ਸਰਕਾਰ ਵੱਲੋਂ ਨਸ਼ਾ ਮੁਕਤੀ ਕੇਂਦਰਾਂ,ਰੀਹੈਬਲੀਟੇਸ਼ਨ ਸੈਂਟਰਾਂ ਤੇ ਓ.ਓ.ਏ.ਟੀ ਕਲੀਨਿਕਾਂ ਦੇ ਮੁਲਾਜ਼ਮਾਂ ਦਾ ਕੀਤਾ ਜਾਣ ਲਗਾ ਸੋਸ਼ਨ:ਗੁਰਮੀਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੌਰਮਿੰਟ ਡਰੱਗ ਡੀ ਅਡੀਸ਼ਨ ਤੇ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਰਜਿ. ਦੀ ਸਟੇਟ ਲੈਵਲ ਕਾਲ ਤੇ ਪੰਜਾਬ ਭਰ ਨਸ਼ਾ ਮੁਕਤੀ ਕੇਂਦਰਾਂ,ਰੀਹੈਬਲੀਟੇਸ਼ਨ ਸੈਂਟਰਾਂ, ਓ.ਓ.ਏ.ਟੀ.ਕਲੀਨਿਕਾਂ ਦੇ ਮੁਲਾਜ਼ਮ ਆਪਣੀਆਂ ਮੰਗਾਂ ਬਾਰੇ ਮਿਤੀ 11-08-2021 ਤੋ 16-08-2021 ਤੱਕ ਮੁਕੰਮਲ ਹੜਤਾਲ ‘ਤੇ ਹਨ ਜਿਸ ਦੇ 15/08/2021 ਨੂੰ ਪੰਜਾਬ ਭਰ ਵਿੱਚ ਮੁਲਾਜਮਾਂ ਵਲੋ ਆਜਾਦੀ ਦਿਵਸ ਨੂੰ ਗੁਲਾਮੀ ਦਿਵਸ ਵਜੋਂ ਮਨਾਉਣਗੇ ਇਸ ਮੌਕੇ ‘ਤੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ ਕਿ ਅਸੀਂ ਆਪਣੀ ਆਵਾਜ਼ ਮੰਗਾਂ ਸਬੰਧੀ ਪਹਿਲਾ 05/07/2021 ਨੂੰ ਹੋਈ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਫਿਰ 07-07-2021 ਨੂੰ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਜੀ ਦੀ ਸਰਕਾਰੀ ਰਿਹਾਇਸ਼ ਵਿਖੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਪ੍ਰਮੁੱਖ ਸਕੱਤਰ ਸਿਹਤ ਪੰਜਾਬ, ਪ੍ਰੋਗਰਾਮ ਅਫ਼ਸਰ ਮੈਂਟਲ ਹੈਲਥ ਸ਼ਾਖਾ ਪੰਜਾਬ ਦੀ ਹਾਜ਼ਰੀ ਵਿੱਚ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਸਾਰਿਆਂ ਨੇ ਮੰਗਾਂ ਸਬੰਧੀ ਨੋਟੀਫਿਕੇਸ਼ਨ ਇਕ ਹਫਤੇ ਚ ਜਾਰੀ ਕਰਨ ਲਈ ਕਿਹਾ ਗਿਆ ਸੀ ਪਰ ਇਕ ਮਹੀਨਾ ਪੂਰਾ ਹੋਣ ਤੋ ਅੱਜ ਤੱਕ ਸਾਡੇ ਨਾਲ ਟਾਲ ਮਟੋਲ ਕੀਤਾ ਜਾ ਰਿਹਾ ਹੈ ਸਹੀ ਰਿਸਪੋਸ ਨਹੀ ਦਿੱਤਾ ਜਾ ਰਿਹਾ, ਨਿਗੂਣੀ ਜਿਹੀ ਤਨਖਾਹਾਂ ਤੇ ਮੌਜੂਦਾ ਪੰਜਾਬ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣੇ ਹੋਏ ਹਾਂ ਇਸ ਮੌਕੇ ‘ਤੇ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਮੁਲਾਜਮ ਵਰਗ ਰੋਸ ਮਾਰਚ ਕਰਨਾ ਨਹੀਂ ਚਾਹੁੰਦੇ ਪਰ ਸਰਕਾਰਾਂ ਦੇ ਮੁਲਾਜ਼ਮਾਂ ਪ੍ਰਤੀ ਤੁਗਲਕੀ ਨੀਤੀ ਅਪਨਾਈ ਜਾ ਰਹੀ ਹੈ ਜਿਸ ਵਜੋਂ ਆਜ਼ਾਦੀ ਦਿਹਾੜੇ ਵਾਲੇ ਦਿਨ ਗੁਲਾਮੀ ਦਿਵਸ ਦੇ ਤੌਰ ‘ਤੇ ਮਨਾਉਣ ਨੂੰ ਮਜਬੂਤ ਹਾਂ ਜਿਸ ਵਿੱਚ ਜਿਲ੍ਹਾ ਭਰ ਦੇ ਮੁਲਾਜ਼ਮਾਂ ਵਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਤੋ ਕਮਾਲਪੁਰ ਚੌਕ ਹੁੰਦੇ ਹੋਏ ਡਾ. ਬੀ. ਆਰ.ਅੰਬੇਡਕਰ ਚੌਕ ਬੱਸ ਸਟੈਂਡ ਤੱਕ ਕਢਿਆ ਗਿਆ

Advertisements

ਇਸ ਮੌਕੇ ‘ਤੇ ਯੂਨੀਅਨ ਸੂਬਾ ਸਲਾਹਕਾਰ ਤੇ ਮੈਨੇਜਰ ਨਿਸ਼ਾ ਰਾਣੀ ਨੇ ਕਿਹਾ ਹੈ ਕਿ  ਹੁਣ ਤਾਂ ਪਾਣੀ ਸਿਰ ਤੋਂ ਉਪਰ ਜਾ ਰਿਹਾ ਹੈ ਜੇਕਰ ਹੁਣ ਵੀ ਸਾਡੀਆਂ ਮੰਗਾਂ ਬਾਰੇ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ ਤਾਂ ਇਹ ਸੰਘਰਸ਼ ਹੋਰ ਤਿੱਖਾ ਕਰਨਗੇ ਅਤੇ ਵਿਧਾਨਸਭਾ ਚੋਣਾਂ 2022 ਦੇ ਵਿੱਚ ਇਸ ਦਾ ਖਾਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ ਤੇ 16/08/2021 ਨੂੰ ਦਫ਼ਤਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਸੈਕਟਰ 34ਚੰਡੀਗੜ੍ਹ ਦਾ ਘਿਰਾਓ ਕੀਤਾ ਜਾ ਰਿਹਾ ਹੈ ਇਸ ਮੌਕੇ ‘ਤੇ ਅਮਰੀਕ ਸਿੰਘ, ਸੰਦੀਪ ਕੁਮਾਰੀ ਕੌਂਸਲਰ, ਹਰਦੀਪ ਕੌਰ ਸਟਾਫ ਨਰਸ, ਗਗਨਦੀਪ ਸਿੰਘ, ਬਿਕਰਮਜੀਤ ਸਿੰਘ, ਸੁਖਪ੍ਰੀਤ, ਸਨਪ੍ਰੀਤ, ਪੂਜਾ, ਹਰਦੀਪ ਕੌਰ ਕਾਂਉਸਲਰ, ਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਅਜੇ ਕੁਮਾਰ, ਰਵੀ ਕੁਮਾਰ, ਗੁਰਪ੍ਰੀਤ ਸਿੰਘ, ਰਿਚਰਡ ਜਾਨਸਨ, ਸਰਿਤਾ ਕਾਂਉਸਲਰ,ਰਿਆਨ ਸੇਠ ਮਸੀਹ ਆਦਿ ਸਮੂਹ ਕੰਟਰੈਕਟਰ ਤੇ ਆਊਟਸੋਰਸਿਸ ਕਰਮਚਾਰੀਆਂ ਨੇ ਹਿੱਸਾ ਲਿਆ

LEAVE A REPLY

Please enter your comment!
Please enter your name here