ਨੋਡਲ ਅਫ਼ਸਰ ਜਸਵੀਰ ਸਿੰਘ ਵਧੀਆ ਸੇਵਾਵਾਂ ਲਈ ਸਨਮਾਨਿਤ

ਮਾਹਿਲਪੁਰ 23 ਜੁਲਾਈ: ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਾਹਿਲਪੁਰ-2 ਤੀਰਥ ਰਾਮ ਦੀ ਯੋਗ ਅਗਵਾਈ ਹੇਠ ਸਮਾਰਟ ਬਲਾਕ ਸਿੱਖਿਆ ਦਫਤਰ ਮਾਹਿਲਪੁਰ-2 ਪਥਰਾਲਾ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਬਲਾਕ ਮਾਹਿਲਪੁਰ-2 ਦੇ ਦਫਤਰੀ ਸਟਾਫ,ਸੈਂਟਰ ਹੈੱਡ ਟੀਚਰਜ਼, ਹੈੱਡ ਟੀਚਰਜ਼ ਅਤੇ ਸਮੂਹ ਅਧਿਆਪਕਾਂ ਵਲੋਂ ਜਸਵੀਰ ਸਿੰਘ ਬਲਾਕ ਨੋਡਲ ਅਫਸਰ ਮਾਹਿਲਪੁਰ-2 ਨੂੰ ਬਲਾਕ ਲਈ ਕੀਤੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ।ਇਸ ਸਮੇਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਾਹਿਲਪੁਰ -2 ਤੀਰਥ ਰਾਮ ਵਲੋਂ ਦੱਸਿਆ ਗਿਆ ਕਿ ਜਸਵੀਰ ਸਿੰਘ ਦੀ ਯੋਗ ਅਗਵਾਈ ਹੇਠ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਬਲਾਕ ਮਾਹਿਲਪੁਰ-2 ਜਿਲ੍ਹਾ ਪੱਧਰ ਤੇ ਸਨਮਾਨ ਯੋਗ ਸਥਾਨ ਤੇ ਪਹੁੰਚਿਆ ਹੈ ।

Advertisements

ਇਸ ਮੌਕੇ ਨਵਤੇਜ ਬੈਂਸ ਕਲਰਕ, ਗੁਲਵੰਤ ਸਿੰਘ ਡਾਟਾ ਐਂਟਰੀ,ਮਨਦੀਪ ਕੌਰ ਅਕਾਊਂਟੈਂਟ, ਗੌਰਵ ਕੁਮਾਰ ਏ ਬੀ ਐੱਮ, ਸੰਜੀਵ ਕੁਮਾਰ, ਗੁਰਬਖ਼ਸ਼ ਕੌਰ ਅਤੇ ਸਰਿਤਾ ਸੈਂਟਰ ਹੈੱਡ ਟੀਚਰਜ਼, ਮਨਜੀਤ ਸਿੰਘ,ਪੰਕਜ ਵਰਮਾ ਅਤੇ ਨਰਿੰਦਰ ਕੌਰ ਹੈੱਡ ਟੀਚਰ, ਸੁਰਿੰਦਰ ਸਿੰਘ ਅਤੇ ਹਰਮਿੰਦਰ ਕੁਮਾਰ ਬੀ.ਐੱਮ.ਟੀ,ਪਰਮਜੀਤ ਸਿੰਘ,ਉਪਕਾਰ ਸਿੰਘ,ਨਰੇਸ਼ ਕੁਮਾਰ,ਗੁਰਵਿੰਦਰ ਸਿੰਘ,ਅਸ਼ਨੀ ਕੁਮਾਰ,ਸਰਬਜੀਤ ਸਿੰਘ,ਅਸ਼ੋਕ ਕੁਮਾਰ,ਸੁਖਵਿੰਦਰ ਕੌਰ,ਕੁਲਵਿੰਦਰ ਕੌਰ,ਕਿਰਨ ਬਾਲਾ,ਹਰਪ੍ਰੀਤ ਕੌਰ,ਸਰਵਣ ਸਿੰਘ ਆਦਿ ਈ ਟੀ ਟੀ ਅਧਿਆਪਕ ਹਾਜ਼ਰ ਸਨ।

LEAVE A REPLY

Please enter your comment!
Please enter your name here