ਪਠਾਨਕੋਟ ‘ਚ ਮਾਮੂਲੀ ਝਗੜੇ ਕਾਰਨ ਟਰਾਂਸਪੋਰਟਰ ਨੇ ਦੋ ਵਿਅਕਤੀਆਂ ਤੇ ਚਲਾਈਆਂ ਗੋਲੀਆਂ, ਗੰਭੀਰ ਜ਼ਖ਼ਮੀ

Police and criminals’ firing fetches the life of 8-years-old boy

ਪਠਾਨਕੋਟ (ਦ ਸਟੈਲਰ ਨਿਊਜ਼), ਪਲਕ। ਪਠਾਨਕੋਟ ਦੇ ਸੈਲੀ ਰੋਡ ਆਡੀਟੋਰੀਅਮ ਨੇੜੇ ਦੇਰ ਰਾਤ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਹੈ। ਇਹ ਗੋਲੀਆਂ ਟਰਾਂਸਪੋਰਟਰ ਵੱਲੋਂ ਮਾਰੀਆਂ ਗਈਆਂ। ਜਾਣਕਾਰੀ ਮੁਤਾਬਕ ਦੁਸਹਿਰੇ ਤੋਂ ਬਾਅਦ ਟਰਾਂਸਪੋਰਟਰ ਦਾ ਕਿਸੇ ਗੱਲ ਤੋਂ ਦੋ ਵਿਅਕਤੀਆਂ ਨਾਲ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਟਰਾਂਸਪੋਰਟਰ ਨੇ ਆਪਣੇ ਲਾਇਸੰਸੀ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੋਵਾਂ ਤੇ ਗੋਲੀਆਂ ਚੱਲਾ ਕੇ ਜ਼ਖ਼ਮੀ ਕਰ ਦਿੱਤਾ, ਇੱਕ ਵਿਅਕਤੀ ਦੇ ਮੋਢੇ ਤੇ ਅਤੇ ਦੂਸਰੇ ਦੇ ਢਿੱਡ ਵਿੱਚ ਗੋਲੀ ਲੱਗੀ। ਆਰੋਪੀ ਟਰਾਂਸਪੋਰਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿੱਥੇ ਕਿ ਦੂਸਰੇ ਵਿਅਕਤੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟੀ ਹੈ।

Advertisements

LEAVE A REPLY

Please enter your comment!
Please enter your name here