ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟਰੇਲੀਆ ਨੂੰ ਹਰਾ ਕੇ ਰਚਿਆ ਇਤਹਿਾਸ, ਸੈਮੀਫਾੲਨਲ ਵਿੱਚ ਕੀਤੀ ਪਹੁੰਚ

ਦਿੱਲੀ (ਦ ਸਟੈਲਰ ਨਿਊਜ਼): ਦੇਸ਼ ਵਿੱਚ ਚੱਲ ਰਹੀਆ ਟੋਕੀਓ ਓਲੰਪਿਕ ਖੇਡਾਂ ਦੌਰਾਨ ਅਜਨਾਲਾ ਦੀ ਗੁਰਜੀਤ ਕੌਰ ਨੇ ਖੇਡ ਦੌਰਾਨ ਵਧੀਆ ਪ੍ਰਦਰਸ਼ਨ ਦਿੰਦੇ ਹੋਏ ਹਾਕੀ ਵਿੱਚ ਇੱਕ ਇਕਲੌਤਾ ਗੋਲ ਕਰਕੇ ਓਲੰਪਿਕ ਵਿੱਚ ਪਹਿਲੀ ਵਾਰ ਸੈਮੀਫਾੲਨਲ ਵਿੱਚ ਜਗਾਂ ਹਣਾ ਲਈ ਹੈ। ਗੁਰਜੀਤ ਕੌਰ ਸਰਹੱਦੀ ਪਿੰਡ ਦੀ ਰਹਿਣ ਵਾਲੀ ਹੈ। ਭਾਰਤੀ ਹਾਕੀ ਟੀਮ ਨੇ ਕੁਆਟਰ ਫਾਈਨਲ ਵਿੱਚ ਆਸਟਰੇਲੀਆ ਨੂੰ 1-0 ਨਾਲ ਹਰਾਇਆ। ਜਿਸਦੇ ਨਾਲ ਗੁਰਜੀਤ ਕੌਰ ਨੇ ਵਧੀਆ ਪ੍ਰਦਰਸ਼ਨ ਦਿੰਦੇ ਹੋਏ 22ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਤੇ ਗੋਲ ਕਰਕੇ ਭਾਰਤੀ ਹਾਕੀ ਟੀਮ ਨੂੰ 1-0 ਨਾਲ ਜਿੱਤ ਦਵਾਈ। ਇਸਦੇ ਉਲਟ ਆਸਟਰੇਲੀਆ ਨੇ ਭਾਰਤੀ ਹਾਕੀ ਟੀਮ ਤੇ ਕਈ ਵਾਰ ਜ਼ੋਰਦਾਰ ਹਮਲਾ ਕਰਨ ਦੀ ਕੌਸ਼ਿਸ਼ ਕੀਤੀ ਪਰ ਆਸਟਰੇਲੀਆ ਭਾਰਤੀ ਹਾਕੀ ਟੀਮ ਨੂੰ ਹਰਾਉਣ ਵਿੱਚ ਅਸਫ਼ਲ ਰਹੀ। ਆਸਟਰੇਲੀਆ ਦੀ ਹਾਕੀ ਟੀਮ ਨੂੰ ਕੇਵਲ 9 ਵਾਰ ਪੈਨਲਟੀ ਕਾਰਨਰ ਮਿਲੇ ਪਰ ਉਹ ਭਾਰਤ ਖਿਲਾਫ ਗੋਲ ਨਹੀ ਕਰ ਸਕੇ। ਇਸਦੇ ਉਲਟ ਭਾਰਤੀ ਹਾਕੀ ਟੀਮ ਨੂੰ ਸਿਰਫ਼ ਇੱਕ ਹੀ ਕਾਰਨਰ ਮਿਲਿਆ ।

Advertisements

ਜਿਸ ਦੌਰਾਨ ਪਹਿਲੀ ਵਾਰ ਹੀ ਉਸ ਉੱਤੇ ਗੋਲ ਕਰ ਦਿੱਤਾ ਅਤੇ ਆਸਟਰੇਲੀਆ ਨੂੰ ਹਰਾ ਕੇ ਜਿੱਤ ਪ੍ਰਾਪਤ ਕਰ ਲਈ। ਇਸਤੋ ਪਹਿਲਾ ਹਾਕੀ ਟੀਮ ਨੂੰ ਲਗਾਤਾਰ ਤਿੰਨ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਦੌਰਾਨ ਲੱਗ ਰਿਹਾ ਸੀ ਕਿ ਭਾਰਤੀ ਹਾਕੀ ਟੀਮ ਓਲੰਪਿਕ ਟੂਰਨਾਮੈਂਟ ਵਿੱਚੋ ਬਾਹਰ ਹੋ ਜਾਵੇਗੀ। ਇਸਤੋ ਬਾਅਦ ਭਾਰਤੀ ਹਾਕੀ ਟੀਮ ਨੇ ਓਲੰਪਿਕ ਵਿੱਚ ਜ਼ੋਰਦਾਰ ਵਾਪਸੀ ਕੀਤੀ ਜਿਸ ਨਾਲ ਉਸਨੇ ਆਇਰਲੈਂਡ ਨੂੰ 1-0 ਨਾਲ ਹਰਾਇਆ ਨਾਲ ਹੀ ਦੂਜੇ ਮੁਕਾਬਲੇ ਦੌਰਾਨ ਦੱਖਣੀ ਅਫ਼ਰੀਕਾ ਨੂੰ 4-3 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਜਗਾ ਬਣਾਈ । ਇਸਤੋ ਬਾਅਦ ਹੁਣ ਭਾਰਤੀ ਹਾਕੀ ਟੀਮ ਨੇ ਆਸਟਰੇਲੀਆ ਨੂੰ ਹਰਾ ਕੇ ਇਤਿਹਾਸ ਰੱਚ ਦਿੱਤਾ ਹੈ ਅਤੇ ਸੈਮੀਫਾਈਨਲ ਵਿੱਚ ਜਗਾ ਪੱਕੀ ਕਰ ਲਈ ਹੈ। ਹੁਣ ਭਾਰਤੀ ਹਾਕੀ ਟੀਮ 4 ਅਗਸਤ ਨੂੰ ਅਰਜਨਟੀਨਾ ਨਾਲ ਮੁਕਾਬਲਾ ਲੜੇਗੀ। ਇਸ ਜਿੱਤ ਦੌਰਾਨ ਕੇਂਦਰੀ ਖੇਡ ਮੰਤਰੀ ਨੇ ਵੀ ਟੀਮ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆ ।

LEAVE A REPLY

Please enter your comment!
Please enter your name here