ਰਵੀ ਦਹੀਆ ਅਤੇ ਦੀਪਕ ਪੂਨੀਆ ਪਹੁੰਚੇ ਸੈਮੀਫਾਈਨਲ ਵਿੱਚ, ਭਾਰਤ ਨੂੰ ਤਗਮਾ ਜਿੱਤਣ ਦੀ ਆਸ

ਦਿੱਲੀ (ਦ ਸਟੈਲਰ ਨਿਊਜ਼): ਟੋਕਿਓ ਓਲੰਪਿਕ ਖੇਡਾਂ ਦੋਰਾਨ ਲਗਾਤਾਰ ਦੇਸ਼ ਦੇ ਖਿਡਾਰੀ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ ਜਿਸਦੇ ਕਾਰਣ ਹੁਣ ਨੀਰਜ ਚੋਪੜਾ ਦੀ ਜਿੱਤ ਤੋ ਬਾਅਦ ਰਵੀ ਦਹੀਆ ਅਤੇ ਦੀਪਕ ਪੂਨੀਆ ਨੇ ਜਿੱਤ ਪ੍ਰਾਪਤ ਕਰਕੇ ਓਲੰਪਿਕ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਜਾਣਕਾਰੀ ਅਨੁਸਾਰ ਰਵੀ ਦਹੀਆ ਅਤੇ ਦੀਪਕ ਪੂਨੀਆ ਸਿਰਫ ਇੱਕ ਹੀ ਕਦਮ ਤਗਮੇ ਤੋ ਦੂਰ ਹਨ। ਖੇਡ ਦੋਰਾਨ ਦਹੀਆ ਨੇ ਕੁਆਟਰ ਫਾਈਨਲ ਵਿੱਚ ਵਧੀਆ ਪ੍ਰਦਰਸ਼ਨ ਦਿੰਦੇ ਹੋਏ 57 ਕਿਲੋਗ੍ਰਾਮ ਵਰਗ ਦੇ ਬੁਲਗਾਰੀਆ ਦੇ ਜੌਰਜੀ ਵੈਲਨਟੀਨੋਵ ਵੈਂਗੇਲੋਵ ਨੂੰ 14 -4 ਨਾਲ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ।

Advertisements

ਇਸਤੋ ਪਹਿਲਾ ਦਹੀਆ ਨੇ ਪਹਿਲੇ ਮੈਚ ਦੌਰਾਨ ਕੋਲੰਬੀਆ ਦੇ ਟਿਗੁਏਰੋਸ ਅਰਬਾਨੋ ਆਸਕਰ ਐਡਵਰਡੋ ਨੂੰ ਹਰਾਇਆ ਸੀ। ਇਸਦੇ ਨਾਲ ਹੀ ਦੂਜੇ ਪਾਸੇ ਦੀਪਕ ਪੂਨੀਆ ਨੇ ਕੁਆਟਰ ਫਾਈਨਲ ਵਿੱਚ ਚੀਨ ਦੇ ਲੀ ਸ਼ੇਨ ਨੂੰ 6-3 ਨਾਲ ਹਰਾ ਕੇ ਸੈਮੀਫਾਈਨਲ ਵਿੱੱਚ ਪ੍ਰਵੇਸ਼ ਕੀਤਾ ਸੀ । ਇਸਤੋ ਪਹਿਲਾ ਪੂਨੀਆ ਨੇ ਨਾਈਜੀਰੀਆ ਦੇ ਅਕਰਕੇਮੇ ਇਗੀਓਮੋੋਰ ਨੂੰ ਹਰਾਇਆ ਸੀ। ਰਵੀ ਦਹੀਆ ਅਤੇ ਦੀਪਕ ਪੂਨੀਆ ਦੇ ਹਿੱਸੇ ਖੇਡ ਦੋਰਾਨ ਚਾਰ ਤਗਮੇ ਆ ਸਕਦੇ ਹਨ। ਜਿਸ ਦੋਰਾਨ ਪੂਰਾ ਭਾਰਤ ਇਸ ਖੇਡ ਤੋ ਕਾਂਸੀ ਦੇ ਤਗਮੇ ਦੀ ਆਸ ਕਰ ਰਿਹਾ ਹੈ ।

LEAVE A REPLY

Please enter your comment!
Please enter your name here