
ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਆਜ਼ਾਦ ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਦੇ ਜ਼ਿਲਾ ਪ੍ਰਧਾਨ ਹਰਬੰਸ ਸਿੰਘ ਸੰਘਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਕਨਵੀਨਰ ਸ: ਸ਼ਿੰਗਾਰਾ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਹੁਸ਼ਿਆਰਪੁਰ ਅਤੇ ਸਕੱਤਰ ਦਾਣਾ ਮੰਡੀ ਹੁਸ਼ਿਆਰਪੁਰ ਨੂੰ ਅਸੀਂ ਇਹ ਜਾਣਕਾਰੀ ਦੇਣਾ ਚਾਹੰਦੇ ਹਾਂ ਗੁਆਂਢੀ ਸੂਬੇ ਹਿਮਾਚਲ ਤੋਂ ਆ ਕੇ ਕਣਕ ਵੇਚੀ ਜਾ ਰਹੀ ਹੈ ਜੋਕਿ ਗੈਰ ਕਨੂੰਨੀ ਹੈ। ਪੰਜਾਬ ਦੇ ਕਿਸਾਨ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ । ਇਸ ਲਈ ਆੜਤੀਆਂ ਨੂੰ ਵੀ ਸੂਚਿਤ ਕਰਦੇ ਹਾਂ ਕਿ ਕੋਈ ਵੀ ਆੜਤੀਆ ਇਹੋ ਜਿਹਾ ਕਾਰਾ ਕਰਦਾ ਕਾਬੂ ਆ ਗਿਆ ਤਾਂ ਉਸ ਵਿਰੁੱਧ ਕਿਸਾਨ ਯੂਨੀਅਨਾਂ ਸੰਘਰਸ਼ ਕਰਨਗੀਆਂ। ਦੂਸਰੇ ਨੰਬਰ ਤੇ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਕਿ ਜ਼ਿਲਾ ਹੁਸ਼ਿਆਰਪੁਰ ਨੂੰ ਚਾਰ ਘੰਟੇ ਬਿਜਲੀ ਦੇਣ ਦੀ ਵਜਾਏ 8 ਘੰਟੇ ਬਿਜਲੀ ਦਿੱਤੀ ਜਾਵੇ ਕਿਉਂਕਿ ਹੁਸ਼ਿਆਰਪੁਰ ਵਿਚ ਜਿਆਦਾ ਸਬਜ਼ੀ ਕਾਸ਼ਤ ਏਰੀਆ ਹੈ ਮਤਲਵ ਸਬਜ਼ੀ ਜਿਆਦਾ ਬੀਜੀ ਜਾਂਦੀ ਹੈ ।

ਤੀਸਰੇ ਨੰਬਰ ਤੇ ਜ਼ਿਲਾ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕੀਤੀ ਕਿ ਐਮ.ਐਸ.ਪੀ ਦਾ ਕਨੂੰਨ, ਫਸਲਾਂ ਦੀ ਸਰਕਾਰੀ ਖਰੀਦ ਜਨਤਕ ਵੰਡ ਨਿਯਮ ਲਾਗੂ ਹੋਣ ਅਤੇ ਐਮ.ਐਸ.ਪੀ ਕਨੂੰਨ ਬਣਾਉਣ ਲਈ ਕੇਦਰ ਸਰਕਾਰ ਤੇ ਦਬਾਅ ਬਣਾਵੇ। ਇਹਨਾ ਆਗੂਆਂ ਨੇ ਪ੍ਰਸ਼ਾਸਨ ਦੇ ਜ਼ਰੀਏ ਸੂਬਾ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਨਾ ਕੀਤਾ ਜਾਵੇ ਕਿਉਂਕਿ ਇਸ ਦੀ ਇਕ ਸਿਫਾਰਸ਼ ਸਰਕਾਰੀ ਮੰਡੀਆਂ ਤੇ ਖਰੀਦ ਸਮਾਪਤ ਕੀਤੀ ਜਾਣ ਦੀ ਹੈ । ਸਾਡੀ ਮੰਗ ਹੈ ਕਿ ਸਰਕਾਰੀ ਮੰਡੀਆਂ ਵਿੱਚ ਪੱਕੇ ਮੁਲਾਜ਼ਮ ਭਰਤੀ ਕੀਤੇ ਜਾਣ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇ । ਕਿਸਾਨ ਜਥੇਬੰਦੀਆਂ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ/ ਕਾਸ਼ਤਕਾਰਾਂ ਨੂੰ ਮੁਆਵਜ਼ਾ ਦੇਣ ਦੇ ਨਾਲ ਨਾਲ ਖੇਤੀ ਮਜ਼ਦੂਰਾਂ ਨੂੰ ਵੀ ਉਹਨਾਂ ਦੇ ਮਿਹਨਤਾਨੇ ਦਾ ਮੁਆਵਜ਼ਾ ਦਿੱਤਾ ਜਾਵੇ । ਕਿਸਾਨ ਵੀਰਾ ਨੂੰ ਬੇਨਤੀ ਹੈ ਕਿ ਜੇਕਰ ਹਿਮਾਚਲ ਵਿਚੋਂ ਕੋਈ ਕਣਕ ਲੈਕੇ ਇਥੇ ਮੰਡੀਆਂ ਵਿੱਚ ਵੇਚਦਾ ਹੈ ਤਾਂ ਉਸ ਦੀ ਸੂਚਨਾਂ ਕਿਸਾਨ ਆਗੂਆਂ ਨੂੰ ਦੇਣ। ਉਪਰੋਕਤ ਮੰਗਾਂ ਨੂੰ ਅਣਗੌਲਿਆ ਕਰਨ ਤੇ ਜ਼ਿਲਾ ਪ੍ਰਸ਼ਾਸਨ ਅਤੇ ਸਕੱਤਰ ਦਾਣਾ ਮੰਡੀ ਜਿਮੇਦਾਰ ਹੋਵੇਗੀ । ਇਸ ਮੌਕੇ ਤੇ ਹੋਰ ਆਗੂ ਵੀ ਹਾਜ਼ਰ ਸਨ ।












