ਨਵ ਜੰਮੇ ਬੱਚੇ ਲਈ ਮਾਂ ਦਾ ਦੁੱਧ ਅੰਮ੍ਰਿਤ ਸਮਾਨ ਹੈ: ਡਾ. ਮੰਜਰੀ ਅਰੋੜਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਵਿਸ਼ਵ ਸਤਨਪਾਨ ਹਫਤੇ ਦੇ ਸਬੰਧ ਵਿੱਚ ਸਿਵਲ ਸਰਜਨ ਡਾ ਰਣਜੀਤ ਸਿੰਘ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਹਸਪਤਾਲ ਦੇ ਜੱਚਾਂ ਬੱਚਾਂ ਵਾਰਡ ਵਿੱਚ ਮਮਤਾ ਦਿਵਸ ਮੋਕੇ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆ ਮਾਂਵਾ ਲਈ ਜਾਗਰੂਕਤਾਂ ਕੈਪ ਲਗਾਇਆ ਗਿਆ। ਜਿਸ ਵਿੱਚ ਮਾਂਵਾ ਨੂੰ ਸਤਨਪਾਨ ਦੀ ਮਹੱਤਤਾਂ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਲਿਖਤ ਸਮੱਗਰੀ ਵੀ ਵੰਡੀ ਗਈ । ਇਸ ਮੋਕੇ ਔਰਤਾਂ ਦੇ ਮਾਹਿਰ ਡਾ. ਮੰਜਰੀ ਅਰੋੜਾ ਨੇ ਦੱਸਿਆ ਕਿ ਨਵ ਜੰਮੇ ਬੱਚੇ ਲਈ ਮਾਂ ਦਾ ਦੁੱਧ ਅੰਮਿ੍ਰਤ ਸਮਾਨ ਹੈ ਜੋ ਬੱਚੇ ਨੂੰ ਸਰੀਰਕ ਸ਼ਕਤੀ ਦੇ ਨਾਲ ਨਾਲ ਮਾਨਸਿਕ ਵਿਕਾਸ ਕਰਨ ਵਿੱਚ ਵੀ ਸਹਾਈ ਹੁੰਦਾ ਹੈ ।

Advertisements

6 ਮਹੀਨੇ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ । ਬੋਤਲ ਰਹੀ ਬੱਚੇ ਨੂੰ ਦੁੱਧ ਦੇ ਨਾਲ ਦਸਤ ੱਤੇ ਐਲਰਜੀ ਹੋਰ ਪੇਟ ਦੇ ਰੋਗ ਹੋ ਸਕਦੇ ਹਨ । ਇਸ ਮੋਕੇ ਮਾਸ ਮੀਡੀਆ ਅਫਸਰ ਪ੍ਰੋਸ਼ਤਮ ਲਾਲ ਨੇ ਦੱਸਿਆ ਕਿ ਮਾਂ ਦਾ ਦੁੱਧ ਕੁਦਰਤ ਦਾ ਇਕ ਬੇਮਸਾਲ ਤੋਹਫਾ ਹੈ ਜੋ ਮਾਂ ਅਤੇ ਬੱਚੇ ਨੂੰ ਬਿਮਾਰੀਆਂ ਤੋ ਦੂਰ ਰੱਖਦਾ ਹੈ । ਜਿਹੜੀਆਂ ਮਾਂਵਾ ਆਪਣੇ ਬੱਚੇ ਨੂੰ ਦੁੱਧ ਪਿਲਾਉਦੀਆ ਹਨ ਉਹ ਵਧੇਰੇ ਤੰਦਰੁਸਤ ਤੇ ਮਜਬੂਤ ਹੁੰਦੇ ਹਨ ਅਤੇ ਇਸ ਨਾਲ ਬੱਚੇ ਤੇ ਮਾਂ ਦੀ ਸਾਂਝ ਵੀ ਬਣੀ ਰਹਿਦੀ ਹੈ । ਇਸ ਮੋਕੇ ਅਮਨਦੀਪ ਸਿੰਘ, ਰਾਜਵਿੰਦਰ ਕੋਰ, ਹਰਿੰਦਰ ਕੋਰ, ਨੀਲਮ, ਕੁਲਵੰਤ ਕੋਰ ਤੇ ਗੁਰਵਿੰਦਰ ਸ਼ਾਨੇ ਵੀ ਹਾਜਰ ਸਨ ।

LEAVE A REPLY

Please enter your comment!
Please enter your name here