Monday, November 2, 2026
Home Latest ਲੁਧਿਆਣਾ ਵਿੱਚ ਬੇਕਾਬੂ ਕੈਟਰ ਚਾਲਕ ਨੇ ਲੋਕਾਂ ਨੂੰ ਕੁੱਚਲਿਆ ਇੱਕ ਦੀ ਮੌਤ,...

ਲੁਧਿਆਣਾ ਵਿੱਚ ਬੇਕਾਬੂ ਕੈਟਰ ਚਾਲਕ ਨੇ ਲੋਕਾਂ ਨੂੰ ਕੁੱਚਲਿਆ ਇੱਕ ਦੀ ਮੌਤ, ਕਈ ਜ਼ਖਮੀ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਵਿੱਚ ਬੀਤ ਦਿਨ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਕੈਟਰ ਨੇ ਲੋਕਾਂ ਨੂੰ ਕੁਚੱਲ ਦਿੱਤਾ ਤੇ ਇੱਕ ਔਰਤ ਦੀ ਮੌਤ ਹੋ ਗਈ 5 ਤੋ 6 ਲੋਕ ਜ਼ਖਮੀ ਹੋ ਗਏ। ਮ੍ਰਿਤਕਾ ਦੀ ਪਹਿਚਾਣ ਪ੍ਰਿਆ ਵਾਸੀ ਕ੍ਰਿਸ਼ਨਾ ਖੱਟ ਵਜੋ ਹੋਈ ਹੈ। ਜਾਣਕਾਰੀ ਮੁਤਾਬਕ ਦੁੱਗਰੀ ਇਲਾਕੇ ਵਿੱਚ ਦੇਰ ਰਾਤ ਇੱਕ ਕੈਟਰ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ, ਇਸ ਦੌਰਾਨ ਐਕਟਿਵਾ ਤੇ ਬੈਠੀ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ।

Advertisements

ਦੁੱਗਰੀ ਥਾਣੇ ਤੋ ਥੌੜੀ ਦੂਰੀ ਤੇ ਖਾਲੀ ਖੇਤ ਵਿੱਚ ਸਬਜ਼ੀ ਮੰਡੀ ਬਣੀ ਹੋਈ ਹੈ, ਜਿੱਥੇ ਲੋਕ ਦੁਸ਼ਹਿਰਾ ਮਨਾ ਰਹੇ ਸਨ ਤਾਂ ਅਚਾਨਕ ਸਾਹਮਣੇ ਤੋ ਆ ਰਹੇ ਕੈਟਰ ਨੇ ਸੜਕ ਤੇ ਖੜ੍ਹੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਸੜਕ ਤੇ ਲੱਗੀਆ ਸਬਜ਼ੀਆਂ ਦੀਆ ਗੱਡੀਆ ਨੂੰ ਵੀ ਕੈਟਲ ਨੇ ਕੁੱਚਲ ਦਿੱਤਾ। ਹਾਦਸੇ ਤੋ ਬਾਅਦ ਲੋਕਾਂ ਨੇ ਕੈਟਰ ਚਾਲਕ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here