ਪੁਲਿਸ ਵਲੋਂ 6 ਖਤਰਨਾਕ ਮੁਲਜ਼ਮ ਕਾਬੂ, 7 ਪਿਸਤੌਲ, 38 ਰੌਂਦ, 3 ਮੈਗਜ਼ੀਨ ਅਤੇ 100 ਗ੍ਰਾਮ ਹੈਰੋਇਨ, ਨਸ਼ੇ ਦੇ ਟੀਕੇ ਆਦਿ ਬਰਾਮਦ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਜਿਲਾ ਪੁਲਿਸ ਵਲੋਂ ਸਮਾਜ ਵਿਰੋਧੀ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਪਿਛਲੇ ਹਫਤੇ ਦੌਰਾਨ 6 ਖਤਰਨਾਕ ਮੁਲਜਮਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 7 ਪਿਸਤੌਲ, 38 ਰੌਂਦ, 3 ਮੈਗਜ਼ੀਨ, 100 ਗ੍ਰਾਮ ਹੈਰੋਇਨ, 24 ਨਸ਼ੀਲੇ ਟੀਕੇ, 40,000 ਰੁਪਏ ਭਾਰਤੀ ਕਰੰਸੀ ਅਤੇ ਇਕ ਸਵਿਫਟ ਕਾਰ ਬਰਾਮਦ ਕੀਤੀ ਗਈ।

Advertisements

ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਭੈੜੇ ਅਨਸਰਾਂ ਖਿਲਾਫ ਮੁਹਿੰਮ ਜਾਰੀ ਰਹੇਗੀ ਅਤੇ ਅਜਿਹੇ ਵਿਅਕਤੀਆਂ ਵਿਰੁੱਧ ਪੂਰੀ ਸਖਤੀ ਵਰਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਡੀ.ਐਸ.ਪੀ.(ਡੀ) ਰਕੇਸ਼ ਕੁਮਾਰ, ਡੀ.ਐਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਜਸਵਿੰਦਰ ਸਿੰਘ ਉਰਫ ਜੱਸੀ ਵਾਸੀ ਪ੍ਰੀਤ ਨਗਰ ਕਲੋਨੀ ਫਤਹਿਗੜ੍ਹ ਚੂੜੀਆਂ ਰੋਡ, ਥਾਣਾ ਮਜੀਠਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 2 ਪਿਸਤੌਲ ਦੇਸੀ ਅਤੇ 18 ਜਿੰਦਾ ਰੌਂਦ, 3 ਮੈਗਜੀਨ ਬਰਾਮਦ ਕੀਤੇ ਗਏ। ਜੱਸੀ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਅਮ੍ਰਿਤਸਰ ਵਿਖੇ ਮਨੀ ਧਵਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਵਾਰਦਾਤ ਤੋਂ ਬਾਅਦ ਉਹ ਯੂ.ਪੀ. ਅਤੇ ਹੋਰ ਰਾਜਾਂ ਵਿਚ ਲੁਕ-ਛਿਪ ਕੇ ਰਹਿ ਰਿਹਾ ਸੀ ਅਤੇ ਮਾਮਲੇ ਵਿਚ ਭਗੌੜਾ ਚਲ ਰਿਹਾ ਸੀ।

ਜਿਲਾ ਪੁਲਿਸ ਦੀ ਮੁਹਿੰ ਤਹਿਤ ਏ.ਐਸ.ਪੀ. ਗੜਸ਼ੰਕਰ ਤੁਸ਼ਾਰ ਗੁਪਤਾ ਅਤੇ ਥਾਣਾ ਗੜਸ਼ੰਕਰ ਦੇ ਐਸ.ਐਚ.ਓ. ਇਕਬਾਲ ਸਿੰਘ ਦੀ ਟੀਮ ਵਲੋਂ ਸਤਨਾਮ ਉਰਫ ਕਾਕਾ ਵਾਸੀ ਦੇਨੋਵਾਲ ਖੁਰਦ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ ਇਕ ਪਿਸਟਲ ਦੇਸੀ ਕੱਟਾ, 5 ਜਿੰਦਾ ਰੌਂਦ, 24 ਨਸ਼ੀਲੇ ਟੀਕੇ ਅਤੇ 40,000 ਰੁਪਏ ਭਾਰਤੀ ਕਰੰਸੀ ਬਰਾਮਦ ਕਰਕੇ ਮੁਲਜਮ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਸੀ.ਆਈ.ਏ. ਇੰਚਾਰਜ ਸ਼ਿਵ ਕੁਮਾਰ ਦੀ ਟੀਮ ਵਲੋਂ ਸ਼ਾਹਬਾਜ ਸਿੰਘ ਉਰਫ ਸ਼ਾਹੂ ਵਾਸੀ ਨਿਊ ਫਤਹਿਗੜ੍ਹ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 3 ਪਿਸਟਲ 32 ਬੋਰ, 10 ਜਿੰਦਾ ਰੌਂਦ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ। ਜਿਲਾ ਪੁਲਿਸ ਵਲੋਂ 19 ਜੂਨ ਨੂੰ ਦੋਸ਼ੀ ਗੁਰਬਚਨ ਸਿੰਘ ਵਾਸੀ ਡੋਗਰਾਂਵਾਲਾ, ਕਪੂਰਥਲਾ, ਲਖਵਿੰਦਰ ਸਿੰਘ ਵਾਸੀ ਫੁਲਰਾਂ, ਗੁਰਦਾਸਪੁਰ, ਹਰਵਿੰਦਰ ਸਿੰਘ ਵਾਸੀ ਡੋਗਰਾਂਵਾਲਾ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 100 ਗ੍ਰਾਮ ਹੈਰੋਇਨ, 1 ਪਿਸਟਲ 32 ਬੋਰ, 5 ਰੌਂਦ ਜਿੰਦਾ ਅਤੇ ਸਵਿਫਟ ਡਿਜ਼ਾਇਰ ਕਾਰ ਬਰਾਮਦ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here