ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੇ ਫੜਿਆ ਜੋਰ,ਜਿਲ੍ਹਾ ਇਕਾਈ ਦੀ ਹੋਈ ਮੀਟਿੰਗ, ਉਲੀਕੇ ਪ੍ਰੋਗਰਾਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 1 ਅਗਸਤ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਜਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਹੋਈ। ਇਸ ਮੌਕੇ ਜਿਲ੍ਹਾ ਕੰਨਵੀਨਰ ਸੰਜੀਵ ਧੂਤ ਨੇ ਸਰਕਾਰ ਵੱਲੋਂ ਅਪਣਾਈ ਡੰਗ ਟਪਾਊ ਨੀਤੀ ਨੂੰ ਆੜੇ ਹੱਥੀਂ ਲਿਆ ਤੇ ਕਿਹਾ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਹਲਕੇ ਵਿੱਚ ਨਾ ਲਵੇ, 11 ਜੁਲਾਈ ਨੂੰ ਬਠਿੰਡਾ ਵਿਖੇ ਕੀਤੀ ਗਈ ਲਲਕਾਰ ਰੈਲੀ ਤਾਂ ਸਰਕਾਰ ਨੂੰ ਸਿਰਫ ਸੰਕੇਤ ਮਾਤਰ ਸੀ, ਜਿਸ ਤਰ੍ਹਾਂ ਦਾ ਐਨ ਪੀ ਐਸ ਮੁਲਾਜਮਾਂ ਵਿਚ ਰੋਸ਼ ਪਾਇਆ ਜਾ ਰਿਹਾ ਹੈ, ਸੱਤਾਧਾਰੀ ਪਾਰਟੀ ਲਈ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ। ਇਸ ਲਈ ਸੂਬਾ ਕਮੇਟੀ ਦੇ ਉਲੀਕੇ ਪ੍ਰੋਗਰਾਮਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ। ਇਸ ਬਾਰ ਜਿਲ੍ਹਾ ਹੁਸ਼ਿਆਰਪੁਰ ਵੱਲੋਂ ਜਬਰਦਸਤ ਪ੍ਰਦਰਸ਼ਨ ਕੀਤੇ ਜਾਣਗੇ ਇਸ ਸਬੰਧੀ ਡਿਊਟੀਆਂ ਲਗਾ ਦਿੱਤੀਆਂ ਹਨ।

Advertisements

ਪੁਰਾਣੀ ਪੈਂਨਸਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮਾਂ ਵਿੱਚ ਮੁੱਖ ਤੌਰ ਤੇ 14 ਅਗਸਤ ਨੂੰ ਕਾਂਗਰਸ ਵਿਧਾਇਕਾਂ ਦੇ ਘਰਾਂ ਅੱਗੇ 11ਵਜੇ ਤੋਂ 2 ਵਜੇ ਤੱਕ ਐਨ ਪੀ ਐਸ ਤੋਂ ਅਜਾਦੀ ਦੀ ਮੰਗ ਕਰਦਿਆਂ ਸ਼ਾਤਮਈ ਧਰਨਾ ਦਿੱਤਾ ਜਾਵੇਗਾ। 15 ਅਗਸਤ ਤੋਂ ਬਾਅਦ ਮੌਨਸੂਨ ਵਿਧਾਨ ਸਭਾ ਸੈਸ਼ਨ ਚੱਲਣ ਦੀ ਪੂਰੀ ਸੰਭਾਵਨਾ ਹੈ ,ਇਸ ਲਈ ਵਿਧਾਨ ਸਭਾ ਸੈਸ਼ਨ ਸ਼ੁਰੂ ਹੁੰਦਿਆਂ ਜਿਵੇਂ ਹੀ ਸੂਬਾ ਕਮੇਟੀ ਇਸ਼ਾਰਾ ਕਰਦੀ ਹੈ ਤਾਂ ਵਿਧਾਨ ਸਭਾ ਘੇਰਨ ਲਈ ਜਿਲ੍ਹ ਹੁਸ਼ਿਆਰਪੁਰ ਦੇ ਐਨ ਪੀ ਐਸ ਮੁਲਾਜ਼ਮ ਭਾਰੀ ਗਿਣਤੀ ਵਿਚ ਸਟੇਟ ਐਕਸਨ ਵਿਚ ਸ਼ਾਮਲ ਹੋਣਗੇ। ਜ਼ਿਲ੍ਹਾ ਜਨਰਲ ਸਕੱਤਰ ਤਿਲਕ ਰਾਜ ਅਤੇ ਸੁਨੀਲ ਕੁਮਾਰ ਸ਼ਰਮਾ (ਜੀ ਟੀ ਯੂ) ਨੇ ਦੱਸਿਆ ਕਿ 23 ਅਗਸਤ 2003 ਨੂੰ PFRDA ਸਥਾਪਿਤ ਕਰਨ ਲਈ ਭਾਰਤ ਸਰਕਾਰ ਦੁਆਰਾ ਰੈਜੁਲੇਸ਼ਨ ਪਾਸ ਕੀਤਾ ਗਿਆ ਸੀ। ਇਸਦੇ ਦੇ ਵਿਰੋਧ ਵਜੋਂ ਬਲਾਕ ਪੱਧਰ 23 ਅਗਸਤ ਨੂੰ ਇਸ ਮਤੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਅਸੀਂ ਇਥੇ ਹੀ ਨਹੀਂ ਰੁਕਾਂਗੇ ਸੰਘਰਸ਼ ਦੀ ਮਸਾਲ ਐਨ ਪੀ ਐਸ ਯੋਧੇ ਜਗਦੀ ਰੱਖਣਗੇ ਅਤੇ 29 ਅਗਸਤ ਨੂੰ ਲੁਧਿਆਣਾ ਵਿਖੇ ਪੰਜਾਬ ਭਰ ਦੇ ਸਮੂਹ ਐਨ ਪੀ ਐਸ ਮੁਲਾਜਮ ਵੰਗਾਰ ਰੈਲੀ ਕਰਨਗੇ। ਵੰਗਾਰ ਰੈਲੀ ਵਿੱਚ ਸਰਕਾਰ ਨੂੰ NPS ਦੇ ਮਾਰੂ ਪ੍ਰਭਾਵ ਅਤੇ ਕੀਤੇ ਵਾਅਦੇ ਲਈ ਵੰਗਾਰਿਆ ਜਾਵੇਗਾ। ਇਸ ਮੌਕੇ
ਜ਼ਿਲ੍ਹਾ ਕੋ ਕਨਵੀਨਰ ਸਤਵਿੰਦਰ ਸਿੰਘ ਮੰਡੇਰ, ਪ੍ਰਿਤਪਾਲ ਸਿੰਘ, ਪ੍ਰਿੰਸ਼ ਕੁਮਾਰ,ਸਹਾਇਕ ਪ੍ਰੈੱਸ ਸਕੱਤਰ ਗੁਰਮੀਤ ਸਿੰਘ ਅਤੇ ਨਰਿੰਦਰ ਅਜਨੋਹਾ,ਜ਼ਿਲ੍ਹਾ ਪ੍ਰਚਾਰ ਸਕੱਤਰ ਜਸਵਿੰਦਰ ਸਿੰਘ ਬੁਲੋਵਾਲ, ਗਗਨ ਸਿਆਲ, ਗੁਰਮੁੱਖ ਸਿੰਘ ਬਲਾਲਾ, ਸਚਿਨ ਕੁਮਾਰ ਗੜਦੀਵਾਲਾ, ਜ਼ਿਲ੍ਹਾ ਕਮੇਟੀ ਮੈਂਬਰ ਸਚਿਨ ਕੁਮਾਰ ਹੁਸ਼ਿਆਰਪੁਰ, ਮਨਪ੍ਰੀਤ ਸਿੰਘ, ਜ਼ਿਲ੍ਹਾ ਆਈ ਟੀ ਸੈੱਲ ਅਸ਼ੋਕ ਕੁਮਾਰ ਬੁਲੋਵਾਲ, ਦਵਿੰਦਰ ਸਿੰਘ ਪ੍ਰਧਾਨ, ਗੁਰਨਾਮ ਸਿੰਘ ਪ੍ਧਾਨ, ਕੋ ਕਨਵੀਨਰ ਕਰਮਜੀਤ ਸਿੰਘ, ਹਰਦੀਪ ਦੀਪਾ,ਹਵਿੰਦਰ ਸਿੰਘ ਨੇ ਦੱਸਿਆ ਕਿ ਸਟੇਟ ਵਲੋਂ ਤੈਅ ਕੀਤੇ ਪਰੋਗਰਾਮ ਨੂੰ ਆਪਣੇ ਜਿਲ੍ਹੇ ਵਿੱਚ ਪੂਰੀ ਦਿ੍ਰੜਤਾ ਅਤੇ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ।
ਇਸ ਮੌਕੇ ਮਨਮੋਹਨ ਸਿੰਘ, ਪ੍ਰਿੰਸ ਕੁਮਾਰ, ਸੱਤ ਪ੍ਰਕਾਸ਼ ਤਲਵਾੜਾ ਸੂਬਾ ਆਈਟੀਸੈੱਲ, ਚਮਨ ਲਾਲ,ਰਮਨ ਚੌਧਰੀ, ਰਜਤ ਮਹਾਜਨ, ਦਲਜੀਤ ਸਿੰਘ, ਜਸਵੀਰ ਬੋਦਲ, ਜਗਵਿੰਦਰ ਸਿੰਘ, ਬਲਦੇਵ ਟਾਂਡਾ,ਅਸ਼ੋਕ ਬੁੱਲ੍ਹੋਵਾਲ, ਜਸਵਿੰਦਰ ਸਿੰਘ, ਪੰਕਜ ਕੁਮਾਰ,ਸਚਿਨ ਕੁਮਾਰ, ਪ੍ਰਿਤਪਾਲ ਸਿੰਘ,ਦਵਿੰਦਰ ਸਿੰਘ, ਗੁਰਨਾਮ ਸਿੰਘ,ਸਤ ਪਾਲ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਸਤਵਿੰਦਰ ਸਿੰਘ,ਪਰਮਜੀਤ ਕਾਤਿਬ, ਸੁਰਿੰਦਰ ਕੁਮਾਰ ਕਲਸੀ, ਅਵਤਾਰ ਸਿੰਘ ਭੂੰਗਾ, ਹਰੀਸ਼ ਪੁਰੀ, ਗੁਲਸ਼ਨ ਕੁਮਾਰ, ਦੀਪਕ ਸ਼ਰਮਾਂ, ਅਰਵਿੰਦਰਪਾਲ ਹਵੇਲੀ, ਅਮਰੀਕ ਸਿੰਘ, ਦਿਆਲ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here