਂ ਠੀਕ ਹੋ ਕੇ ਬਾਹਰ ਆਉਂਦਾ ਹੈ ਤਾਂ ਉਸ ਵਿਅਕਤੀ ਦੇ ਸਰੀਰ ਅੰਦਰ ਰੋਗ ਮੁਕਤ ਪਲਾਜਮਾ ਤੱਤ ਆ ਜਾਂਦੇ ਹਨ ਜਿਸ ਨਾਲ ਹੋਰਨਾਂ ਲੋਕਾਂ ਨੂੰ ਅਗਰ ਉਹ ਹੀ ਬੀਮਾਰੀ ਹੋਈ ਹੈ ਤਾਂ ਉਹਨਾਂ ਦੇ ਖੂਨ ਵਿੱਚ ਉਸ ਵਿਅਕਤੀ ਦੇ ਪਲਾਜਮਾ ਤੱਤਾਂ ਨੂੰ ਮਿਲਾ ਕੇ ਉਹਨਾਂ ਰੋਗੀਆਂ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਮਾਹਿਰਾਂ ਦੇ ਅਨੁਸਾਰ ਐਂਟੀ ਬਾੱਡੀ ਪਲਾਜਮਾਂ ਉਸ ਵਿਅਕਤੀ ਦਾ ਹੀ ਲਿਆ ਜਾ ਸਕਦਾ ਹੈ ਜਿਸ ਨੂੰ ਠੀਕ ਹੋਇਆ 14 ਦਿਨ ਪੂਰੇ ਹੋ ਗਏ ਹੋਣ ਅਤੇ ਉਸ ਤੋਂ ਬਾਅਦ ਉਸ ਵਿਅਕਤੀ ਦੇ ਦੋ ਹੋਰ ਟੈਸਟ ਕੀਤੇ ਜਾਂਦੇ ਹਨ ਤਾਂ ਜੋ ਇਹ ਸਪੱਸਟ ਹੋ ਸਕੇ ਕਿ ਇਹ ਵਿਅਕਤੀ ਨੇ ਕਰੋਨਾ ਬੀਮਾਰੀ ਨੂੰ ਪੂਰੀ ਤਰਾਂ ਨਾਲ ਹਰਾ ਦਿੱਤਾ ਹੈ। ਇਸ ਤੋਂ ਬਾਅਦ ਮਰੀਜ ਦਾ ਆਲੀਜਾ ਟੈਸਟ ਕਰਕੇ ਇਹ ਪਤਾ ਲਗਾਇਆ ਜਾਂਦਾ ਹੈ ਕਿ ਇਸ ਵਿਅਕਤੀ ਦੇ ਖੂਨ ਵਿੱਚ ਕਿਹੜੀਆਂ ਐਂਟੀ ਬਾੱਡੀਜ ਹਨ ਅਤੇ ਕਿੰਨੀ ਸੰਖਿਆ ਵਿੱਚ ਹੈ। ਇਸ ਤੋਂ ਬਾਅਦ ਖੂਨ ਦੇਣ ਲਈ ਜੋ ਜਰੂਰੀ ਟੈਸਟ ਹੁੰਦੇ ਹਨ ਉਹ ਕੀਤੇ ਜਾਂਦੇ ਹਨ ਤਾਂ ਜੋ ਪਲਾਜਮਾਂ ਵਰਤਿਆ ਜਾ ਸਕੇ। ਜਿਕਰਯੋਗ ਹੈ ਕਿ ਚੀਨ ਅਤੇ ਦੱਖਣੀ ਕੋਰਿਆ ਵਿੱਚ ਪਲਾਜਮਾ ਥੈਰੇਪੀ ਨਾਲ ਕਰੋਨਾ ਮਰੀਜਾਂ ਨੂੰ ਠੀਕ ਕਰਨ ਵਿੱਚ ਕਾਮਯਾਬੀ ਮਿਲੀ ਹੈ।

ਕਿਵੈਂ ਕੰਮ ਕਰਦੀ ਹੈ ਪਲਾਜਮਾ ਥੈਰੇਪੀ-ਜਿਕਰਯੋਗ ਹੈ ਕਿ ਸਾਡੇ ਸਰੀਰ ਅੰਦਰ ਪਾਏ ਜਾਣ ਵਾਲੇ ਖੂਨ ਵਿੱਚ ਵੱਖ ਵੱਖ ਤੱਤ ਹੁੰਦੇ ਹਨ ਅਤੇ ਇੱਕ ਵਿਧੀ ਰਾਹੀਂ ਕੇਵਲ ਉਸ ਹੀ ਤੱਤ ਨੂੰ ਖੂਨ ਵਿੱਚੋਂ ਕੱਢਿਆ ਜਾਂਦਾ ਹੈ ਜਿਸ ਦੀ ਲੋੜ ਹੈ ਅਤੇ ਉਹ ਤੱਕ ਖੂਨ ਵਿੱਚੋਂ ਵੱਖ ਕਰਕੇ ਬਾਕੀ ਖੂਨ ਨੂੰ ਫਿਰ ਵਾਪਸ ਉਸੇ ਹੀ ਸਰੀਰ ਵਿੱਚ ਭੇਜ ਦਿੱਤਾ ਜਾਂਦਾ ਹੈ। ਇੱਕ ਵਿਅਕਤੀ ਤੋਂ 800 ਐਮ.ਐਲ. ਪਲਾਜਮਾਂ ਲਿਆ ਜਾ ਸਕਦਾ ਹੈ ਅਤੇ ਉਸ ਤੋਂ ਅੱਗੇ ਚਾਰ ਲੋਕਾਂ ਨੂੰ ਉਸ ਪੀੜਤ ਬੀਮਾਰੀ ਤੋਂ ਠੀਕ ਕੀਤਾ ਜਾ ਸਕਦਾ ਹੈ। ਜਿਸ ਵਿਅਕਤੀ ਨੂੰ ਪਲਾਜਮਾ ਚੜਾਇਆ ਜਾਂਦਾ ਹੈ ਅਗਲੇ 48 ਤੋਂ 72 ਘੰਟਿਆਂ ਅੰਦਰ ਪਲਾਜਮਾਂ ਸਰੀਰ ਵਿੱਚ ਕੰਮ ਕਰਨਾ ਸੁਰੂ ਕਰ ਦਿੰਦਾ ਹੈ।

ਫਤਿਹ ਸਿੰਘ ਪਟਵਾਰੀ ਦਾ ਕਹਿਣਾ—ਫਤਿਹ ਸਿੰਘ ਪਟਵਾਰੀ ਪਠਾਨਕੋਟ ਨੇ ਕਿਹਾ ਕਿ 10 ਅਗਸਤ ਨੂੰ ਉਸ ਦੀ ਕਰੋਨਾ ਟੈਸਟਿੰਗ ਹੋਈ ਅਤੇ 12 ਅਗਸਤ ਨੂੰ ਰਿਪੋਰਟ ਆਈ ਕਿ ਉਹ ਕਰੋਨਾ ਪਾਜੀਟਿਵ ਹੈ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਮਿਸ਼ਨ ਫਤਿਹ ਅਧੀਨ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਕੇ ਕਰੋਨਾ ਤੇ ਫਤਿਹ ਪਾਈ। ਉਹਨਾਂ ਦੱਸਿਆ ਕਿ ਕਰੋਨਾ ਤੇ ਫਤਿਹ ਪਾਉਂਣ ਤੋਂ ਬਾਅਦ ਬਲੱਡ ਡੋਨਰ ਇੱਕ ਸੰਸਥਾ ਵੱਲੋਂ ਉਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਪਲਾਜਮਾ ਦਾਨ ਕਰਨ ਲਈ ਮੈਂ ਪਹਿਲਾ ਵੀ ਖੂਨਦਾਨ ਕਰਦਾ ਰਹਿੰਦਾ ਹਾਂ। ਉਹਨਾਂ ਕਿਹਾ ਕਿ ਅਗਰ ਅਸੀਂ ਪਲਾਜਮਾਂ ਦਾਨ ਕਰਦੇ ਹਾਂ ਤਾਂ ਬਹੁਤ ਘੱਟ ਸਮੇਂ ਵਿੱਚ ਸਾਡਾ ਸਰੀਰ ਇਸ ਕਮੀ ਨੂੰ ਪੂਰਾ ਕਰ ਦਿੰਦਾ ਹੈ। ਉਹਨਾਂ ਬਾਕੀ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਮਰੀਜਾਂ ਨੂੰ ਜਿੰਦਗੀ ਦੇਣ ਲਈ ਜਿਨਾਂ ਲੋਕਾਂ ਵੱਲੋਂ ਕਰੋਨਾ ਤੇ ਫਤਿਹ ਪਾਈ ਗਈ ਹੈ ਉਹ ਪਲਾਜਮਾ ਦਾਨ ਕਰਨ ਲਈ ਅੱਗੇ ਆਉਂਣ।

ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਅਪੀਲ—ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਜਿਸ ਤਰਾਂ ਮਨਦੀਪ ਸਲਗੋਤਰਾ ਅਤੇ ਸ. ਫਤਿਹ ਸਿੰਘ ਪਟਵਾਰੀ ਵੱਲੋਂ ਪਲਾਜਮਾ ਦਾਨ ਕਰਕੇ ਜਿਲਾ ਪਠਾਨਕੋਟ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ ਇਸੇ ਹੀ ਤਰਾਂ ਹੋਰਨਾ ਲੋਕਾਂ ਨੂੰ ਵੀ ਜੋ ਕਰੋਨਾ ਤੇ ਜਿੱਤ ਪਾ ਕੇ ਠੀਕ ਹੋ ਚੁੱਕੇ ਹਨ ਬਾਕੀ ਲੋਕਾਂ ਲਈ ਲਾਈਫ ਲਾਈਨ ਬਣਕੇ ਸਾਹਮਣੇ ਆਉਂਣਾ ਚਾਹੀਦਾ ਹੈ ਅਤੇ ਹੋਰਨਾ ਲੋਕਾਂ ਲਈ ਪ੍ਰੇਰਣਾ ਬਣਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਠੀਕ ਹੋਏ ਕਰੋਨਾ ਵਾਈਰਸ ਦੇ ਰੋਗੀਆਂ ਵੱਲੋਂ ਦਾਨ ਕੀਤਾ ਪਲਾਜਮਾ ਹੋਰਨਾ ਕਰੋਨਾ ਵਾਈਰਸ ਪ੍ਰਭਾਵਿਤ ਲੋਕਾਂ ਦੀ ਜਾਨ ਬਚਾ ਸਕਦਾ ਹੈ।

LEAVE A REPLY

Please enter your comment!
Please enter your name here