Wednesday, October 28, 2026
Home Hoshiarpur ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਦੇ ਚੇਅਰਮੈਨ ਹਰਵਿੰਦਰ ਸਿੰਘ ਸਰਾਈ ਨੇ ਸੰਭਾਲਿਆ ਅਹੁਦਾ

ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਦੇ ਚੇਅਰਮੈਨ ਹਰਵਿੰਦਰ ਸਿੰਘ ਸਰਾਈ ਨੇ ਸੰਭਾਲਿਆ ਅਹੁਦਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਾਨਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਕਾਂਗਰਸੀ ਆਗੂ ਹਰਵਿੰਦਰ ਸਿੰਘ ਸਰਾਈ ਮੁੜ ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਦੇ ਚੇਅਰਮੈਨ ਬਣੇ ਹਨ ਅਤੇ ਸਰਾਈ ਨੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਜਿਲਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਅਤੇ ਕਾਂਗਰਸੀ ਆਗੂਆਂ ਦੀ ਮੌਜੂਦਗੀ ਵਿਚ ਆਪਣਾ ਅਹੁਦਾ ਸੰਭਾਲ ਲਿਆ ਲਿਆ ਹੈ। ਇਸ ਮੌਕੇ ਗਿਲਜੀਆਂ ਨੇ ਸਰਾਈ ਨੂੰ ਸ਼ੁਭਕਾਮਨਾਵਾ ਦਿੰਦੇ ਹੋਏ ਆਖਿਆ ਕਿ ਆਮ ਆਦਮੀ ਪਾਰਟੀ ਦੀ ਕੋਝੀ ਰਾਜਨੀਤੀ ਦੀ ਬੁਰੀ ਹਾਰ ਹੋਈ ਹੈ ਅਤੇ ਸਰਕਾਰ ਵੱਲੋਂ ਅਨੇਕਾਂ ਰੁਕਾਵਟਾਂ ਖੜੀਆਂ ਕਰਨ ਤੋਂ ਬਾਅਦ ਮਾਨਯੋਗ ਅਦਾਲਤ ਨੇ ਇਨਸਾਫ ਦਿੱਤਾ ਹੈ। ਇਸ ਮੌਕੇ ਜਿਲਾ ਪ੍ਰਧਾਨ ਐਡਵੋਕੇਟ ਗਿਲਜੀਆਂ ਨੇ ਆਖਿਆ ਕਿ 2021 ਵਿਚ ਹਰਵਿੰਦਰ ਸਿੰਘ ਮਿਲਕ ਪਲਾਟ ਦੇ ਚੇਅਰਮੈਨ ਬਣੇ ਸਨ ਅਤੇ ਪੰਜਾਬ ਵਿਚ ਆਪ ਸਰਕਾਰ ਦੇ ਬਣਨ ਤੋਂ ਬਾਅਦ ਸਰਕਾਰ ਵੱਲੋਂ ਸੱਤਾ ਦਾ ਦੁਰਉਪਯੋਗ ਕਰਦੇ ਹੋਏ ਤਿੰਨ ਝੂਠੀਆਂ ਸ਼ਿਕਾਇਤਾਂ ਕਰਨ ਦੀ ਬਾਅਦ ਬਿਨਾ ਪੱਖ ਸੁਣਿਆ ਹਰਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਅਤੇ ਆਮ ਆਦਮੀ ਪਾਰਟੀ ਲੀਡਰ ਨੂੰ ਚੇਅਰਮੈਨ ਬਣਾ ਦਿੱਤਾ।

Advertisements

ਜਿਸ ਤੋਂ ਬਾਅਦ ਉਨ੍ਹਾਂ ਆਰ ਸੀ ਐੱਸ ਕੋਰਟ ਵਿਚ ਅਪੀਲ ਕੀਤੀ ਅਤੇ ਜਿਸ ਵਿਚ ਸੱਚ ਦੀ ਜਿੱਤ ਹੋਈ ਅਤੇ ਸਸਪੈਂਸ਼ਨ ਨੂੰ ਰੱਦ ਕਰਦੇ ਹੋਏ ਨਵੇਂ ਚੇਅਰਮੈਨ ਲਾਉਣ ਦੇ ਹੁਕਮ ਨੂੰ ਖਾਰਜ ਕਰ ਦਿੱਤਾ ਗਿਆ। ਇਸਦੇ ਬਾਵਜ਼ੂਦ ਇਸ ਸਰਕਾਰ ਨੇ ਘਟੀਆ ਰਾਜਨੀਤੀ ਦੇ ਚਲਦੇ 6 ਮਹੀਨੇ ਰੁਕਾਵਟ ਪਾਈ ਹੁਣ ਜਦੋ ਉਨ੍ਹਾਂ ਮਾਣਯੋਗ ਹਾਈਕੋਰਟ ਅੱਗੇ ਬੇਨਤੀ ਕੀਤੀ ਤਾਂ ਮਾਣਯੋਗ ਅਦਾਲਤ ਨੇ 6 ਹਫਤਿਆਂ ਵਿਚ ਚੇਅਰਮੈਨ ਨੂੰ ਮੁੜ ਬਹਾਲ ਕਰਨ ਅਤੇ ਚਾਰਜ ਸੰਭਾਲਣ ਦੇ ਹੁਕਮ ਦਿੱਤੇ ਅਤੇ ਆਪ ਸਰਕਾਰ ਵੱਲੋਂ ਕੀਤੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਅਤੇ ਹੁਣ ਸੱਚ ਦੀ ਜਿੱਤ ਤੋਂ ਬਾਅਦ ਡਿਪਟੀ ਰਿਜਿਸਟ੍ਰਾਰ ਦੇ ਹੁਕਮ ਮੁਤਾਬਿਕ ਸਰਾਈ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਹਰਵਿੰਦਰ ਸਿੰਘ ਨੇ ਸਰਕਾਰ ਦੇ ਝੂਠ ਅਤੇ ਧੱਕੇਸ਼ਾਹੀ ਦੇ ਖਿਲਾਫ ਲੜਾਈ ਲੜਨ ਵਿਚ ਮਦਦ ਕਰਨ ਲਈ ਸਾਬਕਾ ਮੰਤਰੀ ਗਿਲਜੀਆਂ ਐਡਵੋਕੇਟ ਗਿਲਜੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜੁਝਾਰ ਸਿੰਘ ਕੇਸੋਪੁਰ, ਗੁਰਸੇਵਕ ਮਾਰਸ਼ਲ ਰਾਜੇਸ਼ ਲਾਡੀ ਪੰਕਜ ਸਚਦੇਵਾ ਰਵਿੰਦਰਪਾਲ ਸਿੰਘ ਗੋਰਾ ਬਲਾਕ ਪ੍ਰਧਾਨ ਕਾਂਗਰਸ ਗੜਦੀਵਾਲਾ ਕੈਪਟਨ ਬਹਾਦਰ ਸਿੰਘ, ਰਜਿੰਦਰ ਦਾਰਾਪੁਰ, ਬਲਵਿੰਦਰ ਸਿੰਘ, ਪਵਨ ਸਲਾਰੀਆ,ਅੰਕਿਤ ਸ਼ਰਮਾ, ਜਸਵਿੰਦਰ ਸਿੰਘ ਜੱਸਾ, ਅਜੀਤ ਸਿੰਘ ਐੱਮ ਸੀ, ਸਰੋਜ ਮਿਨਹਾਸ, ਕੁਲਵੰਤ ਸਿੰਘ , ਸ਼ਾਮ ਲਾਲ , ਦਿਲਬਾਗ ਸਿੰਘ, ਵਰਿੰਦਰ ਸਿੰਘ, ਸੈਹਿੰਦਰ ਸਿੰਘ, ਹਰਵਿੰਦਰ ਸਿੰਘ ਸੋਨੂ ਐੱਮਸੀ , ਗੁਰਦਿਆਲ ਸਿੰਘ, ਖੁਸ਼ਵੰਤ ਸਿੰਘ, ਕੈਪਟਨ ਮਨਜੀਤ ਸਿੰਘ, ਚਾਨਣ ਰਾਮ, ਗੁਰਪ੍ਰੀਤ ਸਿੰਘ , ਦਰਸ਼ਨ ਸਿੰਘ, ਅੰਕੁ ਮਰਵਾਹਾ, ਬਲਬੀਰ ਸਿੰਘ, ਗੁਰਮੇਲ ਸਿੰਘ, ਸਤੀਸ਼ ਕੁਮਾਰ, ਸਤਿੰਦਰ ਕੁਮਾਰ, ਰਜਿੰਦਰ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here