ਲੁਧਿਆਣਾ ਦੇ ਸਕੂਲ ਵਿੱਚ 8 ਬੱਚੇ ਹੋਏ ਕੋਰੋਨਾ ਪਾਜੀਟਿਵ, ਸਿਹਤ ਵਿਭਾਗ ਨੇ ਸਕੂਲ ਬੰਦ ਕਰਨ ਦਾ ਦਿੱਤਾ ਨਿਰਦੇਸ਼

ਲੁਧਿਆਣਾ (ਦ ਸਟੈਲਰ ਨਿਊਜ਼): ਦੇਸ਼ ਵਿੱਚ ਜਿੱਥੇ ਕੋਰੋਨਾ ਮਹਾਮਾਰੀ ਵਿੱਚ ਰਾਹਤ ਦੇਖਣ ਨੂੰ ਮਿਲੀ ਸੀ ਹੁਣ ਉੱਥੇ ਹੀ ਕੋਰੋਨਾ ਦਾ ਦੁਆਰਾ ਕੋਰੋਨਾ ਮਹਾਮਾਰੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਲੁਧਿਆਣਾ ਦੇ ਬਸਤੀ ਜੋਧੇਵਾਲ ਦੇ ਸਰਕਾਰੀ ਸਕੂਲ ਵਿੱਚ 8 ਬੱਚੇ ਕੋਰੋਨਾ ਪਾਜੀਟਿਵ ਹੋਏ ਹਨ ਜਿਸਦੇ ਕਾਰਣ ਲੁਧਿਆਣਾ ਵਿੱਚ ਫਿਰ ਤੋ ਡਰ ਦਾ ਮਾਹੌਲ ਬਣ ਗਿਆ ਹੈ । ਸਿਹਤ ਵਿਭਾਗ ਦੇ ਅਧਿਕਾਰੀਆ ਅਨੁਸਾਰ 40 ਵਿਦਿਆਰਥੀਆ ਦੇ ਕੋਵਿਡ ਨਮੂਨੇ ਲਏ ਗਏ ਸਨ ।

Advertisements

ਜਿਨਾਂ ਵਿੱਚੋ 8 ਵਿਦਿਆਰਥੀ ਕੋਰੋਨਾ ਪਾਜੀਟਿਵ ਪਾਏ ਗਏ ਹਨ । ਜੋ ਕਿ ਇੱਕ ਹੀ ਕਲਾਸ ਦੇ ਦੱਸੇ ਜਾ ਰਹੇ ਹਨ । ਰਿਪੋਰਟ ਦੇ ਅਨੁਸਾਰ ਜ਼ਿਲ੍ਹਾ ਸਹਿਤ ਵਿਭਾਗ ਨੇ 10 ਅਗਸਤ ਤੋ 24 ਅਗਸਤ ਤੱੱਕ ਸਕੂਲ ਬੰਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਿਸਦੇ ਕਾਰਣ ਹੁਣ ਸਾਰੇ ਵਿਦਿਆਰਥੀਆ ਤੇ ਅਧਿਆਪਕਾ ਦੇ ਕੋਵਿਡ ਟੈਸਟ ਹੋਣਗੇ । ਪਰ ਸਕੂਲ ਦੇ ਪਿ੍ਰੰਸੀਪਲ ਨੇ ਸਿਹਤ ਵਿਭਾਗ ਨੂੰ ਸਕੂਲ ਖੁੱਲੇ ਰੱਖਣ ਦੀ ਮੰਗ ਕੀਤੀ ਹੈ ।

LEAVE A REPLY

Please enter your comment!
Please enter your name here